ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਥੈਲੇਸੀਮੀਆ ਸਪਤਾਹ ਦੌਰਾਨ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਥੈਲੇਸੀਮੀਆ ਸਪਤਾਹ ਦੌਰਾਨ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਫ਼ਿਰੋਜ਼ਪੁਰ 10 ਮਈ, 2022: ਸਿਹਤ ਵਿਭਾਗ ਫਿਰੋਜ਼ਪੁਰ ਵਿਖੇ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡਾ.ਅਰੋੜਾ ਵੱਲੋਂ ਥੈਲੇਸੀਮੀਆ ਸਪਤਾਹ ਦੌਰਾਨ ਇਕ ਜਾਗਰੂਕ ਸਭਾ ਨੂੰ ਸੰਬੋਧਨ ਕਰਦੇ ਹੋਏ ਸੰਦੇਸ਼ ਦਿੰਦੇ ਦੱਸਿਆ ਕਿ ਥੈਲੇਸੀਮੀਆ ਇਕ ਅਨੁਵੰਸ਼ਿਕ ਰੋਗ ਹੈ, ਇਸ ਬਿਮਾਰੀ ਕਾਰਨ ਖ਼ੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖ਼ਤਮ ਹੋ ਜਾਂਦੀ ਹੈ, ਅਕਸਰ ਸਰੀਰਕ ਵਾਧੇ ਅਤੇ ਵਿਕਾਸ ਵਿਚ ਦੇਰੀ ਜ਼ਿਆਦਾ ਕਮਜ਼ੋਰੀ ਅਤੇ ਥਕਾਵਟ, ਗਾੜ੍ਹਾ ਪਿਸ਼ਾਬ,ਚਮੜੀ ਦਾ ਪੀਲਾ ਹੋਣਾ,ਜਿਗਰ ਤੇ ਤਿੱਲੀ ਦਾ ਵਧਣਾ ਅਤੇ ਚਿਹਰੇ ਦੀ ਬਨਾਵਟ ਵਿੱਚ ਬਦਲਾਅ ਦਿਖਦਾ ਹੈ ਅਤੇ ਜੇਕਰ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜਾਂ ਨੂੰ ਹਰ 15-20 ਦਿਨਾਂ ਬਾਅਦ ਸਾਰੀ ਉਮਰ ਖ਼ੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ ਇਸ ਦੀ ਜਾਂਚ ਲਈ ਐਚ.ਪੀ.ਐਲ.ਸੀ. ਮਸ਼ੀਨਾਂ ਰਾਹੀਂ ਖ਼ੂਨ ਦਾ HBA2 ਟੈਸਟ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ ਤੇ ਫ਼ਰੀਦਕੋਟ ਦੇ ਨਾਲ-ਨਾਲ ਏਮਸ,ਬਠਿੰਡਾ ਤੇ ਸਰਕਾਰੀ ਹਸਪਤਾਲ ਲੁਧਿਆਣਾ,ਜਲੰਧਰ,ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਬਾਲ ਰੋਗ ਮਾਹਿਰ ਡਾ. ਗਗਨਦੀਪ ਅਤੇ ਡੇਵਿਡ ਵੱਲੋ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਸੀਨੀਅਰ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵੱਲੋਂ ਮੁਫ਼ਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਆਰ ਬੀ ਐਸ ਕੇ ਅਧੀਨ ਆਂਗਣਵਾੜੀ ਕੇਂਦਰਾਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 0-18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਜਾਂਚ ਲਈ ਖ਼ੂਨ ਦੇ ਸਾਲਾਨਾ ਟੈਸਟ ਅਤੇ ਇਲਾਜ ਮੁਫਤ ਦਿੱਤੇ ਜਾਂਦੇ ਹਨ।
ਡਾ ਅਰੋੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਖੂਨ ਜਾਂਚ ਅਤੇ ਮੁਫਤ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ।ਇਸ ਤੋਂ ਇਲਾਵਾ ਥੈਲੇਸੀਮੀਆ ਅਤੇ ਹੀਮੋਫੀਲੀਆ ਦੇ ਮਰੀਜ਼ਾਂ ਦਾ ਅਪੰਗਤਾ ਸਰਟੀਫਿਕੇਟ ਵੀ ਬਣ ਸਕਦਾ ਹੈ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਥੈਲਾਸੀਮੀਆ ਦਿਵਸ ਵੱਲੋਂ ਥੀਮ ਜਾਗਰੂਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ ਦਾ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਫਿਰੋਜ਼ਪੁਰ ਬਲੈਸਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵਲੰਟੀਅਰਜ਼ ਵੱਲੋਂ ਖੂਨਦਾਨ ਕੀਤਾ ਗਿਆ। ਜਿਸ ਵਿਚ ਬਲੈਸਿੰਗ ਫਾਊਂਡੇਸ਼ਨ ਦੇ ਵਿਕਾਸ ਤਾਨੀ ਅਤੇ ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ।
ਇਸ ਮੌਕੇ ਡੀ.ਐਮ.ਸੀ.ਡਾ.ਰਜਿੰਦਰ ਮਨਚੰਦਾ, ਐੱਸ.ਐੱਮ.ਓ.ਡਾ.ਭੁਪਿੰਦਰਜੀਤ ਕੌਰ, ਸਟੇਟ ਹੈੱਡਕੁਆਰਟਰ ਤੋਂ ਡਿਪਟੀ ਡਾਇਰੈਕਟਰ ਡਾ.ਮਮਤਾ ਗੁਲਾਟੀ ਅਤੇ ਸਹਾਇਕ ਡਾਇਰੈਕਟਰ ਪੂਰਨਿਮਾ, ਬਾਲ ਰੋਗਾਂ ਦੇ ਮਾਹਿਰ ਡਾ.ਡੇਵਿਡ, ਡਾ.ਗਗਨਦੀਪ, ਇਸਤਰੀ ਰੋਗਾਂ ਦੇ ਮਾਹਿਰ ਡਾ.ਪੂਜਾ,ਬੀ.ਟੀ.ਓ.ਡਾ.ਦੀਸ਼ਵੀਨ ਬਾਜਵਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ, ਪੀਏ ਟੂ ਸਿਵਲ ਸਰਜਨ ਵਿਕਾਸ ਕਾਲੜਾ, ਡੀ.ਪੀ.ਐਮ.ਹਰੀਸ਼ ਕਟਾਰੀਆ, ਬੀ.ਸੀ.ਸੀ.ਕੋਆਡੀਨੇਟਰ ਰਜਨੀਕ ਕੌਰ, ਸੁਪਰਵਾਈਜ਼ਰ ਰੂਪ ਸਿੰਘ, ਨਰਿੰਦਰ ਕੌਰ ਅਤੇ ਕਈ ਹੋਰ ਹਾਜ਼ਿਰ ਸਨ।
4 Attachments