18 ਫਰਵਰੀ ਨੂੰ ਵਿਸ਼ਾਲ ਕੰਬੋਜ ਭਾਈਚਾਰਾ ਸੰਮੇਲਨ ਵਿੱਚ ਹੋਵੇਗਾ ਵੱਡਾ ਇਕੱਠ : ਸਾਮਾ , ਟਿੱਬੀ
18 ਫਰਵਰੀ ਨੂੰ ਵਿਸ਼ਾਲ ਕੰਬੋਜ ਭਾਈਚਾਰਾ ਸੰਮੇਲਨ ਵਿੱਚ ਹੋਵੇਗਾ ਵੱਡਾ ਇਕੱਠ : ਸਾਮਾ , ਟਿੱਬੀ
ਫਿਰੋਜ਼ਪੁਰ 10 ਫਰਵਰੀ, 2024:
ਸ਼ਹੀਦ ਉਧਮ ਸਿੰਘ ਭਵਨ ਫਿਰੋਜ਼ਪੁਰ ਵਿਖੇ ਕੰਬੋਜ ਭਾਈਚਾਰਾ ਦੀ ਅਹਿਮ ਮੀਟਿੰਗ ਪ੍ਰਧਾਨ ਭਗਵਾਨ ਸਿੰਘ ਸਾਮਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ 18 ਫਰਵਰੀ ਦਿਨ ਐਤਵਾਰ ਗੋਲੂ ਕਾ ਮੋੜ ਜਿਲਾ ਫਿਰੋਜਪੁਰ ਵਿਖੇ ਵਿਸ਼ਾਲ ਕੰਬੋਜ ਭਾਈਚਾਰਾ ਸੰਮੇਲਨ ਵਿੱਚ ਪਹੁੰਚਣ ਲਈ ਯੋਜਨਾ ਬਣਾਈ ਗਈ ਅਤੇ ਸ਼ਹੀਦ ਉੱਧਮ ਸਿੰਘ ਜੀ ਦੇ ਨਵੇਂ ਬੁੱਤ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਤੋਂ ਕਾਫ਼ਲਾ ਰਵਾਨਾ ਹੋਵੇਗਾ ਗੁਰਭੇਜ ਸਿੰਘ ਟਿੱਬੀ ਡਾਇਰੈਕਟਰ ਮਿਲਕਫ਼ੈਡ ਪੰਜਾਬ ਨੇ ਕਿਹਾ ਕਿ ਵਿਸ਼ਾਲ ਕੰਬੋਜ ਭਾਈਚਾਰਾ ਸੰਮੇਲਨ ਵਿੱਚ ਅਹਿਮ ਮੰਗਾਂ ਕੰਬੋਜ ਜ਼ਾਤੀ ਨੂੰ ਪੱਛੜੀਆਂ ਸ਼੍ਰੇਣੀਆਂ ਵਿੱਚ ਰੱਖਿਆ ਜਾਵੇ , ਪੱਛੜੀਆਂ ਸ਼੍ਰੇਣੀਆਂ ਲਈ ਨੋਕਰੀਆ ਅਤੇ ਦਾਖਲਿਆਂ ਵਿੱਚ 27% ਰਾਖਵਾਂਕਰਨ ਤੁਰੰਤ ਲਾਗੂ ਕੀਤਾ ਜਾਵੇ , ਪੰਚਾਇਤ ਪੱਧਰ ਤੋਂ ਲੈਕੇ ਪਾਰਲੀਮੈਂਟ ਪੱਧਰ ਤਕ 27 % ਸੀਟਾਂ ਰਾਖਵੀਆਂ ਕੀਤੀਆਂ ਜਾਣ ਆਦਿ ਮੁੱਖ ਮੰਗਾਂ ਹਨ ਨਰਿੰਦਰ ਸਿੰਘ ਸੰਧਾ , ਜਸਪਾਲ ਹਾਂਡਾ , ਨੇ ਜਿਲਾ ਫਿਰੋਜਪੁਰ ਦੇ ਕੰਬੋਜ ਬਰਾਦਰੀ ਦੇ ਸੂਝਵਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਵਿਸਾਲ ਕੰਬੋਜ ਭਾਈਚਾਰਾ ਸੰਮੇਲਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ
ਇਸ ਮੌਕੇ ਭਵਨ ਦੇ ਵਿੱਚ ਕੰਵਰਜੀਤ ਸਿੰਘ ਜੈਂਟੀ , ਜਸਪਾਲ ਹਾਂਡਾ ਐਕਸਾਈਜ਼ ਇੰਸਪੈਕਟਰ ,ਵਿਕਾਸ ਕੰਬੋਜ , ਗੁਰਨਾਮ ਚੰਦ , ਲਛਮਣ ਦਾਸ , ਚੰਬਾ ਰਾਮ ਐਸਡੀਓ , ਜਸਵਿੰਦਰ ਸਿੰਘ ਸਹਾਇਕ ਲੇਖਾਂ ਅਫਸਰ, ਗੁਰਚਰਨ ਸਿੰਘ ਨਾਜੂ ਸ਼ਾਹ ਵਾਲਾ ,ਦਰਸ਼ਨ ਸਿੰਘ ਹਾਕੇ ਵਾਲਾ ,ਜਗੀਰ ਸਿੰਘ ਕਮਗਰ ,ਮੋਹਨ ਸਿੰਘ ਹਾਕੇਵਾਲਾ , ਬਲਵਿੰਦਰ ਸਿੰਘ ਮਾਛੀਵਾੜਾ ,ਗੁਰਨਾਮ ਸਿੰਘ ,ਮਲਕੀਤ ਸਿੰਘ ,ਕਰਨੈਲ ਸਿੰਘ , ਜਗੀਰ ਸਿੰਘ , ਜਸਵਿੰਦਰ ਸਿੰਘ , ਬਲਜਿੰਦਰ ਸਿੰਘ, ਬਲਵੀਰ ਸਿੰਘ ਜੋਸਨ ਮੁਗਲਾਂ , ਸੁਖਵਿੰਦਰ ਸਿੰਘ ,ਸੁਖਚੈਨ ਸਿੰਘ ਖਾਈ ,ਨਛੱਤਰ ਸਿੰਘ , ਗੁਰਨਾਮ ਸਿੰਘ ਸ਼ੇਰ ਖਾਂ ,ਗੁਰਦੀਪ ਸਿੰਘ ਭਗਤ, ਸੁਖੈਨ ਸਿੰਘ ,ਸੁੱਚਾ ਸਿੰਘ ਟਿੱਬੀ ,ਬਚਿੱਤਰ ਸਿੰਘ ਮਲੂਵਾਲਾ, ਗੁਰਮੀਤ ਸਿੰਘ ਸਰਪੰਚ ਮਲੂਵਾਲਾ, ਦਵਿੰਦਰ ਸਿੰਘ ਕੁਮੱਗਰ ,ਬਲਵਿੰਦਰ ਸਿੰਘ ਕੁਮੱਗਰ , ਨਵਦੀਪ ਸਿੰਘ ਆਦਿ ਮੈਂਬਰ ਸਾਹਿਬਾਨ ਮੀਟਿੰਗ ਵਿੱਚ ਹਾਜ਼ਰ ਸਨ।