22 ਵੇਂ ਦਿਨ ਵਿਚ ਦਾਖਲ ਮੁਲਾਜ਼ਮਾਂ ਦੀ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ
22 ਵੇਂ ਦਿਨ ਵਿਚ ਦਾਖਲ ਮੁਲਾਜ਼ਮਾਂ ਦੀ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ
ਫਿਰੋਜ਼ਪੁੱਰ, 29/11/23: ਅੱਜ ਸਾਂਝੇ ਮੁਲਾਜ਼ਮ ਮੰਚ ਨੇ ਮੁੱਖ ਖੇਤੀਬਾੜੀ ਦਫ਼ਤਰ ਫਿਰੋਜਪੁਰ ਦੇ ਵਿੱਚ ਕਲਮ ਛੋੜ ਹੜਤਾਲ ਸੰਜੀਵ ਗੁਪਤਾ ਸੀਨੀਅਰ ਸਹਾਇਕ ਦੀ ਪ੍ਰਧਾਨਗੀ ਹੇਠ ਕੀਤੀ ਇਸ ਕਲਮ ਛੋੜ ਹੜਤਾਲ ਵਿੱਚ ਪ੍ਰਧਾਨ ਮਨੋਹਰ ਲਾਲ ਜੀ ਡੀ ਸੀ ਦਫਤਰ ਤੋਂ ਆਪਣੇ ਪੰਜ ਸਾਥੀਆਂ ਸਮੇਤ ਕਲਮ ਛੋੜ ਹੜਤਾਲ ਦੀ ਹਮਾਇਤ ਕਰਨ ਲਈ ਅਚੇਚੈ ਤੌਰ ਤੇ ਸ਼ਾਮਲ ਹੋਏ ਤੇ ਸਬ ਇੰਸਪੈਕਟਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸੈਲੀ ਸ਼ਰਮਾ ਤੇ ਕਲੈਰੀਕਲ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਚੈਨ ਸਿੰਘ ਤੇ ਹੋਰ ਕੈਟਾਗਰੀਆਂ ਦੇ ਮੁਲਾਜ਼ਮ ਆਗੂ ਸ਼ਾਮਲ ਸਨ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕਲਮ ਛੋੜ ਹੜਤਾਲ 8/11/2023 ਤੋਂ ਲਗਾਤਾਰ ਜਾਰੀ ਕੀਤੀ ਹੋਈ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਪਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੱਦ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕਲਮ ਛੋੜ ਹੜਤਾਲ ਜਾਰੀ ਰਹੇਗੀ ਸਰਕਾਰ ਮੁਲਾਜ਼ਮਾਂ ਨੂੰ ਖੱਜਲ ਖੁਆਰ ਕਰ ਰਹੀ ਹੈ ਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਕਲਮ ਛੋੜ ਹੜਤਾਲ ਦੁਰਾਨ ਪਬਲਿਕ ਦੀ ਖੱਜਲ ਖ਼ੁਆਰੀ ਹੋ ਰਹੀ ਹੈ ਉਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੈ ਕਿਉਂਕਿ ਸਰਕਾਰ ਮੁਲਾਜ਼ਮਾਂ ਨਾਲ ਮੀਟਿੰਗ ਤੇ ਕਰਦੀ ਹੈ ਪਰ ਕਿਸੇ ਵੀ ਆਪਣੀ ਗੱਲ ਤੇ ਖੜੀ ਨਹੀਂ ਉੱਤਰਦੀ ਅੱਜ ਦੇ ਕਲਮ ਛੋੜ ਹੜਤਾਲ ਵਿੱਚ ਹੇਠਾਂ ਲਿਖੇ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ ਸੁਪਰਡੈਂਟ ਨਿਮੀ ਮੈਡਮ ਦਲਜੀਤ ਕੌਰ ਮਮਤਾ ਰਾਣੀ ਪ੍ਰਰਿਕਾ ਰਾਣੀ ਕੰਚਣ ਬਾਲਾ ਕਿ੍ਸਨਾ ਰਾਣੀ ਚੰਦ ਸਿੰਘ ਗੁਰਬਖਸ਼ ਸਿੰਘ ਕੁਲਦੀਪ ਸਿੰਘ ਜਗੀਰ ਸਿੰਘ ਮੱਖਣ ਸਿੰਘ ਕੁਲਵਿੰਦਰ ਸਿੰਘ ਮੋਹਨ ਲਾਲ ਕਰਨਦੀਪ ਕੇ ਪੀ ਸਿੰਘ ਸੋਨੂ ਭਾਰਤ ਕਰਨਦੀਪ ਰਮਨਪ੍ਰੀਤ ਸਿੰਘ ਮੋਨੂ ਸੁਭਾਸ਼ ਚੰਦਰ ਆਦਿ ਹਾਜ਼ਰ ਸਨ।
🙏🏻