ਪੰਜਾਬ ਸਰਕਾਰ ਸਮੇਂ ਸਿਰ ਕਣਕ ਦੀ ਖਰੀਦ ਕਰਨ ਵਿਚ ਫੇਲ•: ਅਰਸ਼ੀ
ਫਿਰੋਜ਼ਪੁਰ 22 ਅਪ੍ਰੈਲ (ਏ. ਸੀ. ਚਾਵਲਾ) ਸੀ. ਪੀ. ਆਈ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ•ਾ ਫਿਰੋਜ਼ਪੁਰ ਦੀ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਹ ਸਮੇਂ ਸਿਰ ਕਣਕ ਦੀ ਖਰੀਦ ਕਰਨ ਵਿਚ ਫੇਲ• ਹੋਈ ਨਜ਼ਰ ਆ ਰਹੀ ਹੈ। ਪਿਛਲੇ 10 ਦਿਨਾਂ ਤੋਂ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਸਰਕਾਰੀ ਏਜੰਸੀਆਂ ਵਲੋਂ ਹਾਲੇ ਤੱਕ ਖਰੀਦ ਸ਼ੁਰੂ ਨਹੀਂ ਕੀਤੀ ਗਈ। ਅਗਲੇ ਕੁਝ ਦਿਨਾਂ ਵਿਚ ਕਣਕ ਦੀ ਆਮਦ ਤੇਜ਼ ਹੋਵੇਗੀ, ਜੇਕਰ ਸਰਕਾਰ ਇਸੇ ਤਰ•ਾਂ ਬੇਬੱਸ ਨਜ਼ਰ ਆਈ ਤਾਂ ਕਣਕ ਨੁੰ ਮੰਡੀਆਂ ਰੱਖਣ ਦੀ ਥਾਂ ਤੱਕ ਨਹੀਂ ਹੋਵੇਗੀ। ਕਮਿਊਨਿਸਟ ਆਗੂ ਨੇ ਕਿਹਾ ਕਿ ਸਰਕਾਰ ਨੇ ਪਹਿਲਕਦਮੀ ਕਰਕੇ ਹੜਤਾਲ ਕਰ ਰਹੇ ਟਰੱਕ ਓਪਰੇਟਰਾਂ ਤੇ ਪੱਲੇਦਾਰਾਂ ਦੀਆਂ ਯੂਨੀਅਨਾਂ ਨਾਲ ਗੱਲਬਾਤ ਰਾਹੀਂ ਹੜਤਾਲ ਸਮਾਪਿਤ ਕਰਨ ਦੇ ਯਤਨ ਨਹੀਂ ਕੀਤੇ। ਜਿਸ ਕਰਕੇ ਵੀ ਖਰੀਦ ਪ੍ਰਬੰਧਾਂ ਤੇ ਮਾੜਾ ਅਸਰ ਪੈ ਰਿਹਾ ਹੈ। ਉਨ•ਾਂ ਕੇਂਦਰ ਸਰਕਾਰ ਦੀ ਇਸ ਲਈ ਸਖਤ ਨਿਖੇਧੀ ਕੀਤੀ ਕਿ ਕਣਕ ਖਰੀਦ ਦੇ ਮਾਪਦੰਡਾਂ ਵਿਚ ਹੋਰਨਾਂ ਰਾਜਾਂ ਦੀ ਤਰ•ਾਂ ਪੰਜਾਬ ਨੂੰ ਰਿਆਇਤ ਲਾ ਦੇ ਕੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਹੈ। ਉਨ•ਾਂ ਆਖਿਆ ਕਿ 14 ਮਈ ਨੂੰ ਮੋਦੀ ਸਰਕਾਰ ਦੇ ਪ੍ਰਸਤਾਵਿਤ ਭੂਮੀ ਪ੍ਰਾਪਤੀ ਕਾਨੂੰਨ ਵਿਰੁੱਧ ਕੀਤੇ ਜਾ ਰਹੇ ਜੇਲ• ਭਰੋ ਅੰਦਲੋਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੇ ਜ਼ਿਲ•ੇ ਦੀ ਲੀਡਰਸ਼ਿਪ ਨੂੰ ਤਿਆਰੀਆਂ ਤੇਜ਼ ਕਰਨ ਦੀ ਅਪੀਲ ਕੀਤੀ। ਉਨ•ਾਂ ਆਖਿਆ ਕਿ ਜਲਦੀ ਹੀ ਬਲਾਕਾਂ ਦੀਆਂ ਮੀਟਿੰਗਾਂ ਕਰਕੇ 5 ਤੋਂ 10 ਮਈ ਤੱਕ ਪ੍ਰਚਾਰ ਜਥਿਆਂ ਦਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ। ਮੀਟਿੰਗ ਵਿਚ ਜ਼ਿਲ•ਾ ਅਜੈਕਟਿਵ ਕਮੇਟੀ ਦੀ ਚੋਣ ਵੀ ਕੀਤੀ ਗਈ। ਮੀਟਿੰਗ ਨੂੰ ਸਾਥੀ ਵਾਸਦੇਵ ਸਿੰਘ ਜ਼ੀਰਾ, ਅਜਮੇਰ ਸਿੰਘ ਫਿਰੋਜ਼ਪੁਰ, ਦਰਸ਼ਨ ਸਿੰਘ ਮਿਸ਼ਰੀਵਾਲਾ, ਕਰਨੈਲ ਸਿੰਘ ਮਮਦੋਟ, ਆਤਮਾ ਸਿੰਘ ਭੰਗਾਲੀ ਆਦਿ ਨੇ ਵੀ ਸੰਬੋਧਨ ਕੀਤਾ