Ferozepur News
ਮਯੰਕ ਫਾਊਂਡੇਸ਼ਨ ਨੇ 73ਵਾਂ ਗਣਤੰਤਰ ਦਿਵਸ ਨੇਤਰਹੀਣਾਂ ਨਾਲ ਮਨਾਇਆ
ਨੇਤਰਹੀਣ ਦੋਸਤਾਂ ਨੂੰ ਉਪਹਾਰ ਕੀਤੀਆਂ ਸਵੈਟ-ਸ਼ਰਟਾਂ
ਮਯੰਕ ਫਾਊਂਡੇਸ਼ਨ ਨੇ 73ਵਾਂ ਗਣਤੰਤਰ ਦਿਵਸ ਨੇਤਰਹੀਣਾਂ ਨਾਲ ਮਨਾਇਆ
ਨੇਤਰਹੀਣ ਦੋਸਤਾਂ ਨੂੰ ਉਪਹਾਰ ਕੀਤੀਆਂ ਸਵੈਟ-ਸ਼ਰਟਾਂ
ਸਟੇਸ਼ਨਰੀ ਲਈ 26 ਧੀਆਂ ਨੂੰ 2100 ਦੇ ਚੈੱਕ ਕੀਤੇ ਭੇਟ
ਫ਼ਿਰੋਜ਼ਪੁਰ (27 ਜਨਵਰੀ.2022: ਮਯੰਕ ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁਧ ਗੁਪਤਾ ਦੀ ਅਗਵਾਈ ਵਿੱਚ ਅੰਧਵਿਧਿਆਲੇ ਦੇ ਵਿਹੜੇ ਵਿੱਚ ਗਣਤੰਤਰ ਦਿਵਸ ਦੇ ਜਸ਼ਨ ਮਨਾਉਣ ਲਈ ਇੱਕ ਸੰਖੇਪ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਨੇਤਰਹੀਣਾਂ ਨੇ ਦੇਵ ਸਮਾਜ ਮਾਡਲ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਕੇ ਦੇਸ਼ ਭਗਤੀ ਦੇ ਗੀਤ ਗਾਏ।
ਅੰਧ ਵਿਦਿਆਲਿਆ ਦੇ ਸਕੱਤਰ ਪੰਡਿਤ ਅਸ਼ਵਨੀ ਸ਼ਰਮਾ, ਸੰਯੁਕਤ ਸਕੱਤਰ ਹਰੀਸ਼ ਮੋਂਗਾ, ਮੈਨੇਜਰ ਰਮੇਸ਼ ਸੇਠੀ, ਕੈਸ਼ੀਅਰ ਅਸ਼ੋਕ ਗੁਪਤਾ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਨੇ ਫਾਊਂਡੇਸ਼ਨ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੀ ਬਿਹਤਰੀ ਲਈ ਹਰ ਪਾਸਿਓਂ ਕੰਮ ਕਰਦੇ ਰਹਿਣ ਦੀ ਸਹੁੰ ਚੁੱਕੀ।
ਇਸ ਮੌਕੇ ਮੈਡਮ ਰਤਨਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਤਿਭਾ ਸਕਾਲਰਸ਼ਿਪ ਜੇਤੂ ਚੁਣੀਆਂ ਗਈਆਂ 26 ਬੇਟੀਆਂ ਨੂੰ 2100 ਰੁਪਏ ਦੇ ਚੈੱਕ ਵੰਡੇ ਅਤੇ ਬੇਟੀਆਂ ਨੂੰ ਸਖ਼ਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਆਪਣੇ ਬਿਆਨ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁਧ ਗੁਪਤਾ ਨੇ ਸੰਸਥਾ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।ਇਸ ਮੌਕੇ ਕੇ.ਜੀ. ਐਕਸਪੋਰਟਸ, ਲੁਧਿਆਣਾ ਦੇ ਸਹਿਯੋਗ ਨਾਲ ਨੇਤਰਹੀਣ ਦੋਸਤਾਂ ਨੂੰ ਸਵੈਟ-ਸ਼ਰਟਾਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਸਕੱਤਰ ਰਾਕੇਸ਼ ਕੁਮਾਰ, ਡਾ: ਗ਼ਜ਼ਲ ਪ੍ਰੀਤ ਅਰਨੇਜਾ, ਪਿ੍ੰਸੀਪਲ ਰਾਜੇਸ਼ ਮਹਿਤਾ, ਪਿ੍ੰਸੀਪਲ ਅਜੀਤ ਕੁਮਾਰ, ਮਨੋਜ ਗੁਪਤਾ, ਸੰਦੀਪ ਸਹਿਗਲ, ਐਡਵੋਕੇਟ ਕਰਨ ਪੁੱਗਲ, ਦਵਿੰਦਰ ਨਾਥ, ਚਰਨਜੀਤ ਸਿੰਘ, ਕਮਲ ਸ਼ਰਮਾ, ਅਸੀਮ ਅਗਰਵਾਲ, ਦੀਪਕ ਸ਼ਰਮਾ ਅਤੇ ਸ਼ਹਿਰ ਦੇ ਪਤਵੰਤੇ ਐਡਵੋਕੇਟ ਰਾਜ ਕੁਮਾਰ ਕੱਕੜ, ਪ੍ਰਬੋਧ ਮੋਂਗਾ, ਸੁਸ਼ੀਲ ਕੁਮਾਰ ਸਰਦਾਨਾ, ਅਵਤਾਰ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।