222 ਪ੍ਰਾਈਵੇਟ ਅਤੇ ਕੇਂਦਰੀ ਸਕੂਲਾਂ ਦੀ ਯੂ-ਡਾਇਸ ਡਾਟਾ ਲਈ ਕਰਵਾਈ ਟ੍ਰੇਨਿੰਗ
222 ਪ੍ਰਾਈਵੇਟ ਅਤੇ ਕੇਂਦਰੀ ਸਕੂਲਾਂ ਦੀ ਯੂ-ਡਾਇਸ ਡਾਟਾ ਲਈ ਕਰਵਾਈ ਟ੍ਰੇਨਿੰਗ
ਫਿਰੋਜ਼ਪੁਰ, ਦਸੰਬਰ 17,2023 : ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵੱਲੋ ਅਪਲੋਡ ਡਾਟਾ ਦੀ ਕਰਵਾਈ ਜਾ ਰਹੀ ਹੈ ਫਿਜੀਕਲ ਵੈਰੀਫਿਕੇਸ਼ਨ-ਚਮਕੌਰ ਸਿੰਘ
ਪ੍ਰਾਈਵੇਟ ਸਕੂਲਾਂ ਦੇ ਲਗਭਗ 6000 ਵਿਦਿਆਰਥੀ ਦਾ ਡਾਟਾ ਪੈਡਿੰਗ-ਪਵਨ ਮਦਾਨ
ਭਾਰਤ ਸਰਕਾਰ ਦੇ ਵਿਦਿਆਰਥੀ ਡਾਟਾਬੇਸ ਮੈਨੇਜਮੈਂਟ ਸਿਸਟਮ ਵਿੱਚ ਜਿਲ੍ਹੇ ਦੇ ਹਰ ਇੱਕ ਵਿਦਿਆਰਥੀ ਦਾ ਡਾਟਾ ਹੋਣਾ ਜਰੂਰੀ
ਭਾਰਤ ਸਰਕਾਰ ਵੱਲੋ ਹਰ ਇੱਕ ਵਿਦਿਆਰਥੀ ਨੂੰ ਅਲਾਟ ਕੀਤਾ ਗਿਆ ਹੈ ਪਰਮੈਨੈਂਟ ਐਜੂਕੇਸ਼ਨ ਨੰਬਰ- ਪਵਨ ਮਦਾਨ
ਪ੍ਰਾਈਵੇਟ ਸਕੂਲਾਂ ਦੇ ਡਾਟਾ ਵਿੱਚ ਵੱਡੇ ਪੱਧਰ ਤੇ ਖਾਮੀਆਂ-
ਸਕੂਲ ਮੁੱਖੀਆਂ ਨੂੰ ਨਿੱਜੀ ਪੱਧਰ ਤੇ ਡਾਟਾ ਚੈੱਕ ਕਰਕੇ ਦਰੁਸਤ ਕਰਨ ਦੇ ਦਿੱਤੇ ਗਏ ਨਿਰਦੇਸ਼
ਫਿਰੋਜਪੁਰ 18 ਦਸੰਬਰ () ਜਿਲ੍ਹਾ ਸਿੱਖਿਆ ਦਫਤਰ ਦੀ ਐਮ.ਆਈ.ਐਸ ਸ਼ਾਖਾ ਵੱਲੋ ਭਾਰਤ ਸਰਕਾਰ ਵੱਲੋ ਕਰਵਾਏ ਜਾ ਰਹੇ ਯੂ-ਡਾਇਸ ਸਰਵੇ 2023-24 ਲਈ ਜਿਲ੍ਹੇ ਦੇ ਸਮੂਹ ਸਕੂਲ ਮੁੱਖੀਆਂ ਲਈ ਆਯੋਜਿਤ ਕੀਤੇ ਗਏ 3 ਰੋਜਾ ਟ੍ਰੇਨਿੰਗ ਪ੍ਰੋਗਰਾਮ ਦੇ ਤੀਸਰੇ ਦਿਨ ਅੱਜ 222 ਪ੍ਰਾਈਵੇਟ ਅਤੇ ਕੇਂਦਰੀ ਸਕੂਲਾਂ ਦੀ ਟ੍ਰੇਨਿੰਗ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਵੱਲੋ ਦਾਸ ਐਂਡ ਬਰਾਊਨ ਵਰਲਡ ਸਕੂਲ ਫਿਰੋਜਪੁਰ ਵਿਖੇ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਚਮਕੋਰ ਸਿੰਘ ਨੇ ਦੱਸਿਆ ਕਿ ਯੂ-ਡਾਇਸ (ਯੂਨੀਫਾਈਡ ਡਿਸਟਿ੍ਰਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਅਧੀਨ ਭਾਰਤ ਸਰਕਾਰ ਵੱਲੋ ਹਰ ਸਾਲ ਹਰ ਇੱਕ ਸਕੂਲ (ਸਰਕਾਰੀ /ਏਡਿਡ / ਪ੍ਰਾਈਵੇਟ / ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ ਜਿਸ ਅਨੁਸਾਰ ਸਕੂਲ ਐਜੂਕੇਸ਼ਨ ਨਾਲ ਸਬੰਧਤ ਨੀਤੀ ਨਿਰਮਾਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਇਸ ਵਾਰ ਸਮੂਹ ਸਕੂਲਾਂ ਵੱਲੋ ਅਪਲੋਡ ਕੀਤੇ ਜਾ ਰਹੇ ਡਾਟਾ ਨੂੰ ਫਿਜੀਕਲੀ ਵੈਰੀਫਾਈ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋ ਸਕੂਲ ਫਿਜੀਕਲੀ ਵਿਜਿਟ ਕਰਕੇ ਸਕੂਲਾਂ ਵੱਲੋ ਅਪਲੋਡ ਕੀਤੇ ਡਾਟਾ ਦਾ ਸਕੂਲ ਰਿਕਾਰਡ ਅਨੁਸਾਰ ਮਿਲਾਣ ਕੀਤਾ ਜਾਵੇਗਾ ਤਾਂ ਜੋ ਭਾਰਤ ਸਰਕਾਰ ਨੂੰ ਸਹੀ ਵਾ ਦਰੁਸਤ ਡਾਟਾ ਮੁੱਹਈਆ ਕਰਵਾਇਆ ਜਾ ਸਕੇ।ਯੂ-ਡਾਇਸ ਸਰਵੇ ਦੇ ਤਕਨੀਕੀ ਪੱਖਾ ਅਤੇ ਟ੍ਰੇਨਿੰਗਾ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਕੋਆਰਡੀਨੇਟਰ (ਐਮ.ਆਈ.ਐਸ.) ਪਵਨ ਮਦਾਨ ਦੱਸਿਆ ਕਿ ਭਾਰਤ ਸਰਕਾਰ ਵੱਲੋ ਦਿੱਤੇ ਸਮੇਂ ਤੋ ਬਾਅਦ ਵੀ ਪ੍ਰਾਈਵੇਟ ਸਕੂਲਾਂ ਦੇ 6000 ਵਿਦਿਆਰਥੀਆਂ ਦਾ ਡਾਟਾ ਅਜੇ ਤੱਕ ਵੀ ਪੈਡਿੰਗ ਹੈ ਜਿਸ ਕਾਰਨ ਅਜ ਸਕੂਲ ਮੁੱਖੀਆਂ ਨੂੰ ਸਰਵੇ ਦੀ ਮਹਤੱਤਾ , ਇਸਦੇ ਤਕਨੀਕੀ ਤੇ ਪ੍ਰਬੰਧਕੀ ਪੱਖਾ ਲਈ ਜਿਲ੍ਹਾ ਪੱਧਰ ਤੇ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜਿਸ ਵਿੱਚ ਸਕੂਲ ਮੁੱਖੀਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾ ਭਾਰਤ ਸਰਕਾਰ ਵੱਲੋ ਦੇਸ਼ ਵਿੱਚ ਪੜਦੇ ਹਰ ਇੱਕ ਵਿਦਿਆਰਥੀ ਨੂੰ ਯੂ-ਡਾਇਸ ਪੋਰਟਲ ਰਾਹੀਂ ਰਾਸ਼ਟਰੀ ਪੱਧਰ ਤੇ ਪੀ.ਈ.