14 ਫਰਵਰੀ ਹੁਸ਼ਿਆਰਪੁਰ ਤੋਂ ਬਾਅਦ 17 ਨੂੰ ਬਠਿੰਡਾ ਵਿਖੇ ਕੀਤਾ ਜਾਵੇਗਾ ਲੜੀਵਾਰ ਐਕਸ਼ਨ: ਟੁਰਨਾ
ਫਿਰੋਜ਼ਪੁਰ 11 ਫਰਵਰੀ (ਏ.ਸੀ.ਚਾਵਲਾ) : “ਮਹਿੰਗੀਆ ਪੜਾਈਆਂ ਬੇਕਾਰ ਸਰਕਾਰ ਦੇਵੇ ਠੇਕੇ ਤੇ ਰੁਜਗਾਰ”। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਤੇ ਸੂਬਾ ਸਕੱਤਰ ਸਰਬਜੀਤ ਸਿੰਘ ਟੁਰਨਾ ਇਕ ਅਹਿਮ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਕੀਤਾ। ਸਰਬਜੀਤ ਸਿੰਘ ਟੁਰਨਾ ਨੇ ਕਿਹਾ ਕਿ ਸਰਕਾਰ ਜਗ•ਾਂ ਜਗ•ਾ ਤੇ ਨਵੇਂ ਕਾਲਜ਼ ਖੋਲ ਰਹੀ ਹੈ ਤੇ ਉਨ•ਾਂ ਕਾਲਜ਼ਾਂ ਵਿਚ ਮੋਟੀਆਂ ਫੀਸਾਂ ਵਸੂਲ ਕੇ ਬੱਚਿਆਂ ਨੁੰ ਪੜਾਈਆਂ ਜਾ ਰਿਹਾ ਹੈ ਅਤੇ ਜਦੋਂ ਰੁਜ਼ਗਾਰ ਦੇਣ ਦੀ ਵਾਰੀ ਆਉਦੀ ਹੈ ਤਾਂ ਸਰਕਾਰ 5 ਤੋਂ 10 ਹਜ਼ਾਰ ਰੁਪਏ ਘੱਟ ਤਨਖਾਹਾਂ ਤੇ ਠੇਕੇ ਦੇ ਅਧਾਰ ਤੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੀ ਹੈ ਜਿਸ ਦੀ ਮਿਸਾਲ ਸਰਵ ਸਿੱਖਿਆ ਅਭਿਆਨ, ਰਮਸਅ ਦਫਤਰੀ ਕਰਮਚਾਰੀ ਹਨ ਜੋ ਕਿ ਪਿਛਲੇ 10 ਸਾਲਾਂ ਤੋਂ ਠੇਕੇ ਤੇ ਸਿੱਖਿਆ ਵਿਭਾਗ ਵਿਚ ਘੱਟ ਤਨਖਾਹਾਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਿਸ ਨਾਲ ਉਨ•ਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਿਕ 3 ਸਾਲ ਠੇਕੇ ਕੰਮ ਕਰਨ ਤੇ ਕਰਮਚਾਰੀਆ ਨੂੰ ਰੈਗੁਲਰ ਕੀਤਾ ਜਾਦਾ ਹੈ, ਪਰ ਸਰਵ ਸਿੱਖਿਆ ਅਭਿਆਨ, ਰਮਸਅ ਦਫਤਰੀ ਕਰਮਚਾਰੀ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਭੱਜ ਰਹੀ ਹੈ। ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ 5 ਜਨਵਰੀ 2015 ਨੂੰ ਜਥੇਬੰਦੀ ਦੀ ਸਰਕਾਰ ਪੱਧਰ ਤੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਐਸ.ਕੇ ਸੰਧੂ ਨਾਲ ਹੋਈ ਮੀਟਿੰਗ ਵਿਚ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕਰਨ, ਕਰਮਚਾਰੀਆਂ ਨੂੰ 1 ਜਨਵਰੀ 2014 ਤੋਂ ਦਿੱਤੇ ਪੇ ਸਕੇਲ ਵਿਚ ਸੋਧ ਕਰਨ ਅਤੇ ਫੀਜਿਉਥੈਰਪਿਸਟ ਨੂੰ ਪੇ ਸਕੇਲ ਲਾਗੂ ਕਰਨ ਸਰਕਾਰ ਵਲੋਂ ਸਿੱਖਿਆ ਵਿਭਾਂਗ ਤੇ ਵਿੱਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ, ਪਰ ਲੰਮਾ ਸਮਾਂ ਬੀਤ ਜਾਣ ਤੇ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ “ਮਹਿੰਗੀਆਂ ਪੜਾਈਆਂ ਬੇਕਾਰ ਸਰਕਾਰ ਦੇਵੇ ਠੇਕੇ ਤੇ ਰੁਜਗਾਰ” ਨਾਅਰੇ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ, ਰਮਸ਼ਅ ਦਫਤਰੀ ਕਰਮਚਾਰੀ ਨੌਜਵਾਨ ਵਰਗ ਨੂੰ ਜਾਗਰੁਕ ਕਰਨਗੇ। ਜਿਸ ਦੀ ਸ਼ੁਰੂਆਤ ਕਰਦੇ ਹੋਏ 14 ਫਰਵਰੀ ਨੂੰ ਹੁਸ਼ਿਆਰਪੁਰ ਅਤੇ 17 ਫਰਵਰੀ ਨੂੰ ਬਠਿੰਡਾ ਵਿਖੇ ਜ਼ੋਨ ਪੱਧਰੀ ਐਕਸ਼ਨ ਕੀਤੇ ਜਾਣਗੇ। ਉਨ•ਾਂ ਕਿਹਾਂ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਨੂੰ ਉਜਾਗਰ ਕਰਦੇ ਹੋਏ ਹੁਸ਼ਿਆਰਪੁਰ ਅਤੇ ਬਠਿੰਡਾ ਦੇ ਬਜ਼ਾਰਾਂ ਵਿਚੋਂ ਥਾਲੀਆਂ ਖੜਕਾਂ ਕੇ ਰੋਸ ਮਾਰਚ ਕਰਨਗੇ।