12 ਦਸੰਬਰ ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਲਈ ਵੱਖ-ਵੱਖ ਬੈਂਚਾਂ ਦਾ ਗਠਨ–ਡਿਪਟੀ ਕਮਿਸ਼ਨਰ
ਫਿਰੋਜਪੁਰ 10 ਦਸੰਬਰ (ਏ.ਸੀ.ਚਾਵਲਾ) ਜਿਲ•ਾ ਮੈਜਿਸਟ੍ਰੇਟ ਫਿਰੋਜਪੁਰ-ਕਮ-ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ 12 ਦਸੰਬਰ ਨੂੰ ਡੀ.ਸੀ. ਦਫਤਰ ਵਿਖੇ ਲਗਾਈ ਜਾਣ ਵਾਲੀ ਲੋਕ ਅਦਾਲਤ ਲਈ ਵੱਖ-ਵੱਖ ਕਿਸਮ ਦੇ ਕੇਸਾਂ ਲਈ 16 ਬੈਂਚਾਂ ਦੀ ਸਥਾਪਨਾ ਕੀਤੀ ਹੈ। ਇਸ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨ) ਸਟੈਂਪ ਐਕਟ ਦੇ ਕੇਸਾਂ, ਵਧੀਕ ਡਿਪਟੀ ਕਮਿਸ਼ਨਰ ਸਮੇਤ ਰੀਡਰ, ਉਪ ਮੰਡਲ ਮੈਜਿਸਟ੍ਰੇਟ ਫਿਰੋਜਪੁਰ, ਜੀਰਾ, ਗੁਰੂ ਹਰਸਹਾਏ ਵੱਲੋਂ ਮਾਲ ਅਦਾਲਤੀ ਕੇਸਾਂ, ਭੌਂ-ਪ੍ਰਾਪਤੀ ਕੇਸਾਂ, ਸੀ.ਆਰ.ਪੀ.ਸੀ ਆਦਿ, ਤਹਿਸੀਲਦਾਰ ਫਿਰੋਜਪੁਰ, ਜੀਰਾ, ਗੁਰੂ ਹਰਸਹਾਏ ਵੱਲੋਂ ਮਾਲ ਅਦਾਲਤੀ ਕੇਸ, ਨਾਇਬ ਤਹਿਸੀਲਦਾਰ ਫਿਰੋਜਪੁਰ, ਜੀਰਾ, ਗੁਰੂ ਹਰਸਹਾਏ, ਮੱਖੂ, ਮਮਦੋਟ ਅਤੇ ਤਲਵੰਡੀ ਭਾਈ ਵੱਲੋਂ ਮਾਲ ਅਦਾਲਤੀ ਕੇਸ, ਸਹਾਇਕ ਕਮਿਸ਼ਨਰ ਜਨਰਲ ਫਿਰੋਜਪੁਰ ਸੁਵਿਧਾ ਸੈਂਟਰ ਕੰਮ ਸਬੰਧੀ, ਸਹਾਇਕ ਕਮਿਸ਼ਨਰ (ਯੂ.ਟੀ) ਫਿਰੋਜਪੁਰ ਸੁਵਿਧਾ ਸੈਂਟਰ ਕੰਮ ਸਬੰਧੀ, ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਬੀ.ਪੀ.ਐਲ ਕਾਰਡ, ਬੀ.ਪੀ.