ਕ੍ਰਿਸ਼ਨਾ ਮਾਰੂਤੀ ਲਿਮਿਟਡ ਗੁੜਗਾਉਂ ਵਲੋਂ ਐਸ ਬੀ ਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਪੋਲੀ ਵਿੰਗ ਦੇ 13 ਵਿਦਿਆਰਥੀਆਂ ਦੀ ਚੋਣ
ਕ੍ਰਿਸ਼ਨਾ ਮਾਰੂਤੀ ਲਿਮਿਟਡ ਗੁੜਗਾਉਂ ਵਲੋਂ ਐਸ ਬੀ ਐੱਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਪੋਲੀ ਵਿੰਗ ਦੇ 13 ਵਿਦਿਆਰਥੀਆਂ ਦੀ ਚੋਣ
ਹਰੀਸ਼ ਮੋਂਗਾ
ਫਿਰੋਜ਼ਪੁਰ, 12.1.2021: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਆਪਣੇ ਵਿਦਿਆਰਥੀਆਂ ਨੂੰ ਉੱਤਮ ਦਰਜੇ ਦੀ ਸਿੱਖਿਆ ਦੇ ਨਾਲ ਨਾਲ ਰੋਜ਼ਗਾਰ ਮੁਹਈਆ ਕਰਵਾਉਣ ਦੇ ਭਰਭੂਰ ਯਤਨ ਜਾਰੀ ਹਨ। ਇਸੇ ਕੜੀ ਤਹਿਤ ਯੂਨਿਵਰਸਿਟੀ ਦੇ ਪੋਲੀ ਵਿੰਗ ਦੇ 13 ਡਿਪਲੋਮਾ ਵਿਦਿਆਰਥੀਆਂ ਦੀ ਕ੍ਰਿਸ਼ਨਾ ਮਾਰੂਤੀ ਲਿਮਿਟਡ ਗੁੜਗਾਓਂ ਵਲੋਂ ਚੋਣ ਕੀਤੀ ਗਈ ਹੈ।
ਪੀ ਆਰ ਓ ਸ਼੍ਰੀ ਯਸ਼ ਪਾਲ ਨੇ ਦੱਸਿਆ ਕਿ ਮਕੈਨੀਕਲ ਇੰਜ: ਦੇ, ਨਿਤੀਸ਼ ਕੁਮਾਰ, ਅਰਮਾਨ ਅਦਿੱਤਿਆ, ਕੇਸ਼ਵ ਕੁਮਾਰ, ਸੌਰਵ ਕੁਮਾਰ, ਅਕਾਸ਼ ਕੁਮਾਰ, ਨਿਖਿਲ ਰਾਜ, ਦੀਪੂ ਕੁਮਾਰ ਰੌਸ਼ਨ ਕੁਮਾਰ ਅਤੇ ਸੰਦੀਪ ਕੁਮਾਰ ਹਨ ਅਤੇ 03 ਇਲੈਕਟਰੀਕਲ ਇੰਜ ਦੇ ਅਭਿਸ਼ੇਕ ਕੁਮਾਰ, ਅਮਨ ਕੁਮਾਰ ਅਤੇ ਅਮਿਤ ਕੁਮਾਰ ਦੀ ਬਹੁ ਰਾਸ਼ਟਰੀ ਆਟੋ -ਮੋਬਾਈਲ ਕੰਪਨੀ ਕ੍ਰਿਸ਼ਨਾ ਮਾਰੂਤੀ ਲਿਮਿਟਡ ਗੁੜਗਾਓਂ ਵਲੋਂ ਚੋਣ ਕੀਤੀ ਗਈ ਹੈ , ਜਿਨਾ ਨੂੰ ਕੰਪਨੀ ਨੂੰ 1.7 ਲੱਖ ਸਾਲਾਨਾ ਪੈਕੇਜ਼ ਦੀ ਪੇਸ਼ਕਸ਼ ਕੀਤੀ ਹੈ।
ਯੂਨਿਵਰਸਿਟੀ ਦੇ ਉਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾਉਣ ਲਈ 20 ਤੋਂ ਵਧ ਹੋਰ ਨੈਸ਼ਨਲ ਤੇ ਮਲਟੀ ਨੈਸ਼ਨਲ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ। ਜਿਨਾ ਚ ਪ੍ਰਮੁੱਖ ਤੌਰ ਤੇ ਇਨਫੋਸਿਸ, , ਵਿਪਰੋ, ਐਵਰੈਸਟ ਇੰਡਿਆ ਲਿਮਿਟਡ , ਸੋਨਾਲੀਕਾ , ਮਿਕੁਣੀ ਇੰਡਿਆ, ਰੌਕਮਨ ਕੇ ਐੱਮ ਐਲ ਸੀਟਿੰਗ ਆਦਿ ਸ਼ਾਮਲ ਹਨ।
ਕੈਂਪਸ ਡਾਇਰੈਕਰ ਡਾ: ਟੀ ਐੱਸ ਸਿੱਧੂ ਨੇ ਟ੍ਰੇਨਿੰਗ ਤੇ ਪਲੇਸਮਟ ਟੀਮ ਡਾ ਗ਼ਜ਼ਲ ਪ੍ਰੀਤ ਅਰਨੇਜਾ (ਟੀ ਪੀ ਓ) , ਡਾ ਕਮਲ ਖੰਨਾ (ਟੀ ਪੀ ਓ ਪੋਲੀ ਵਿੰਗ), ਪ੍ਰੋ ਇੰਦਰਜੀਤ ਗਿੱਲ (ਏ ਟੀ ਪੀ ਓ), ਸ਼੍ਰੀ ਰਾਜੇਸ਼ ਕੁਮਾਰ ਸਿੰਗਲਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਤੇ ਉਹਨਾ ਦੇ ਪਰਿਵਾਰਾਂ ਨੂੰ ਵਧਾਈ ਦਿਤੀ ਤੇ ਉਹਨਾ ਦੇ ਸਫ਼ਲ ਭਵਿੱਖ ਦੀ ਕਾਮਨਾ ਕੀਤੀ। ਪੋਲੀ ਵਿੰਗ ਦੇ ਪ੍ਰਿੰਸੀਪਲ ਪ੍ਰੋ ਮਨਪ੍ਰੀਤ ਸਿੰਘ ਵਲੋਂ ਪੋਲੀ ਵਿੰਗ ਟੀਮ ਦੀ ਪ੍ਰਸ਼ੰਸਾ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।