Ferozepur News

14 ਫਰਵਰੀ ਦੀ ਲੋਕ ਅਦਾਲਤ ਦਾ ਬਾਈਕਾਟ ਕਰਨਗੇ ਵਕੀਲ

ਫਿਰੋਜ਼ਪੁਰ 12 ਫਰਵਰੀ (ਏ.ਸੀ.ਚਾਵਲਾ) 14 ਫਰਵਰੀ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਆਯੋਜਿਤ ਕੀਤੀ ਜਾਣ ਵਾਲੀ ਲੋਕ ਅਦਾਲਤ ਦਾ ਜ਼ਿਲਾ ਬਾਰ ਐਸੋਸੀਏਸ਼ਨ ਫਿਰੋਜਪੁਰ ਨੇ ਬਾਈਕਾਟ ਕਰਨ ਦਾ ਐਲਾਨ ਕਰਦੇ ਕਿਹਾ ਕਿ ਇਸ ਲੋਕ ਅਦਾਲਤ ਵਿਚ ਬਾਰ ਐਸੋਸੀਏਸ਼ਨ ਦੇ ਲੋਕ ਅਦਾਲਤ ਮੈਂਬਰ ਵੀ ਭਾਗ ਨਹੀਂ ਲੈਣਗੇ। ਜਾਣਕਾਰੀ ਦਿੰਦੇ ਹੋਏ ਜ਼ਿਲਾ ਬਾਰ ਐਸੋਸੀਏਸਨ ਫਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਐਸ. ਐਸ. ਨਾਗਪਾਲ ਨੇ ਦੱਸਿਆ ਕਿ 14 ਫਰਵਰੀ ਨੂੰ ਛੁੱਟੀ ਹੈ ਅਤੇ ਛੁੱਟੀ ਵਾਲੇ ਦਿਨ ਲੋਕ ਅਦਾਲਤ ਦਾ ਆਯੋਜਨ ਕਰਨਾ ਉਚਿਤ ਨਹੀਂ ਹੈ ਅਤੇ ਪੰਜਾਬ ਭਰ ਦੇ ਵਕੀਲ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਲੋਕ ਅਦਾਲਤ ਦਾ ਵਿਰੋਧ ਕਰ ਰਹੇ ਹਨ। ਉਨ•ਾਂ ਨੇ 14 ਫਰਵਰੀ ਨੂੰ ਪੰਜਾਬ ਪੱਧਰ ਦੀ ਹੜਤਾਲ ਦੀ ਕਾਲ ਦਿੰਦੇ ਕਿਹਾ ਕਿ ਪੰਜਾਬ ਭਰ ਦੀਆਂ ਸਾਰੀਆਂ ਬਾਰ ਐਸੋਸੀਏਸਨਾਂ ਦੇ ਵਕੀਲ ਲੋਕ ਅਦਾਲਤਾਂ ਦਾ ਬਾਈਕਾਟ ਕਰਨਗੇ। ਉਨ•ਾਂ ਦੱਸਿਆ ਕਿ 14 ਫਰਵਰੀ ਨੂੰ ਜੇਕਰ ਕੋਈ ਫਿਰੋਜਪੁਰ ਦਾ ਵਕੀਲ ਲੋਕ ਅਦਾਲਤ ਵਿਚ ਪੇਸ਼ ਹੋਵੇਗਾ ਤਾਂ ਉਸਨੂੰ ਬਾਰ ਐਸੋਸੀਏਸ਼ਨ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਵੇਗੀ। ਇਸ ਮੌਕੇ ਉਪ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਰੰਧਾਵਾ ਅਤੇ ਐਡਵੋਕੇਟ ਦੀਪਕ, ਸੈਕਟਰੀ ਐਡਵੋਕੇਟ ਜੇ. ਐਸ. ਥਿੰਦ ਅਤੇ ਜੁਆਇਟ ਸਕੱਤਰ ਐਡਵੋਕੇਟ ਨਵਦੀਪ ਘਈ ਅਤੇ ਹੋਰ ਵੀ ਹਾਜ਼ਰ ਸਨ।

Related Articles

Back to top button