14 ਅਪ੍ਰੈਲ ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਮਨਾਇਆ ਜਾਵੇਗਾ ਵਿਸਾਖੀ ਦਾ ਦਿਹਾੜਾ
ਫਿਰੋਜ਼ਪੁਰ 7 ਅਪ੍ਰੈਲ (ਏ.ਸੀ.ਚਾਵਲਾ) ਵਿਸਾਖੀ ਦਾ ਸੁੱਭ ਦਿਹਾੜਾ ਅੰਤਰ-ਰਾਸ਼ਟਰੀ ਸਰਹੱਦ ਤੇ ਸਥਿਤ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ 14 ਅਪ੍ਰੈਲ 2015 ਨੂੰ ਮਨਾਉਣ ਦੇ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਲਈ ਇੱਕ ਅਹਿਮ ਮੀਟਿੰਗ ਮੈਡਮ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸ੍ਰੀਮਤੀ ਨੀਲਮਾ ਨੇ ਦੱਸਿਆ ਕਿ ਵਿਸਾਖੀ ਦੇ ਦਿਹਾੜੇ ਲਈ ਡੀ.ਡੀ.ਪੀ.ਓ ਫਿਰੋਜ਼ਪੁਰ ਨੂੰ ਮੇਲਾ ਅਫ਼ਸਰ ਅਤੇ ਬੀ.ਡੀ.ਪੀ.ਓ ਫਿਰੋਜ਼ਪੁਰ ਨੂੰ ਸਹਾਇਕ ਮੇਲਾ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਮੇਲੇ ਵਾਲੇ ਸਥਾਨ ਤੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਕੰਟਰੋਲ ਰੂਮ ਐਸ.ਐਸ.ਪੀ ਫਿਰੋਜ਼ਪੁਰ, ਐਸ.ਡੀ.ਐਮ ਫਿਰੋਜ਼ਪੁਰ ਅਤੇ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਸਥਾਪਤ ਕੀਤਾ ਜਾਵੇਗਾ। ਇਸ ਤੋ ਇਲਾਵਾ ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਡਾਕਟਰੀ ਸਹਾਇਤਾ ਲਈ ਵਿਸ਼ੇਸ਼ ਮੈਡੀਕਲ ਟੀਮਾਂ ਮੇਲੇ ਵਾਲੇ ਸਥਾਨ ਤੇ ਤਾਇਨਾਤ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਹੁਸੈਨੀਵਾਲਾ ਵਿਖੇ ਲੋਕਾਂ ਦੇ ਆਉਣ ਜਾਣ ਲਈ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀ ਫਿਰੋਜ਼ਪੁਰ ਛਾਉਣੀ ਅਤੇ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨਾਂ ਤੋ ਚਲਾਈ ਜਾਵੇਗੀ ਅਤੇ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋ ਵਿਸ਼ੇਸ਼ ਬੱਸਾਂ ਹੁਸੈਨੀਵਾਲਾ ਲਈ ਚਲਾਈਆਂ ਜਾਣਗੀਆਂ। ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਸ੍ਰੀ.ਅਸ਼ੋਕ ਬਹਿਲ ਸਕੱਤਰ ਰੈਡ ਕਰਾਸ ਫਿਰੋਜ਼ਪੁਰ, ਸ੍ਰੀ ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ ਫਿਰੋਜ਼ਪੁਰ, ਡਾ. ਰਾਜੇਸ਼ ਭਾਸਕਰ (ਐਮ.ਡੀ) ਜਿਲ•ਾ ਟੀ.ਬੀ ਅਫਸਰ ਤੋ ਇਲਾਵਾ ਪੁਲੀਸ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।