Ferozepur News

2 ਏਕੜ ਕਣਕ ਤੇ 8 ਕਿੱਲੇ ਨਾੜ ਸੜਕੇ ਸੁਆਹ

ਮਮਦੋਟ ,25 ਅਪ੍ਰੈਲ (ਨਿਰਵੈਰ ਸਿੰਘ ਸਿੰਧੀ ) :- ਕਸਬਾ ਮਮਦੋਟ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਸਦਰਦੀਨ ਵਾਲਾ ਦੇ ਕਿਸਾਨਾਂ ਦੀ 2 ਏਕੜ ਕਣਕ ਅਤੇ 8 ਕਿੱਲੇ ਨਾੜ ਨੂੰ ਅੱਗ ਲੱਗ ਜਾਣ ਕਰਕੇ ਸੜਕੇ ਸੁਆਹ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀ ਚੰਗਿਆੜੀ ਕਾਰਨ ਕਣਕ ਨੂੰ ਅੱਗ ਲੱਗ ਗਈ ਜਿਸ ਵਿਚ ਕਿਸਾਨ ਪਾਲਾ ਸਿੰਘ ਦੀ ਦੋ ਏਕੜ ਕਣਕ ਅਤੇ 6 ਕਿੱਲੇ ਅਤੇ 2 ਕਿੱਲੇ ਕ੍ਰਮਵਾਰ ਹਾਕਮ ਸਿੰਘ ਅਤੇ ਜੰਡਾਂ ਸਿੰਘ ਦੇ ਤਕਰੀਬਨ 8 ਕਿੱਲੇ ਕਣਕ ਦਾ ਨਾੜ ਸੜਕੇ ਸੁਆਹ ਹੋ ਗਿਆ ਹੈ | ਇਥੇ ਵਰਨਣਯੋਗ ਹੈ ਕਿ ਕਿਸਾਨਾਂ ਵੱਲੋਂ ਅੱਗ ਬੁਝਾਊ ਅਮਲੇ ਨੂੰ ਫੋਨ ਕੀਤਾ ਗਿਆ ਪਰੰਤੂ ਉਹ ਹਮੇਸ਼ਾ ਦੀ ਤਰਾਂ ਲੇਟ ਪਹੁੰਚੇ ਅਤੇ ਬਾਹਦ ਵਿਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਵਾਪਿਸ ਚਲੇ ਗਏ | ਇਥੇ ਇਹ ਵੀ ਦੱਸਣਯੋਗ ਹੈ ਕਿ ਹਲਕਾ ਫਿਰੋਜਪੁਰ ਦਿਹਾਤੀ ਦੀ ਐੱਮ ਐਲ ਏ ਸਤਿਕਾਰ ਕੌਰ ਗਹਿਰੀ ਨੂੰ ਪਿੱਛਲੇ ਹਾੜੀ ਦੇ ਸੀਜਨ ਵਿਚ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕੇ ਨਗਰ ਪੰਚਾਇਤ ਮਮਦੋਟ ਨੂੰ ਅੱਗ ਬੁਝਾਊ ਗੱਡੀਆਂ ਦਿੱਤੀਆਂ ਜਾਣ ਤਾਂ ਜੋ ਮਮਦੋਟ ਬਲਾਕ ਅਧੀਨ ਆਉਂਦੇ ਲਗਭਗ 150 ਪਿੰਡਾਂ ਨੂੰ ਕਣਕ ਦੇ ਸੀਜਨ ਦੌਰਾਨ ਜਾ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੌਰਾਨ ਸਮੱਸਿਆ ਤੋਂ ਨਿਜਾਤ ਮਿਲ ਸਕੇ ਪਰੰਤੂ ਇਹ ਮੰਗ ਸ਼੍ਰੀਮਤੀ ਵਿਧਾਇਕਾ ਵੱਲੋਂ ਅਜੇ ਤੱਕ ਪੂਰੀ ਨਹੀਂ ਕੀਤੀ ਗਈ ਹੈ | ਅਤੇ ਜਦੋ ਵੀ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਫਿਰੋਜਪੁਰ ਤੋਂ ਹੀ ਗੱਡੀ ਮੰਗਵਾਉਣੀ ਪੈਂਦੀ ਹੈ ਜਿਸਦੇ ਪਹੁੰਚਦੇ ਪਹੁੰਚਦੇ ਕਾਫੀ ਨੁਕਸਾਨ ਹੋ ਜਾਂਦਾ ਹੈ |

Related Articles

Back to top button