ਐਲ ਕਾਰਡ ਦੇ ਝਗੜੇ ਸਬੰਧੀ ਕੇਸਾਂ, ਕਾਮਨ ਲੈਂਡ (ਜੁਮਲਾ ਤੇ ਮੁਸਤਲਕਾ, ਮਾਲਕਾਨ ਆਦਿ), ਕੰਸੋਲੀਡੇਸ਼ਨ, ਆਦਿ ਕੇਸਾਂ, ਜਿਲ•ਾ ਟਰਾਂਸਪੋਰਟ ਅਫਸਰ ਫਿਰੋਜਪੁਰ ਚਾਲਾਨ ਆਦਿ, ਸਿਵਲ ਸਰਜਨ/ਕਾਰਜ ਸਾਧਕ ਅਫਸਰ ਫਿਰੋਜਪੁਰ ਵੱਲੋਂ ਜਨਮ ਤੇ ਮੌਤ ਨਾਲ ਸਬੰਧਿਤ ਕੇਸਾਂ, ਸਕੱਤਰ ਜਿਲ•ਾ ਪ੍ਰੀਸ਼ਦ ਫਿਰੋਜਪੁਰ ਮਨਰੇਗਾ ਆਦਿ, ਸਹਾਇਕ ਲੇਬਰ ਕਮਿਸ਼ਨਰ ਬੰਧੂਆ ਮਜਦੂਰਾਂ ਸਬੰਧੀ ਕੇਸ, ਜਿਲ•ਾ ਸਮਾਜਿਕ ਅਤੇ ਸੁਰੱਖਿਆ ਅਫਸਰ ਫਿਰੋਜਪੁਰ ਵਿਧਵਾ/ਬੁਢਾਪਾ/ਅਪੰਗ ਪੈਨਸ਼ਨਰਾਂ ਸਬੰਧੀ ਕੇਸ,ਜਿਲ•ਾ ਮਾਲ ਅਫਸਰ ਵੱਲੋਂ ਐਨ.ਆਰ.ਆਈ, ਮਾਲ ਅਦਾਲਤੀ ਕੇਸਾਂ, ਡੀ.ਐਸ.ਐਫ.ਸੀ ਫਿਰੋਜਪੁਰ ਵੱਲੋਂ ਆਧਾਰ ਕਾਰਡ ਦੇ ਮਾਮਲਿਆਂ ਸਬੰਧੀ ਅਤੇ ਜਿਲ•ਾ ਭਲਾਈ ਅਫਸਰ ਫਿਰੋਜ਼ਪੁਰ ਸ਼ਗਨ ਸਬੰਧੀ ਕੇਸਾ ਦੇ ਨਿਪਟਾਰੇ ਕਰਨਗੇ। ਉਨ•ਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਦਸੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੇ ਪ੍ਰਧਾਨਗੀ ਅਫਸਰ ਵਜੋਂ ਆਪਣੇ-ਆਪਣੇ ਦਫਤਰਾਂ ਵਿਚ ਆਪਣੇ ਸਬੰਧਤ ਸਟਾਫ ਸਮੇਤ ਸਵੇਰੇ 9:00 ਵਜੇ ਤੋ ਸ਼ਾਮ 4:00 ਵਜੇ ਤੱਕ ਬੈਠ ਕੇ ਉਨ•ਾਂ ਦੇ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਕਰਨਗੇ, ਇਸ ਤੋ ਇਲਾਵਾ ਉਹ ਆਪਣੇ ਨਾਲ ਇੱਕ ਸ਼ੋਸ਼ਲ ਵਰਕਰ ਨੂੰ ਵੀ ਬਤੌਰ ਮੈਂਬਰ ਆਪਣੇ ਨਾਲ ਰੱਖਣਗੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਕੇਸਾਂ ਸਬੰਧੀ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਕੋਲ ਆਪਣੇ ਕੇਸ ਰੱਖਣ ਤਾਂ ਜੋ ਉਨ•ਾਂ ਦਾ ਜਲਦੀ ਨਿਪਟਾਰਾ ਹੋ ਸਕੇ। ਉਨ•ਾਂ ਦੱਸਿਆ ਕਿ 12 ਦਸੰਬਰ ਨੂੰ ਸੁਵਿਧਾ ਸੈਂਟਰ ਸਵੇਰ 9 ਵਜੋਂ ਤੋਂ ਸ਼ਾਮ 5 ਵਜੇ ਤੱਕ ਖੁਲਾ ਰਹੇਗਾ।