ਫਿਰੋਜ਼ਪੁਰ ਦੇ ਜੰਮਪਲ ਮਹਾਂਬਲੀ ਸ਼ੇਰਾ ਨੇ ਜਿੱਤਿਆ ਨੈਸ਼ਨਲ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ
ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਸਿਰਜਿਆ
ਫਿਰੋਜ਼ਪੁਰ ਦੇ ਜੰਮਪਲ ਮਹਾਂਬਲੀ ਸ਼ੇਰਾ ਨੇ ਜਿੱਤਿਆ ਨੈਸ਼ਨਲ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ
ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਸਿਰਜਿਆ
ਫ਼ਿਰੋਜ਼ਪੁਰ 7 ਮਾਰਚ, 2022: ਫਿਰੋਜ਼ਪੁਰ ਦੇ ਪਿੰਡ ਮਾਨਾ ਸਿੰਘ ਦਾ ਰਹਿਣ ਵਾਲਾ ਅਮਨਪ੍ਰੀਤ ਸਿੰਘ ਰੰਧਾਵਾ ਪੁੱਤਰ ਨਛੱਤਰ ਸਿੰਘ ਰੰਧਾਵਾ ਜੋ ਕਿ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਮੁਹਾਲੀ ਵਿਖੇ ਇਕ ਜਿੰਮ ਵੀ ਚਲਾ ਰਿਹਾ ਹੈ ਉਸ ਨੇ ਓ ਵੀ ਐਮ ਚੈਂਪੀਅਨਸ਼ਿਪ ਵਿੱਚ ਜੈਸੀ ਗੋਡਰੇਜ ਦੇ ਖਿਲਾਫ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਅਤੇ ਪਹਿਲਾ ਨੈਸ਼ਨਲ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ । ਇਹ ਮੈਚ 5 ਮਾਰਚ ਨੂੰ ਲੁਈਸਵਿਲੇ, ਕੈਂਟਕੀ ਵਿੱਚ ਹੋਇਆ ਸੀ। ਰੈਸਲਿੰਗ ਦੀ ਦੁਨੀਆ ਵਿਚ ਮਹਾਂਬਲੀ ਸ਼ੇਰਾ ਦੇ ਨਾਮ ਨਾਲ ਜਾਂਦੇ ਜਾਂਦੇ ਅਮਨਪ੍ਰੀਤ ਸਿੰਘ ਰੰਧਾਵਾ ਨੇ ਜਿੱਥੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਹੈ ਉੱਥੇ ਫਿਰੋਜ਼ਪੁਰ ਦਾ ਨਾਂ ਵੀ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਹੈ ਜਿਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਫਿਰੋਜ਼ਪੁਰ ਕੰਟੋਨਮੈਂਟ ਬੋਰਡ ਦੇ ਸਾਬਕਾ ਮੈਂਬਰ ਜ਼ੋਰਾ ਸਿੰਘ ਸੰਧੂ ਨੇ ਕਿਹਾ ਕਿ ਮਹਾਂਬਲੀ ਸ਼ੇਰਾ ਦੀ ਜਿੱਤ ਨਾਲ ਜਿੱਥੇ ਨੌਜਵਾਨਾਂ ਦਾ ਹੌਸਲਾ ਵਧੇਗਾ ਉੱਥੇ ਹੀ ਫਿਰੋਜ਼ਪੁਰ ਲਈ ਬੜੇ ਵੱਡੀ ਮਾਣ ਵਾਲੀ ਗੱਲ ਹੈ