12ਵੇਂ ਮੋਹਨ ਲਾਲ ਭਾਸਕਰ ਯਾਦਗਾਰੀ ਆਰਟ ਐਂਡ ਥੀਏਟਰ ਫੈਸਟੀਵਲ ਦਾ ਪੋਸਟਰ ਰਿਲੀਜ਼
12ਵੇਂ ਮੋਹਨ ਲਾਲ ਭਾਸਕਰ ਯਾਦਗਾਰੀ ਆਰਟ ਐਂਡ ਥੀਏਟਰ ਫੈਸਟੀਵਲ ਦਾ ਪੋਸਟਰ ਰਿਲੀਜ਼
-6 ਨਵੰਬਰ ਨੂੰ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ
-30 ਨਵੰਬਰ ਨੂੰ 9ਵੇਂ ਆਲ ਇੰਡੀਆ ਉਰਦੂ ਮੁਸ਼ਾਇਰੇ ਦਾ ਆਯੋਜਨ
ਫਿਰੋਜਪੁਰ, 3 ਨਵੰਬਰ (): ਅੱਜ ਡਵੀਜ਼ਨਲ ਕਮਿਸ਼ਨਰ ਵੀਕੇ ਮੀਨਾ ਵੱਲੋਂ 12ਵੇਂ ਮੋਹਨ ਲਾਲ ਭਾਸਕਰ ਯਾਦਗਾਰੀ ਆਰਟ ਐਂਡ ਥੀਏਟਰ ਫੈਸਟੀਵਲ ਦਾ ਪੋਸਟਰ ਰਿਲੀਜ਼ ਕੀਤਾ ਗਿਆ। 12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਦੀ ਸ਼ੁਰੂਆਤ ਵਿਚ ਸਵਰਗੀ ਮਨਮਿੰਦਰ ਸਿੰਘ ਐੱਸਐੱਸਪੀ ਫਿਰੋਜ਼ਪੁਰ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਐਤਵਾਰ 6 ਨਵੰਬਰ ਨੂੰ ਸਥਾਨਕ ਮਾਨਵ ਮੰਦਰ ਸਕੂਲ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਵਿਖੇ ਅਮਨਦੀਪ ਹਸਪਤਾਲ, ਅੰਮ੍ਰਿਤਸਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। 18 ਨਵੰਬਰ ਸ਼ਾਮ ਨੂੰ ਨੌਜ਼ਵਾਨਾਂ ਵਿਚ ਬਜ਼ੁਰਗਾਂ ਦੇ ਸਨਮਾਨ ਨੂੰ ਬੜਾਵਾਂ ਦੇਣ ਦੇ ਉਦੇਸ਼ ਨਾਲ ''ਕੈਂਡਲ ਮਾਰਚ'' ਆਯੋਜਿਤ ਕੀਤਾ ਜਾ ਰਿਹਾ ਹੈ। 30 ਨਵੰਬਰ ਨੂੰ ਆਰਟ ਐਂਡ ਥੀਏਟਰ ਫੈਸਟੀਕਲ ਵਿਚ ਵੱਖ ਵੱਖ ਸਕੂਲਾਂ ਅਤੇ ਕਾਲਜ਼ਾਂ ਦੇ ਵਿਦਿਆਰਥੀਆਂ ਦੀ ਰੰਗੋਲੀ, ਸਟੇਜ ਪਲੇਅ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਭਾਸ਼ਣ ਅਤੇ ਹਰ ਸੰਸਕ੍ਰਿਤਕ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ। ਇਸ ਚਰਨ ਵਿਚ 30 ਨਵੰਬਰ ਦੀ ਸ਼ਾਮ 9ਵੇਂ ਆਲ ਇੰਡੀਆ ਉਰਦੂ ਮੁਸ਼ਾਇਰਾ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਭਾਰਤ ਵਰਸ਼ ਦੇ ਪ੍ਰਸਿੱਧ ਸ਼ਾਇਰ ਆਪਣੀ ਸ਼ਾਇਰੀ ਦਾ ਰੰਗ ਬਿਖੇਰਨਗੇ। ਇਥੇ ਇਹ ਵਰਨਣਯੋਗ ਹੈ ਕਿ ਸਵਰਗੀ ਸ਼੍ਰੀ ਮੋਹਨ ਲਾਲ ਭਾਸਕਰ ਨੇ ਭਾਰਤ ਦੇਸ਼ ਦੀ ਸੇਵਾ ਕਰਦੇ ਹੋਏ ਪਾਕਿਸਤਾਨ ਵਿਚ ਸਾਢੇ 6 ਸਾਲ ਦੀ ਜੇਲ• ਵਿਚ ਕਈ ਯਾਤਨਾਵਾਂ ਸਹੀ ਅਤੇ 9 ਨਵੰਬਰ 1974 ਨੂੰ ਸਵਰਗੀ ਸ਼੍ਰੀ ਹਰਿਵੰਸ਼ ਰਾਏ ਬਚਨ ਦੇ ਅਣਥੱਕ ਯਤਨਾਂ ਨਾਲ ਰਿਹਾਅ ਹੋ ਕੇ ਆਪਣੇ ਘਰ ਵਾਪਸ ਪਰਤੇ। ਸਵ. ਭਾਸਕਰ ਦੇ ਵਤਨ ਵਾਪਸੀ ਦੇ ਬਾਅਦ ਘਰ ਦੀ ਚਰਮਰਾ ਗਈ, ਆਰਥਿਕ, ਮਾਨਸਿਕ ਅਤੇ ਸਮਾਜਿਕ ਸਥਿਤੀ ਨੂੰ ਵੱਖ ਵੱਖ ਪ੍ਰਕਾਰ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਕੇ ਵਾਪਸ ਪਟਰੀ ਤੇ ਲਿਆਂਦਾ। ਆਪਣੇ ਘਰ ਨੂੰ ਵਾਸਵਸਥਿਤ ਕਰਨ ਦੇ ਬਾਅਦ ਉਨ•ਾਂ ਸੰਨ 1983 ਨੂੰ ਸਮਾਜ ਦੇ ਪਿਛੜੇ ਅਤੇ ਗਰੀਬ ਪੱਖਾਂ ਨੂੰ ਸ਼ੁਭਵਿੱਤ ਸਿੱਖਿਆ ਦੇਣ ਦੇ ਉਦੇਸ਼ ਨਾਲ ਮਾਨਵ ਮੰਦਰ ਸਕੁਲ ਦੀ ਸਥਾਪਨਾ ਕੀਤਾ। ਉਸ ਦੇ ਬਾਅਦ ਉਨ•ਾਂ ਨੇ ਆਪਣੀ ਪਾਕਿਸਤਨ ਝੱਲੀ ਹੋਈ ਯਾਤਨਾਵਾਂ ਅਤੇ ਲੰਮਹਾਂ ਨੂੰ ਆਪਣੀ ਆਤਮ ਕਥਾ ਵਿਚ ਪਾਕਿਸਤਾਨ ਭਾਰਤ ਦਾ ਜਾਸੂਸ ਸੀ ਵਿਚ ਵਿਵਰਨ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸੈਕਟਰੀ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਸਵ. ਭਾਸਕਰ ਦੀ ਇਹ ਆਤਮ ਕਥਾ ਭਾਰਤ ਦੀ ਵੱਖ ਵੱਖ ਦਸ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਣ ਦੇ ਨਾਲ ਨਾਲ ਸੰਨ 1989 ਵਿਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੀ ਹੈ। ਫਾਊਂਡੇਸ਼ਨ ਦੇ ਵਾਇਸ ਪ੍ਰੈਜੀਡੈਂਟ ਸ਼੍ਰੀ ਐੱਚਕੇ ਗੁਪਤਾ ਦੇ ਅਨੁਸਾਰ ਸਵ. ਭਾਸਕਰ ਨੇ ਆਪਣੇ ਜੀਵਨ ਕਾਲ ਵਿਚ ਬਹੁਤ ਹੀ ਸਮਾਜਿਕ ਸੰਸਥਾਵਾਂ ਵਿਚ ਯੋਗਦਾਨ ਦਿੱਤਾ। ਸੰਨ 2000 ਵਿਚ ਅੱਤਵਾਦ ਦੇ ਖਿਲਾਫ ਹਿੰਦੀ ਫੀਚਰ ਫਿਲਮ ਇਹ ਹੈ ਪਿਆਰ ਦਾ ਮੌਸਮ ਦਾ ਸਫਲ ਪ੍ਰਸਾਰਨ ਕੀਤਾ। 