ਐਨ. ਐਚ. ਐਮ. ਦੀ ਹੜਤਾਲ 27ਵੇਂ ਦਿਨ 'ਚ ਦਾਖਲ
ਫਿਰੋਜਪੁਰ 11 ਅਪ੍ਰੈਲ (ਏ. ਸੀ. ਚਾਵਲਾ) : ਐਨ. ਐਚ. ਐਮ. ਦੀ ਹੜਤਾਲ 27ਵੇਂ ਦਿਨ ਵਿਚ ਦਾਖਲ ਹੋ ਗਈ। ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਐਨ. ਐਚ. ਐਮ. ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸਹਿਯੋਗ ਨਾਲ ਰੋਸ ਰੈਲੀ ਕੀਤੀ। ਜਿਸ ਦੀ ਪ੍ਰਧਾਨਗੀ ਐਨ. ਐਚ. ਐਮ. ਦੇ ਜ਼ਿਲ•ਾ ਪ੍ਰਧਾਨ ਦੀਪਕ ਨੰਦਨ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਦੇ ਜ਼ਿਲ•ਾ ਕਨਵੀਨਰ ਰਮਨ ਅੱਤਰੀ ਨੇ ਕੀਤੀ। ਦੀਪਕ ਨੰਦਨ ਨੇ ਦੱਸਿਆ ਕਿ ਅੱਜ ਐਨ. ਐਚ. ਐਮ. ਦੀ ਹੜਤਾਲ 27ਵੇਂ ਦਿਨ ਵਿਚ ਦਾਖਲ ਹੋ ਗਈ ਹੈ, ਜਿਸ ਕਰਕੇ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ, ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ, ਸਗੋਂ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਲੋਂ ਜਾਰੀ ਕੀਤਾ ਪੱਤਰ ਕਿ ਐਨ. ਐਚ. ਐਮ. ਮੁਲਾਜ਼ਮਾਂ ਤੋਂ ਪੁਲਸ ਦੀ ਮੱਦਦ ਨਾਲ ਸਿਹਤ ਸੇਵਾਵਾਂ ਲਈਆਂ ਜਾਣ, ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ•ਾਂ ਕਿਹਾ ਕਿ ਅਜਿਹੇ ਤੁਗਲਕੀ ਫੁਰਮਾਨ ਦੇ ਡਾਇਰੈਕਟਰ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ•ਾਂ ਆਖਿਆ ਕਿ ਜੇਕਰ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਵਿਚ ਮੰਤਰੀਆਂ ਦੇ ਘਿਰਾਓ ਅਤੇ ਪੁਤਲੇ ਫੂਕੇ ਜਾਣਗੇ। ਹੜਤਾਲ ਵਿਚ ਬਗੀਚਾ ਸਿੰਘ, ਰਵੀ ਚੋਪੜਾ, ਗਗਨਦੀਪ ਕੌਰ, ਹਰੀਸ਼ ਕਟਾਰੀਆ, ਸ਼ਵਿਤਾ, ਅਮਰਿੰਦਰ ਸਿੰਘ, ਮਨਿੰਦਰ ਸਿੰਘ, ਸੰਗੀਤਾ, ਪ੍ਰਵੀਨ ਤਾਲਮੇਲ ਪੈਰਾਮੈਡੀਕਲ ਕਮੇਟੀ ਅਤੇ ਸਿਹਤ ਕਰਮਚਾਰੀ ਪੰਜਾਬ ਜ਼ਿਲ•ਾ ਪੁਲਸ ਦੇ ਪੁਨੀਤ ਮਹਿਤਾ, ਪਵਨ ਮਨਚੰਦਾ, ਰਵਿੰਦਰ ਸ਼ਰਮਾ, ਸ਼ੇਖਰ, ਦੇਸ ਰਾਜ ਘਾਰੂ, ਨਰਿੰਦਰ ਕੁਮਾਰ, ਪਰਮਜੀਤ ਕੌਰ, ਰਾਜ ਕੁਮਾਰ, ਨਰੇਸ਼, ਸਤਪਾਲ ਆਦਿ ਨੇ ਵੀ ਸੰਬੋਧਨ ਕੀਤ