Ferozepur News

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ ਦਾ ਕੀਤਾ ਗਿਆ ਦੌਰਾ

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ ਦਾ ਕੀਤਾ ਗਿਆ ਦੌਰਾ

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ ਦਾ ਕੀਤਾ ਗਿਆ ਦੌਰਾ

ਫਿਰੋਜ਼ਪੁਰ 17 ਫਰਵਰੀ 2022 ( ) ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਵੱਲੋਂ ਅੱਜ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਦੌਰਾ ਕੀਤਾ ਗਿਆ।

ਇਸ ਮੌਕੇ ਜੱਜ ਸਾਹਿਬ ਨੇ ਸਕੂਲ ਦੇ ਬੱਚਿਆਂ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨਾਲ ਉਨ੍ਹਾਂ ਦੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਇਸ ਸਕੂਲ ਦੇ ਹੈਡ ਟੀਚਰ ਮਿਸ ਹਰਵਿੰਦਰ ਕੌਰ ਵੀ ਜੱਜ ਸਾਹਿਬ ਦੇ ਨਾਲ ਬੱਚਿਆਂ ਦੀ ਵਾਰਤਾਲਾਪ ਲਈ ਸਹਾਇਤਾ ਕੀਤੀ। ਇਸ ਦੇ ਨਾਲ ਹੀ ਜੱਜ ਸਾਹਿਬ ਨੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਇਸ ਪਿੰਡ ਦੇ ਇੱਕਤਰ ਹੋਏ ਲੋਕਾਂ ਨੂੰ ਕੋਵਿਡ^19 ਦੌਰਾਨ ਹੋਈਆਂ ਮੌਤਾਂ ਨੂੰ ਮਿਲਣ ਵਾਲੇ ਮੁਆਵਜੇ ਬਾਰੇ ਦੱਸਿਆ ਅਤੇ ਇਸ ਮੁਆਵਜੇ ਸਬੰਧੀ ਭਰੇ ਜਾਣ ਵਾਲੇ ਪ੍ਰੋਫਾਰਮੇ ਬਾਰੇ ਵੀ ਦੱਸਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਵਿਖੇ ਏH ਡੀH ਸੀH ਦਫਤਰ ਦੀ ਸਬੰਧਤ ਬਰਾਂਚ ਵਿੱਚ ਜਮ੍ਹਾਂ ਕਰਵਾਉਣ ਬਾਰੇ ਦੱਸਿਆ । ਇਸ ਤੋਂ ਇਲਾਵਾ ਹਾਜ਼ਰ ਲੋਕਾਂ ਨੂੰ ਜੱਜ ਸਾਹਿਬ ਨੇ ਮਿਤੀ 12 ਮਾਰਚ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਦੱਸਿਆ ।

