10 ਲੱਖ ਨਾਲ ਅਨਾਥ ਆਲਿਆ ਦੀ ਇਮਾਰਤ ਦੇ ਕਮਰਿਆਂ ਦੀ ਹੋਵੇਗੀ ਸਾਂਭ-ਸੰਭਾਲ-ਕਮਲ ਸ਼ਰਮਾ
ਫ਼ਿਰੋਜ਼ਪੁਰ, 14 ਦਸੰਬਰ
ਬੱਚਿਆਂ ਦੀ ਮਾਂ-ਪਿਆ ਵਾਂਗ ਮੱਦਦ ਕਰਨ ਵਾਲੀ ਆਰੀਆ ਸਮਾਜ ਅਨਾਥ ਆਲਿਆ ਫ਼ਿਰੋਜ਼ਪੁਰ ਛਾਉਣੀ ਦੀ ਇਮਾਰਤ ਦੀ ਸੰਭਾਲ ਅਤੇ ਕਮਰਿਆਂ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਲਈ 10 ਲੱਖ ਰੁਪਏ ਜਾਰੀ ਵੀ ਕਰਵਾਏ ਗਏ ਹਨ।
ਇਹ ਵਿਚਾਰ ਭਾਜਪਾ ਦੇ ਕੌਮੀ ਆਗੂ ਸ੍ਰੀ ਕਮਲ ਸ਼ਰਮਾ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਨੇ ਸਾਂਝੇ ਕਰਦਿਆਂ ਕਿਹਾ ਕਿ 1887 ਵਿਚ ਸਵਾਮੀ ਦਯਾ ਨੰਦ ਜੀ ਵੱਲੋਂ ਇਸ ਇਮਾਰਤ ਦਾ ਆਗਾਜ਼ ਕਰਵਾ ਕੇ ਬਿਨ• ਮਾਪਿਆਂ ਦੇ ਬੱਚਿਆਂ ਦੀ ਸਾਂਭ-ਸੰਭਾਲ ਦਾ ਬੀੜਾ ਚੁੱਕਿਆ ਸੀ। ਉਨ•ਾਂ ਦੱਸਿਆ ਕਿ ਦਹਾਕੇ ਤੋਂ ਬੱਚਿਆਂ ਦੀ ਸੇਵਾ ਵਿਚ ਸਹਾਈ ਸਿੱਧ ਹੋ ਰਹੀ ਇਸ ਇਮਾਰਤ ਦੀ ਬਿਲਡਿੰਗ ਖਸਤਾ ਹੋ ਰਹੀ ਸੀ, ਜਿਸ ਨੂੰ ਦੇਖ ਕੇ ਉਨ•ਾਂ ਅੱਜ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਇਮਾਰਤ ਵਾਸਤੇ 10 ਲੱਖ ਰੁਪਏ ਜਾਰੀ ਕਰਵਾਏ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਅਨਾਥ ਆਲਿਆ ਦੀ ਇਮਾਰਤ ਅਤੇ ਕਮਰਿਆਂ ਲਈ 10 ਲੱਖ ਰੁਪਏ ਜਾਰੀ ਕੀਤੇ ਗਏ ਹਨ ਅਤੇ ਜੇਕਰ ਲੋੜ ਪਈ ਤਾਂ ਹੋਰ ਗਰਾਂਟ ਵੀ ਜਾਰੀ ਕੀਤੀ ਜਾਵੇਗੀ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਵਿਚੋਂ ਨਾ ਗੁਜਰਨਾ ਪਵੇ। ਉਨ•ਾਂ ਕਿਹਾ ਕਿ ਇਸ ਇਮਾਰਤ ਵਿਚ ਅੱਜ ਵੀ 150 ਤੋਂ ਜਿਆਦਾ ਬੱਚੇ ਆਪਣਾ ਜੀਵਨ ਬਤੀਤ ਕਰ ਰਹੇ ਹਨ, ਜਿਥੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੇ ਨਾਲ-ਨਾਲ ਉਚੇਰੀ ਪੜ•ਾਈ ਲਈ ਰੋਜ਼ਾਨਾ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਇਹ ਬੱਚੇ ਪੜ•-ਲਿਖ ਕੇ ਆਪਣਾ ਤੇ ਅਨਾਥ ਆਲਿਆ ਦਾ ਨਾਮ ਰੋਸ਼ਨ ਕਰ ਸਕਣ। ਉਨ•ਾਂ ਕਿਹਾ ਕਿ ਬੱਚਿਆਂ ਦੀ ਹਰ ਲੋੜ ਪੂਰੀ ਕਰਨ ਲਈ ਜਿਥੇ ਉਹ ਕੇਂਦਰ ਤੇ ਸੂਬਾ ਸਰਕਾਰ ਤੋਂ ਗਰਾਟਾਂ ਜਾਰੀ ਕਰਵਾ ਰਹੇ ਹਨ, ਉਥੇ ਸਮੇਂ-ਸਮੇਂ ‘ਤੇ ਇਨ•ਾਂ ਬੱਚਿਆਂ ਵਿਚ ਖੁਦ ਪਹੁੰਚ ਕਰਕੇ ਉਨ•ਾਂ ਦੀਆਂ ਸਮੱਸਿਆਵਾਂ ਵੀ ਸੁਣਦੇ ਹਨ।
ਉਨ•ਾਂ ਕਿਹਾ ਕਿ ਜਿਥੇ ਜਲਦ ਅਨਾਥ ਆਲਿਆ ਦੀ ਇਮਾਰਤ ਨੂੰ ਸਾਂਭਣ ਦਾ ਕਾਰਜ਼ ਆਰੰਭ ਦਿੱਤਾ ਜਾਵੇਗਾ, ਉਥੇ ਗਟੀਆਂ ਦੀ ਸੜਕ ਨੂੰ ਚੌੜਾ ਕਰਨ ਲਈ ਵੀ ਪੌਣੇ 3 ਕਰੋੜ ਰੁਪਏ ਜਾਰੀ ਕਰਵਾਏ ਗਏ ਹਨ। ਸ੍ਰੀ ਕਮਲ ਸ਼ਰਮਾ ਨੇ ਦਾਅਵਾ ਕੀਤਾ ਕਿ 18 ਫੁੱਟੀ ਸੜਕ ਬਨਾਉਣ ਲਈ ਪੀ.ਡਬਲਯੂ.ਡੀ ਨੂੰ ਜਾਰੀ ਕੀਤੇ ਪੌਣੇ 3 ਕਰੋੜ ਦੇ ਟੈਂਡਰ ਆਉਂਦੇ ਦਿਨਾਂ ਵਿਚ ਕਰਵਾ ਦਿੱਤੇ ਜਾਣਗੇ, ਜਿਸ ਉਪਰੰਤ ਇਸ ਦਾ ਕਾਰਜ ਧੜੱਲੇ ਨਾਲ ਕਰਵਾਇਆ ਜਾਵੇਗਾ।ਸ੍ਰੀ ਸ਼ਰਮਾ ਨੇ ਕਿਹਾ ਕਿ ਫ਼ਿਰੋਜ਼ਪੁਰ ਵਿਚ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਕਰੋੜਾਂ ਦੀਆਂ ਗਰਾਟਾਂ ਜਾਰੀ ਕਰਵਾ ਕੇ ਸੁੰਦਰ ਸ਼ਹਿਰ ਬਨਾਉਣਾ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਆਉਂਦੇ ਦਿਨਾਂ ਵਿਚ ਬਾਕੀ ਰਹਿੰਦੇ ਕਾਰਜਾ ਵੀ ਨੇਪਰੇ ਚਾੜ•ੇ ਜਾਣਗੇ।