Ferozepur News

26 ਜਨਵਰੀ ਨੂੰ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲੀਸ ਵੱਲੋਂ ਟ੍ਰੈਫ਼ਿਕ ਲਈ ਰੂਟ ਪਲਾਨ ਜਾਰੀ

26 ਜਨਵਰੀ ਨੂੰ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲੀਸ ਵੱਲੋਂ ਟ੍ਰੈਫ਼ਿਕ ਲਈ ਰੂਟ ਪਲਾਨ ਜਾਰੀ ਫਿਰੋਜਪੁਰ 25 ਜਨਵਰੀ (ਏ.ਸੀ.ਚਾਵਲਾ) 26 ਜਨਵਰੀ ਤੇ ਜਿਲ•ਾ ਪੱਧਰੀ ਸਮਾਗਮ ਕਾਰਨ ਫਿਰੋਜਪੁਰ ਸ਼ਹਿਰ ਤੋਂ ਫਿਰੋਜਪੁਰ ਛਾਉਣੀ ਆਉਣ-ਜਾਣ ਵਾਲੇ ਟ੍ਰੈਫ਼ਿਕ ਦੇ ਰੂਟ ਵਿਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ•ਾ ਪੁਲੀਸ ਮੁੱਖੀ ਸ.ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ 26 ਜਨਵਰੀ ਦੇ ਦਿਨ ਫਿਰੋਜ਼ਪੁਰ ਛਾਉਣੀ ਤੋਂ ਫਿਰੋਜਪੁਰ ਸ਼ਹਿਰ ਜਾਣ ਵਾਲਾ ਟ੍ਰੈਫ਼ਿਕ ਸ਼ੇਰ ਸ਼ਾਹ ਵਲੀ ਚੌਕ ਤੋ ਸਾਬਕਾ ਵਿਧਾਇਕ ਸ.ਸੁਖਪਾਲ ਸਿੰਘ ਨੰਨੂ ਦੀ ਕੋਠੀ ਕੋਲਂੋ ਆਰਮੀ ਏਰੀਏ ਦੇ ਨਾਲ ਨਾਲ ਹੁੰਦਾ ਹੋਇਆ ਹਾਊਸਿੰਗ ਬੋਰਡ ਦੇ ਬਾਹਰ ਵਾਲੀ ਸੜਕ ਸ਼ਾਂਤੀ ਨਗਰ ਤੋਂ ਹੁੰਦਾ ਹੋਇਆ ਮਾਲ ਰੋਡ ਰਾਹੀਂ ਫਿਰੋਜਪੁਰ ਸ਼ਹਿਰ ਜਾਵੇਗਾ ਤੇ ਇਸੇ ਤਰਾਂ ਵਾਪਸ ਛਾਉਣੀ ਆਵੇਗਾ। ਉਨ•ਾਂ ਅੱਗੇ ਦੱਸਿਆ ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਹੈਵੀ ਟ੍ਰੈਫ਼ਿਕ ਨੂੰ ਮਲੱਵਾਲ ਰੋਡ ਸਤੀਏ ਵਾਲਾ ਬਾਈਪਾਸ ਨੂੰ ਭੇਜਿਆਂ ਜਾਵੇਗਾ। ਫਿਰੋਜਪੁਰ ਸ਼ਹਿਰ ਦੇ ਸ਼ਹੀਦ ਉੱਧਮ ਸਿੰਘ ਚੌਂਕ ਤਂੋ ਮਾਲ ਰੋਡ ਤੋਂ ਹੁੰਦਾ ਹੋਇਆ ਆਮ ਟ੍ਰੈਫ਼ਿਕ ਹਨੂਮਾਨ ਮੰਦਿਰ ਤੋਂ ਅੱਗੇ ਕੇਂਦਰੀ ਜੇਲ ਦੇ ਨਾਲ ਵਾਲੀ ਸੜਕ ਤੋਂ ਬਾਗੀ ਹਸਪਤਾਲ ਰੋਡ, ਗੋਬਿੰਦ ਨਗਰੀ ਤੋਂ ਹੁੰਦਾ ਹੋਇਆ ਬਸਤੀ ਟੈਂਕਾ ਵਾਲੀ ਵਿਖੇ ਪ੍ਰਵੇਸ਼ ਕਰੇਗਾ। ਉਨ•ਾਂ ਕਿਹਾ ਕਿ ਇਹ ਟ੍ਰੈਫ਼ਿਕ ਸਵੇਰੇ 6 ਵਜੇ ਤੋਂ ਦੁਪਿਹਰ 2 ਵਜੇ ਤੱਕ ਇਸ ਰੂਟ ਤੇ ਚੱਲੇਗਾ। ਉਨ•ਾਂ ਸਮੂੰਹ ਜਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸੁਰੱਖਿਆ ਦੇ ਮੱਦੇ ਨਜ਼ਰ ਇਸ ਰੂਟ ਪਲਾਨ ਅਨੁਸਾਰ ਚੱਲਣ।

Related Articles

Back to top button
Close