ਤਾਇਕਵਾਂਡੋ ਚੈਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਅਤੇ ਚਾਂਦੀ ਦੇ ਮੈਡਲ
ਫਿਰੋਜ਼ਪੁਰ 4 ਜੂਨ (ਏ.ਸੀ.ਚਾਵਲਾ) ਬੀਤੇ ਦਿਨੀਂ ਸਟੇਟ ਤਾਇਕਵਾਂਡੋ ਐਸੋਸੀਏਸ਼ਨ ਵਲੋਂ ਜ਼ਿਲ•ਾ ਲੁਧਿਆਣਾ ਦੇ ਸਮਰਾਲਾ ਸ਼ਹਿਰ ਵਿਚ ਸਟੇਟ ਚੈਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ 12 ਜ਼ਿਲਿ•ਆਂ ਦੇ ਲਗਭਗ 400 ਖਿਡਾਰੀਆਂ ਨੇ ਭਾਗ ਲਿਆ। ਇਸ ਸੰਬਧ ਵਿਚ ਜਾਣਕਾਰੀ ਦਿੰਦੇ ਹੋਏ ਕੋਚ ਪੰਕਜ਼ ਚੋਰਸੀਆ ਨੇ ਦੱਸਿਆ ਕਿ ਇਸ ਚੈਪੀਅਨਸ਼ਿਪ ਵਿਚ ਜ਼ਿਲ•ਾ ਫਿਰੋਜ਼ਪੁਰ ਦੇ 10 ਖਿਡਾਰੀਆਂ ਨੇ ਹਿੱਸਾ ਲਿਆ। ਤਾਇਕਵਾਂਡੋ ਚੈਪੀਅਨਸ਼ਿਪ ਵਿਚ ਹਰਨੂਰ ਸਿੰਘ, ਗੁਰਸਿਮਰਨ ਸਿੰਘ ਮਾਨਵ ਅਤੇ ਕ੍ਰਿਸ਼ਨਾ ਨੇ ਸੋਨੇ ਦਾ ਮੈਡਲ, ਵੈਨਜਲਾ, ਰਿਸ਼ੀ ਸਾਗਰ, ਵੰਸ਼ ਅਰੋੜਾ ਅਤੇ ਮੋਹਿਤ ਨੇ ਚਾਂਦੀ ਦਾ ਮੈਡਲ ਜਿੱਤਿਆ, ਜਦਕਿ ਅਨਿਕੇਤ, ਟਾਈਟਸ ਨੇ ਬੇਹਤਰੀਨ ਪ੍ਰਦਸ਼ਨ ਕੀਤਾ। ਇਸ ਵਿਚ ਫਿਰੋਜ਼ਪੁਰ ਦੇ ਸਟੇਟ ਚੌਧਰੀ, ਸੁਨੀਲ ਕੁਮਾਰ, ਰੋਹਿਤ ਕੁਮਾਰ, ਮਨਿੰਦਰ ਅਤੇ ਹਰਸ਼ ਖੋਸਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕੋਚ ਪੰਕਜ਼ ਚੋਰਸੀਆ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸੁਨੀਲ ਕੁਮਾਰ ਨੇ ਤਾਇਕਵਾਂਡੋ ਦੀ ਕੁਕੀਵਾਨ ਕੋਰੀਅਨ ਯੂਨੀਵਰਸਿਟੀ ਤੋਂ ਬਲੈਕ ਬੈਲਟ ਪਹਿਲਾ ਡੇਨ ਡਿੰਨੀ ਪਾਸ ਕੀਤੀ ਹੈ ਅਤੇ ਟੀਮ ਦੇ ਘਰ ਵਾਪਸੀ ਤੇ ਉਨ•ਾਂ ਦਾ ਫਿਰੋਜ਼ਪੁਰ ਦਿਹਾਤੀ ਦੇ ਐਮ. ਐਲ. ਏ. ਜੋਗਿੰਦਰ ਸਿੰਘ ਜਿੰਦੂ ਨੇ ਜ਼ਿਲ•ਾ ਫਿਰੋਜ਼ਪੁਰ ਮਾਰਸ਼ਲ ਆਰਟ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਬੱਬੂ ਨੇ ਜੇਤੂ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ•ਾਂ ਨੇ ਖਿਡਾਰੀਆਂ ਦੇ ਮਾਪਿਆਂ ਨੁੰ ਵਧਾਈ ਵੀ ਦਿੱਤੀ। ਇਸ ਮੌਕੇ ਜ਼ਿਲ•ਾ ਸਪੋਰਟਸ ਅਫਸਰ ਨੇ ਜੇਤੂ ਖਿਡਾਰੀਆਂ ਅਤੇ ਟੀਮ ਦੇ ਕੋਚ ਪੰਕਜ਼ ਚੋਰਸੀਆ ਨੂੰ ਵਧਾਈ ਦਿੱਤ