14 ਅਗਸਤ ਤੱਕ ਫਿਰੋਜ਼ਪੁਰ ਜ਼ਿਲ•ਾ ਈ.ਡਿਸਟ੍ਰਿਕਟ ਪ੍ਰਾਜੈਕਟ ਨਾਲ ਜੁੜੇਗਾ
ਫਿਰੋਜ਼ਪੁਰ 7 ਜੁਲਾਈ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਈ.ਡਿਸਟ੍ਰਿਕਟ ਪ੍ਰਾਜੈਕਟ ਨੂੰ 14 ਅਗਸਤ ਤੱਕ ਫਿਰੋਜ਼ਪੁਰ ਜਿਲ•ੇ ਸਮੇਤ ਸਾਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਡਿਜੀਟਲ ਇੰਡੀਆ ਸਪਤਾਹ ਦੇ ਆਖਰੀ ਦਿਨ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਲਈ ਕਰਵਾਏ ਗਏ ਸੈਮੀਨਾਰ ਮੌਕੇ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜੀਟਲ ਇੰਡੀਆ ਅਤੇ ਪੰਜਾਬ ਸਰਕਾਰ ਦੇ ਈ.ਡਿਸਟ੍ਰਿਕਟ ਪ੍ਰਾਜੈਕਟ ਤਹਿਤ ਸਰਕਾਰੀ ਵਿਭਾਗਾਂ ਦੇ ਕੰਮਾਂ ਵਿਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਡਿਜੀਟਲ ਸ਼ਸ਼ਤੀਕਰਨ ਨੂੰ ਵੱਡਾ ਹੁੰਗਾਰਾ ਮਿਲੇਗਾ। ਉਨ•ਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਪਹਿਲੇ ਪੜਾਅ ਵਜੋਂ ਡਿਪਟੀ ਕਮਿਸ਼ਨਰ ਦਫਤਰ ਦੀਆਂ ਸ਼ਾਖਾਵਾਂ ਨੂੰ ਈ.ਆਫਿਸ ਪ੍ਰਣਾਲੀ ਨਾਲ ਜੋੜਿਆ ਜਾਵੇਗਾ ਤੇ ਹੋਲੀ-ਹੋਲੀ ਸਰਕਾਰੀ ਵਿਭਾਗਾਂ ਵਿਚ ਪੇਪਰ ਵਰਕ ਦਾ ਕਲਚਰ ਖਤਮ ਹੋਵੇਗਾ। ਉਨ•ਾ ਕਿਹਾ ਕਿ ਡਿਜੀਟਲ ਇੰਡੀਆ ਸਪਤਾਹ ਮਨਾਉਣ ਦਾ ਮੁੱਖ ਮਕਸਦ ਪਿੰਡ ਪੱਧਰ ਤੱਕ ਆਮ ਲੋਕਾਂ ਨੂੰ ਡਿਜੀਟਲ ਸਿੱਖਿਆ ਪ੍ਰਦਾਨ ਕਰਨਾ, ਡਿਜੀਟਾਈਜੇਸ਼ਨ ਲਈ ਮੁਢਲਾ ਢਾਂਚਾ ਤਿਆਰ ਕਰਨਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਆਨ ਲਾਈਨ ਸਿਸਟਮ ਰਾਹੀਂ ਦੇਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਸ੍ਰੀ ਜਤਿਨ ਗੁਪਤਾ, ਸ੍ਰੀ ਸੁਨੀਲ ਵਿੱਗ, ਸ੍ਰੀ ਨਵਦੀਪ ਕਾਲੀਧਰ,ਸ੍ਰੀ ਅਭਿਸ਼ੇਕ ਸ਼ੁਕਲਾ (ਐਸ.ਈ.ਐਮ.ਟੀ ਕੰਸਲਟੇਂਟਸ) ਨੇ ਡਿਜੀਟਲ ਇੰਡੀਆ ਅਤੇ ਈ.ਗਵਰਨੈਸ ਪ੍ਰਾਜੈਕਟਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਜਿਲ•ਾ ਸੂਚਨਾ ਤੇ ਵਿਗਿਆਨ ਅਫਸਰ ਸ੍ਰੀ ਦਿਨੇਸ਼ ਸ਼ਰਮਾ ਨੇ ਈ.ਆਫਿਸ, ਡਿਜੀਟਲ ਲਾਕਰ ਅਤੇ ਆਈ.ਐਚ.ਆਰ.ਐਮ.ਐਸ( ਇੰਟੈਗਰੇਟਿਡ ਹਿਊਮਲ ਰਿਸੋਰਸ ਮੈਨਜਮੈਂਟ ਸਿਸਟਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅੰਡਰ ਟ੍ਰੇਨਿੰਗ ਆਈ.ਏ.ਐਸ ਸ੍ਰੀ ਜਤਿੰਦਰਾ ਜੋਰਵਾਲ, ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ, ਪ੍ਰੋ: ਜਸਪਾਲ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਸ.ਜਰਨੈਲ ਸਿੰਘ ਐਸ.ਡੀ.ਐਮ.ਜ਼ੀਰਾ, ਮਿਸ ਜਸਲੀਨ ਕੋਰ ਸੰਧੂ ਸਹਾਇਕ ਕਮਿਸ਼ਨਰ (ਜਨ:), ਸ.ਲਖਬੀਰ ਸਿੰਘ ਐਸ.ਪੀ.ਐਚ, ਸ੍ਰੀ ਪ੍ਰਦੀਪ ਚਾਵਲਾ ਸਿਵਲ ਸਰਜਨ, ਸ੍ਰੀ ਰਾਜਿੰਦਰ ਕਟਾਰੀਆ ਡਿਪਟੀ ਡਾਇਰੈਕਟਰ ਮੱਛੀ ਪਾਲਨ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।