ਇਸ ਤੋਂ ਬਾਅਦ ਜੱਜ ਸਾਹਿਬ ਨੇ ਅੰਧ ਵਿਦਿਆਲਿਆ ਫਿਰੋਜ਼ਪੁਰ ਦਾ ਦੌਰਾ ਕੀਤਾ ਇਸ ਮੌਕੇ ਇਸ ਸੰਸਥਾ ਦੇ ਸਟਾਫ ਵਿੱਚੋਂ ਸ਼੍ਰੀ ਹਰੀਸ਼ ਮੌਗਾ, ਸ਼੍ਰੀ ਅਵਤਾਰ ਸਿੰਘ ਅਤੇ ਸ਼੍ਰੀ ਪੂਰਨ ਸਿੰਘ ਹਾਜ਼ਰ ਸਨ । ਇਸ ਮੌਕੇ ਇਸ ਅੰਧ ਵਿਦਿਆਲਿਆ ਦੀ ਸਕਿਊਰਿਟੀ ਦੇ ਮੁੱਦੇ ਤੇ ਵਿਚਾਰ ਕੀਤਾ ਗਿਆ ਅਤੇ ਜੱਜ ਸਾਹਿਬ ਨੇ ਭਰੋਸਾ ਦਿੱਤਾ ਕਿ ਤੁਹਾਡੇ ਸਕਿਊਰਿਟੀ ਵਾਲੇ ਮੰਗ ਪੱਤਰ ਤੇ ਐੱਸH ਐੱਸH ਪੀH ਦਫ਼ਤਰ ਨਾਲ ਰਾਬਤਾ ਕਰਕੇ ਤੁਹਾਡਾ ਸਕਿਊਰਿਟੀ ਦਾ ਮਾਮਲਾ ਹੱਲ ਕੀਤਾ ਜਾਵੇਗਾ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਇਸ ਅੰਧ ਵਿਿਦਆਲਿਆ ਦੀਆਂ  ਹੋਰ ਮੁਸ਼ਕਿਲਾਂ ਸਬੰਧੀ ਜਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ । ਇਸ ਦੇ ਨਾਲ ਹੀ ਇਸ ਅੰਧ ਵਿਿਦਆਲਿਆ ਦੇ ਇੱਕ ਵਿਦਿਆਰਥੀ ਜਿਸ ਨੇ ਇੱਕ ਗਾਣਾ ਗਾਇਆ ਉਸ ਵਿਦਿਆਰਥੀ ਦੀ ਆਵਾਜ਼ ਬਹੁਤ ਸੁਰੀਲੀ ਸੀ । ਇਸ ਤੋਂ ਬਾਅਦ ਜੱਜ ਸਾਹਿਬ ਨੇ ਉਸ ਬੱਚੇ ਦੀ ਹੌਂਸਲਾ ਅਫਜਾਈ ਕੀਤੀ । ਇਸ ਤੋਂ ਬਾਅਦ ਜੱਜ ਸਾਹਿਬ ਨੇ ਸ਼੍ਰੀ ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਕੈਂਟ ਦਾ ਦੌਰਾ ਕੀਤਾ । ਇੱਥੋਂ ਦੇ ਬਜੁਰਗਾਂ ਨੇ ਜੱਜ ਸਾਹਿਬ ਨੂੰ ਆਪਣਾ ਮੈਡੀਕਲ ਓ ਪੀ ਡੀ ਚੈੰਕਅੱਪ ਲਈ ਬੇਨਤੀ ਕੀਤੀ ।

ਇਸ ਮੌਕੇ ਜੱਜ ਸਾਹਿਬ ਨੇ ਸਿਵਲ ਸਰਜਨ ਦਫ਼ਤਰ ਵਿਖੇ ਮੌਕੇ ਤੇ ਫੋਨ ਕਰਕੇ ਕੱਲ੍ਹ ਮਿਤੀ 18-02-2022 ਨੂੰ ਇਸ ਆਸ਼ਰਮ ਵਿਖੇ ਆ ਕੇ ਬਜੁਰਗਾਂ ਦੇ ਮੈਡੀਕਲ ਚੈੱਕਅੱਪ ਲਈ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਅਤੇ ਕਿਹਾ ਕਿ ਕੱਲ੍ਹ ਹੀ ਉਸ ਦਫ਼ਤਰ ਦੇ ਮਾਹਿਰ ਡਾਕਟਰਾਂ ਵੱਲੋਂ ਬਜੁਰਗਾਂ ਦਾ ਮੈਡੀਕਲ ਚੈੱਕਅੱਪ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਪਿਛਲੇ ਦਿਨੀਂ ਜੱਜ ਸਾਹਿਬ ਵੱਲੋਂ ਕੋਵਿਡ ਵੈਕਸੀਨੇਸ਼ਨ ਦੀ ਬੂਸਟਰ ਡੋਜ਼ ਲਗਵਾਈ ਗਈ ਸੀ ਜਿਸ ਕਰਕੇ ਇਸ ਆਸ਼ਰਮ ਦੇ ਸਾਰੇ ਬਜ਼ੁਰਗਾਂ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ ।

 

 

 

 

 

Related Articles

Leave a Reply

Your email address will not be published. Required fields are marked *

Back to top button