ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਵੱਲੋਂ ਸੁਵਿਧਾ ਕੇਂਦਰ ਦਾ ਦੌਰਾ
ਫ਼ਿਰੋਜ਼ਪੁਰ 3 ਦਸੰਬਰ (ਏ.ਸੀ.ਚਾਵਲਾ) ਲੋਕਾਂ ਨੂੰ ਸੁਵਿਧਾ ਕੇਂਦਰਾਂ ਵਿਚ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਵਿਧਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ•ਾਂ ਦੇ ਨਾਲ ਸ੍ਰੀ.ਜਤਿੰਦਰ ਜੋਰਵਾਲ ਆਈ.ਏ.ਐਸ, ਸ. ਸੰਦੀਪ ਸਿੰਘ ਗੜਾ ਐਸ.ਡੀ.ਐਮ, ਸ੍ਰ.ਚਰਨਜੀਤ ਸਿੰਘ ਜ਼ਿਲ•ਾ ਟਰਾਂਸਪੋਰਟ ਅਫ਼ਸਰ, ਮਿਸ ਜਸਲੀਨ ਕੌਰ ਜੀ.ਏ. ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਸੁਵਿਧਾ ਕੇਂਦਰ ਵਿਖੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੁਵਿਧਾ ਕੇਂਦਰ ਵਿਖੇ 4 ਹੋਰ ਨਵੀਆਂ ਖਿੜਕੀਆ (ਕਾÀੂਂਟਰਾਂ) ਖੋਲੇ ਜਾਣ ਦੇ ਆਦੇਸ਼ ਦਿੱਤੇ। ਉਨ•ਾਂ ਕਿਹਾ ਕਿ ਦੋ ਕਾÀੂਂਟਰ ਡਰਾਈਵਿੰਗ ਲਾਇਸੰਸ, ਦੋ ਅਸਲਾ ਲਾਇਸੰਸ ਅਤੇ ਜਿਹੜੇ ਲੋਕ ਆਪਣਾ ਫਾਰਮ ਨਹੀ ਭਰ ਸਕਦੇ ਉਨ•ਾਂ ਦੇ ਫਾਰਮ ਭਰਨ ਲਈ ਅਤੇ ਗਾਈਡ ਕਰਨ ਲਈ ਰਿਸੈਪਸ਼ਨ ਤੇ ਤਿੰਨ ਕਰਮਚਾਰੀ ਲਗਾਏ ਜਾਣਗੇ, ਜਿਸ ਨਾਲ ਲੋਕਾਂ ਦੀਆ ਮੁਸ਼ਕਲਾਂ ਹੱਲ ਹੋ ਸਕਣਗੀਆਂ। ਉਨ•ਾਂ ਕੰਪਲੈਕਸ ਵਿਚ ਬਣੀ ਬੇਸਮੈਂਟ ਦਾ ਵੀ ਦੌਰਾ ਕੀਤਾ ਅਤੇ ਮੌਕੇ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬੇਸਮੈਂਟ ਦੇ ਆਉਣ ਅਤੇ ਜਾਣ ਵਾਲੇ ਰਸਤਿਆਂ ਤੇ ਕੈਂਚੀ ਗੇਟ ਵੀ ਲਗਾਏ ਜਾਣ। ਇਸ ਮੌਕੇ ਉਨ•ਾਂ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ•ਾਂ ਦਾ ਮੌਕੇ ਤੇ ਨਿਪਟਾਰਾ ਕਰਨ ਲਈ ਸੁਵਿਧਾ ਕੇਂਦਰ ਦੇ ਇੰਚਾਰਜ ਨੂੰ ਹਦਾਇਤ ਕੀਤੀ। ਉਨ•ਾਂ ਸੁਵਿਧਾ ਕੇਂਦਰ ਦੇ ਇੰਚਾਰਜ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸੁਵਿਧਾ ਕੇਂਦਰ ਦੇ ਬਾਹਰ ਸ਼ਿਕਾਇਤ ਬੋਰਡ ਲਗਾਇਆ ਜਾਵੇ ਜਿਸ ਤੇ ਉਹ ਆਪਣਾ ਮੋਬਾਈਲ ਨੰਬਰ ਦਰਸਾਏਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਕਰਨ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ•ਾਂ ਦੱਸਿਆ ਕਿ ਸੁਵਿਧਾ ਕੇਂਦਰ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਰੇਟ ਦੀ ਲਿਸਟ ਵੀ ਲਗਾਉਣਗੇ। ਉਨ•ਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਤਾੜਨਾ ਕੀਤੀ ਕਿ ਕੰਮ ਵਿਚ ਕੁਤਾਹੀ ਕਰਨ ਅਤੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ / ਕਰਮਚਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ੍ਰੀ.ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰੀ.ਰਾਜਨ ਧਵਨ ਸੁਵਿਧਾ ਇੰਚਾਰਜ, ਦਿਨੇਸ਼ ਸ਼ਰਮਾ ਐਨ.ਆਈ.ਸੀ ਸਮੇਤ ਵੱਖ-ਵੱਖ ਅਧਿਕਾਰੀ ਹਾਜਰ ਸ