ਐਨ ਨੰਬਰ ਭਾਵ ਪਰਮਾਨੈਂਟ ਐਜੂਕੇਸ਼ਨ ਨੰਬਰ ਦੇ ਕੇ ਰਜਿਸਟਰ ਕੀਤਾ ਜਾ ਰਿਹਾ ਹੈ ਤਾਂ ਜੋ ਦੇਸ਼ ਵਿੱਚ ਪੜ੍ਹਦੇ ਹਰ ਇੱਕ ਵਿਦਿਆਰਥੀ ਨੂੰ ਟਰੈਕ ਕੀਤਾ ਜਾ ਸਕੇ ਅਤੇ ਸਿੱਖਿਆ ਨਾਲ ਸਬੰਧਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਸਲ ਲਾਭਪਾਤਰੀਆਂ ਤੱਕ ਪਹੁੰਚ ਸਕਣ ਅਤੇ ਨਾਲ ਹੀ ਸਕੂਲੋਂ ਵਿਰਵੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾ ਨੂੰ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾ ਦੀ ਪੜ੍ਹਾਈ ਪੂਰੀ ਕਰਵਾਈ ਜਾ ਸਕੇ। ਉਨ੍ਹਾ ਕਿਹਾ ਕਿ ਟ੍ਰੇਨਿੰਗ ਦੋਰਾਨ ਸਕੂਲ ਮੁੱਖੀਆਂ ਨੂੰ ਸਕੂਲਾਂ ਵੱਲੋ ਅਪਲੋਡ ਕੀਤੇ ਗਏ ਡਾਟਾ ਵਿੱਚ ਵੱਡੇ ਪੱਧਰ ਤੇ ਪਾਈਆਂ ਗਈਆ ਖਾਮੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਤੁਰੰਤ ਪ੍ਰਭਾਵ ਨਾਲ ਦਰੁਸਤੀ ਦੇ ਨਿਰਦੇਸ਼ ਦਿੱਤੇ ਗਏ। ਟ੍ਰੇਨਿਗਾ ਬਾਰੇ ਜਾਣਕਾਰੀ ਦਿੰਦਿਆ ਉਨ੍ਹਾ ਕਿਹਾ ਕਿ ਇਸ ਤੋ ਪਹਿਲਾ ਜਿਲ੍ਹੇ 900 ਦੇ ਲਗਭਗ ਸਕੂਲ ਮੁੱਖੀਆ, ਜਿਲ੍ਹਾ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਅਜ ਅਤਿੰਮ ਦਿਨ 217 ਪ੍ਰਾਈਵੇਟ , 3 ਕੇਂਦਰੀ ਵਿਦਿਆਲਿਆ, 1 ਆਰਮੀ ਸਕੂਲ ਅਤੇ 1 ਜਵਾਹਰ ਨਵੋਦਿਆ ਸਕੂਲਾਂ ਆਦਿ ਦੇ ਮੁੱਖੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਸਮਾਂ ਬੱਧ ਭਾਰਤ ਸਰਕਾਰ ਨੂੰ ਦਰੁਸਤ ਡਾਟਾ ਮੁੱਹਈਆ ਕਰਵਾਇਆ ਜਾ ਸਕੇ।
ਇਸ ਵਰਕਸ਼ਾਪ ਦੌਰਾਨ ਜਿਲ੍ਹੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਮੁੱਖੀ , ਜਿਲ੍ਹਾ ਦਫਤਰ ਤੋ ਸਹਾਇਕ ਐਮ.ਆਈ.ਐਸ ਸੰਦੀਪ ਕੁਮਾਰ, ਦਾਸ ਐਂਡ ਬਰਾਊਨ ਸਕੂਲ ਦੇ ਪ੍ਰਿੰਸੀਪਲ ਡਾ. ਰਾਜੇਸ਼ ਚੰਡੇਲ ਅਤੇ ਸਕੂਲ ਦੇ ਹੋਰ ਕਰਮਚਾਰੀ ਹਾਜਰ ਸਨ।