13 ਫਰਵਰੀ ਤੋਂ ਲਗਾਤਾਰ ਵਾਡਰਾਂ ਤੇ ਅੰਦੋਲਨ 2 ਕਿਸਾਨ ਸੰਘਰਸ਼ ਜਾਰੀ – 22 ਮਈ ਨੂੰ ਸੰਘਰਸ਼ ਦੇ 100 ਦਿਨ ਪੂਰੇ ਹੋਣ ਤੇ ਸਾਰੇ ਵਾਡਰਾਂ ਤੇ ਵੱਡੇ ਇਕੱਠ ਹੋਣਗੇ
3 ਫਰਵਰੀ ਤੋਂ ਲਗਾਤਾਰ ਵਾਡਰਾਂ ਤੇ ਅੰਦੋਲਨ 2 ਕਿਸਾਨ ਸੰਘਰਸ਼ ਜਾਰੀ – 22 ਮਈ ਨੂੰ ਸੰਘਰਸ਼ ਦੇ 100 ਦਿਨ ਪੂਰੇ ਹੋਣ ਤੇ ਸਾਰੇ ਵਾਡਰਾਂ ਤੇ ਵੱਡੇ ਇਕੱਠ ਹੋਣਗੇ
ਫਿਰੋਜ਼ਪੁਰ, ਮਈ 20, 2024: ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋ ਅੱਜ ਪਟਿਆਲਾ ਜ਼ਿਲ੍ਹੇ ਦੇ ਸਮੂਹ ਡੈਲੀਗੇਡ ਇਜਲਾਸ ਦਾ ਵੱਡਾ ਇਕੱਠ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਪਿੰਡ ਭੇਡਪੁਰਾ ਵਿਖੇ ਬਾਬਾ ਮੰਨਣ ਜੀ ਦੇ ਡੇਰੇ ਵਿੱਚ ਕੀਤਾ ਗਿਆ। ਜ਼ਿਲ੍ਹਾ ਡੈਲੀਗੇਡ ਇਜਲਾਸ ਅੰਦਰ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਲਗਾਤਾਰ ਵਾਡਰਾਂ ਤੇ ਅੰਦੋਲਨ 2 ਤਹਿਤ ਸੰਘਰਸ਼ ਜਾਰੀ ਹੈ।
22 ਮਈ ਨੂੰ ਸੰਘਰਸ਼ ਦੇ 100 ਦਿਨ ਪੂਰੇ ਹੋਣ ਤੇ ਸਾਰੇ ਵਾਡਰਾਂ ਤੇ ਵੱਡੇ ਇਕੱਠ ਕੀਤੇ ਜਾ ਰਹੇ ਹਨ। ਜਿਸ ਵਿੱਚ ਲੱਖਾਂ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਕਿਸਾਨ ਬੀਬੀਆਂ ਸ਼ਮੂਲੀਅਤ ਕਰ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨਾਂ ਦੇ ਕਾਫਲੇ 22 ਮਈ ਨੂੰ ਸੰਭੂ ਵਾਡਰ ਤੇ ਖਨੌਰੀ ਵਾਡਰ ਤੇ ਪਹੁੰਚ ਕੇ ਆਉਣ ਵਾਲੇ ਸਮੇਂ ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤੈਅ ਕਰਨਗੇ। ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਨ੍ਹਾਂ ਐਕਸ਼ਨ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੀ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ ਵਿੱਚ ਚਮਕੌਰ ਸਿੰਘ ਭੇਡਪੁਰਾ,ਪਰਵਿੰਦਰ ਸਿੰਘ ਬਾਬਰਪੁਰ, ਜਗਮੇਲ ਸਿੰਘ ਬੰਮਣਾ, ਯਾਦਵਿੰਦਰ ਸਿੰਘ ਬੁਰੜ, ਪਰਮਜੀਤ ਸਿੰਘ ਹਰਦਾਸਪੁਰ, ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸੂਬਾਈ ਆਗੂ ਗੁਰਦੇਵ ਸਿੰਘ ਗੱਜੂਮਾਜਰਾ,ਕਰਨੈਲ ਸਿੰਘ ਲੰਗ, ਔਰਤ ਵਿੰਗ ਦੀ ਸੂਬਾਈ ਆਗੂ ਦਵਿੰਦਰ ਕੌਰ ਹਰਦਾਸਪੁਰ, ਗੁਰਵਿੰਦਰ ਸਿੰਘ ਸਦਰਪੁਰ, ਗਮਦੂਰ ਸਿੰਘ ਬਾਬਰਪੁਰ, ਬਲਕਾਰ ਸਿੰਘ ਤਰੋੜਾ, ਮਨਦੀਪ ਸਿੰਘ ਭੂਤਗੜ੍ਹ ਆਦਿ ਆਗੂ ਹਾਜਰ ਸਨ ।
ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਅਗਵਾਈ ਕਰ ਰਹੀ ਹੈ। ਇਸੇ ਕਾਰਨ ਕਿਸਾਨਾਂ ਨੂੰ ਰਾਜਧਾਨੀ ਵਿਚ ਜਾਣ ਤੋ ਰੋਕਣ ਲਈ ਸੜਕਾਂ ਤੇ ਕੰਧਾਂ ਕੱਢਕੇ ਆਮ ਲੋਕਾਂ ਨੂੰ ਮਹੀਨਿਆ ਬੱਧੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਜਿਹੇ ਹਲਾਤਾਂ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਆਉਂਣਾਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਵਾਲੀ ਗੱਲ ਹੋਵੇਗੀ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ 22 ਤਰੀਕ ਨੂੰ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਵਾਡਰਾਂ ਤੇ ਚੱਲ ਰਹੇ ਧਰਨਿਆਂ ਵਿੱਚ ਸ਼ਿਰਕਤ ਕਰਨ ਦੀ ਕਿਰਪਾਲਤਾ ਕਰਨ।ਇਸ ਮੌਕੇ ਹਾਜ਼ਰ ਆਗੂ ਤੇਜਿੰਦਰ ਸਿੰਘ ਰਾਜਗੜ੍ਹ, ਮਨਜੀਤ ਸਿੰਘ ਬੀਨਾਹੇੜੀ, ਗੁਰਜੰਟ ਸਿੰਘ ਸਧਾਰਨਪੁਰ, ਪਿਆਰਾ ਸਿੰਘ ਫੱਗਣ ਮਾਜਰਾ, ਜਗਜੀਤ ਸਿੰਘ ਚੋਹਟ ਇੰਦਰਜੀਤ ਸਿੰਘ ਬਾਰਨ ਆਦਿ।