22 ਦਸੰਬਰ 2004 ਨੂੰ ਸਵ. ਭਾਸਕਰ ਜੀ ਮਸਿਤਏਕ ਆਘਾਤ ਦੇ ਕਾਰਨ ਇਸ ਸੰਸਾਰਿਕ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੇ ਗਏ। ਪ੍ਰੋ. ਐੱਸਐੱਨ ਰੁਦਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵ. ਮੋਹਨ ਲਾਲ ਭਾਸਕਰ ਦੀ ਯਾਦ ਨੂੰ ਹਮੇਸ਼ਾ ਰੱਖਣ ਅਤੇ ਸਮਾਜ ਵਿਚ ਬਜ਼ੁਰਗਾਂ ਦੇ ਸਨਮਾਨ ਨੂੰ ਬੜਾਵਾ ਦੇਣ ਦੇ ਉਦੇਸ਼ ਨਾਲ ਸ਼੍ਰੀਮਤੀ ਪ੍ਰਭਾ ਭਾਸਕਰ ਦੀ ਰਹਿਨੁਮਾਈ ਵਿਚ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ। ਸ਼੍ਰੀ ਹਰਮੀਤ ਵਿਦਿਆਰਥੀ ਦੀ ਜਾਣਕਾਰੀ ਅਨੁਸਾਰ ਪਿਛਲੇ 12 ਸਾਲਾਂ ਤੋਂ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਸਮਾਜ ਵਿਚ ਗਰੀਬ ਅਤੇ ਵਿਧਵਾਵਾਂ ਨੂੰ ਰਾਸ਼ਨ, ਮੁਫਤ ਮੈਡੀਕਲ ਕੈਂਪ, ਬਜ਼ੁਰਗਾਂ ਅਤੇ ਪ੍ਰਤੀਭਾਸ਼ਾਲੀ ਨੌਜ਼ਵਾਨਾਂ ਨੂੰ ਸਨਮਾਨਿਤ ਕਰਨਗੇ। ਖੂਨਦਾਨ ਕੈਂਪ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਸੰਬੰਧੀ ਆਰਟ ਐਂਡ ਥੀਏਟਰ ਫੈਸਟੀਵਲ ਅਤੇ ਆਪਣੀ ਮਹਾਨ ਸੰਸਕ੍ਰਿਤ ਅਤੇ ਕਲਾ ਨਾਲ ਜੋੜੇ ਰੱਖਣ ਲਈ ਆਲ ਇੰਡੀਆ ਉਰਦੂ ਮੁਸ਼ਾਇਰੇ ਦਾ ਸਫਲ ਆਯੋਜਨ ਕਰਵਾ ਰਹੀ ਹੈ। ਪੋਸਟਰ ਰਿਲੀਜ਼ ਮੌਕੇ ਝਲਕੇਸ਼ਵਰ ਭਾਸਕਰ, ਅਮਰੀਕ ਸਿੰਘ, ਸੰਤੋਖ ਸਿੰਘ, ਅਮਰਜੀਤ ਸਿੰਘ ਭੋਗਲ, ਹਰਸ਼ ਅਰੋੜਾ, ਰਵੀ ਕੁਮਾਰ ਚਾਵਲਾ, ਮੇਹਰ ਸਿੰਘ, ਸੁਨੀਰ ਮੋਂਗਾ, ਸ਼ੈਲਿੰਦਰ ਭੱਲਾ, ਅਮਿਤ ਧਵਨ, ਉਮੇਸ਼ ਸ਼ਰਮਾ, ਅਮਿਤ ਸ਼ਰਮਾ, ਰਿਸ਼ਭ ਭਾਸਕਰ, ਰਮੇਸ਼ ਸ਼ਰਮਾ ਅਤੇ ਨਰੇਸ਼ ਸ਼ਰਮਾ ਆਦਿ ਹਾਜ਼ਰ ਸਨ।