1008 ਯੋਗ ਯੋਗੇਸ਼ਵਰ ਮਹਾਂ ਪ੍ਰਭੂ ਰਾਮਲਾਲ ਜੀ ਮਹਾਰਾਜ ਜੀ ਦਾ ਸ਼ੁੱਭ ਅਵਤਾਰ ਦਿਵਸ ਮਨਾਇਆ
ਫਿਰੋਜ਼ਪੁਰ 30 ਮਾਰਚ (ਮਦਨ ਲਾਲ ਤਿਵਾੜੀ): 1008 ਯੋਗ ਯੋਗੇਸ਼ਵਰ ਮਹਾਂਪ੍ਰਭੂ ਰਾਮਲਾਲ ਜੀ ਮਹਾਂਰਾਜ ਜੀ ਦੇ ਸ਼ੁੱਭ ਅਵਤਾਰ ਦਿਵਸ ਤੇ ਸ੍ਰੀ 108 ਯੋਗੀਰਾਜ ਸਵਾਮੀ ਰਾਮਪਿਆਰਾ ਜੀ ਮਹਾਂਰਾਜ ਦੀ ਕਿਰਪਾ ਪ੍ਰੇਰਨਾ ਨਾਲ ਸਮੂਹ ਭਗਤਾਂ ਵਲੋਂ ਯੋਗ ਸਾਧਨਾ ਕੇਂਦਰ ਬਾਗਬਾਨ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਪਹੁੰਚੇ ਸਮੂਹ ਭਗਤਾਂ ਵਲੋਂ ਹਵਨ ਯੱਗ, ਆਰਤੀ ਅਤੇ ਭਗਨ ਕੀਰਤਨ ਆਦਿ ਵੀ ਕੀਤਾ ਗਿਆ। ਇਸ ਦੌਰਾਨ ਯੋਗ ਚਾਰਿਆ ਸ਼੍ਰੀ ਪ੍ਰਬੋਧ ਮੋਂਗਾ ਵਲੋਂ ਨਿਰੋਗੀ ਜੀਵਨ ਜੀਣ ਦੇ ਲਈ ਸਾਰਿਆਂ ਨੂੰ ਯੋਗ ਸਾਧਨਾ ਦੀ ਪ੍ਰੇਰਨਾ ਦਿੱਤੀ ਅਤੇ ਨੇਤੀ ਕਿਰਿਆ ਤੇ ਧਿਆਨ ਯੋਗ ਤੇ ਚਾਨਣਾ ਪਾਇਆ। ਪ੍ਰਬੋਧ ਮੌਂਗਾ ਨੇ ਕਿਹਾ ਕਿ ਯੋਗ ਦੁਆਰਾ ਹਰੇਕ ਤਰ•ਾਂ ਦਾ ਸਰੀਰਕ ਤੇ ਮਾਨਸਿਕ ਰੋਗਾਂ ਦਾ ਇਲਾਜ਼ ਸੰਭਵ ਹੈ। ਇਸ ਮੌਕੇ ਫਿਰੋਜ਼ਪੁਰ ਤੋਂ ਇਲਾਵਾ ਹੋਰ ਸ਼ਹਿਰ ਦਿੱਲੀ, ਅਮ੍ਰਿਤਸਰ, ਜਲੰਧਰ, ਮੋਗਾ, ਸ਼ਾਹਕੋਟ, ਲੁਧਿਆਣਾ ਆਦਿ ਤੋਂ ਵੀ ਨਿਤਿਨ, ਰਕੇਸ਼, ਵਿਨੋਦ, ਵਿਜੇ ਅਰੋੜਾ, ਮਹਿਤਾ, ਚੋਪੜਾ ਤੋਂ ਇਲਾਵਾ ਮਨੋਜ਼ ਰੁਦਰਾ, ਵਿਜੇ ਤੁਲੀ, ਚਮਕੌਰ ਸਿੰਘ, ਅਸ਼ੋਕ ਸ਼ਰਮਾ, ਏ ਸੀ ਚਾਵਲਾ, ਮੋਹਨ ਲਾਲ, ਕਮਲਜੀਤ ਸਿੰਘ, ਪ੍ਰੀਤ ਜੋਸਨ, ਅਸ਼ੋਕ ਕੁਮਾਰ ਐਮ ਸੀ, ਦਲਜੀਤ ਸਿੰਘ, ਬਿੰਦਰਾ ਅਤੇ ਹੋਰ ਨੇ ਵੀ ਇਸ ਕੇਂਦਰ ਵਿਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਮੂਹ ਭਗਤਾਂ ਦੇ ਸਹਿਯੋਗ ਨਾਲ ਅਤੁੱਟ ਲੰਗਰ ਵੀ ਵਰਤਾਇਆ ਗਿਆ।