ਅਜੀਵਕਾ ਮਿਸ਼ਨ ਦਾ ਮਕਸਦ ਔਰਤਾਂ ਨੂੰ ਵਿੱਤੀ ਮਜ਼ਬੂਤੀ ਦੇ ਕੇ ਵਿਕਾਸ ਵਿਚ ਭਾਗੀਦਾਰ ਬਣਾਉਣਾ : ਨੀਲਮਾ
ਫਿਰੋਜਪੁਰ 10 ਮਾਰਚ (ਏ. ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਪੇਂਡੂ ਔਰਤਾਂ ਨੂੰ ਕਿੱਤਾ ਮੁੱਖੀ ਰੁਜ਼ਗਾਰ ਸ਼ੁਰੂ ਕਰਨ, ਉਨ•ਾਂ ਨੂੰ ਟ੍ਰੇਨਿੰਗ ਦੇਣ ਅਤੇ ਉਨ•ਾਂ ਦੀ ਭਲਾਈ ਲਈ ਅਜੀਵਕਾ( ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ) ਤਹਿਤ ਚਲਾਈ ਗਈ ਗਈ ਸਕੀਮ ਤਹਿਤ ਫਿਰੋਜ਼ਪੁਰ ਜ਼ਿਲ•ੇ ਦੇ ਗੁਰੂਹਰਸਹਾਏ ਬਲਾਕ ਵਿਚ ਔਰਤਾਂ ਦੇ 143 ਸਵੈ ਸਹਾਇਤਾ ਗਰੁੱਪ ਸਥਾਪਿਤ ਕੀਤੇ ਗਏ ਹਨ। ਇਸ ਸਕੀਮ ਦਾ ਮਕਸਦ ਪੇਡੂ ਖੇਤਰਾਂ ਵਿਚੋਂ ਗਰੀਬੀ ਨੂੰ ਜੜੋਂ• ਖਤਮ ਕਰਨ ਲਈ ਔਰਤਾਂ ਨੂੰ ਸਵੈ ਸਹਾਇਤਾ ਗਰੁੱਪਾਂ ਰਾਂਹੀ ਆਰਥਿਕ ਤੌਰ ਤੇ ਮਜ਼ਬੂਤ ਕਰਕੇ ਉਨ•ਾਂ ਨੂੰ ਵਿਕਾਸ ਵਿਚ ਭਾਗੀਦਾਰ ਬਣਾਉਣਾ ਹੈ। ਇਸ ਮਿਸ਼ਨ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਰਾਜੀਵ ਗਾਂਧੀ ਮਹਿਲਾ ਵਿਕਾਸ ਪ੍ਰਯੋਜਨਾਂ( ਉੱਤਰ ਪ੍ਰਦੇਸ਼) ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸੰਗਠਨ ਦੀ 6 ਮੈਂਬਰੀ ਟੀਮ ਵੱਲੋਂ ਬਲਾਕ ਗੁਰੂਹਰਸਹਾਏ ਦੇ 43 ਨਵੇਂ ਸਥਾਪਿਤ ਕੀਤੇ ਗਏ ਸਵੈ-ਸਹਾਇਤਾ ਗਰੁੱਪਾਂ ਦੀਆਂ ਔਰਤ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਤੇ ਉਨ•ਾਂ ਨੂੰ ਇਨ•ਾਂ ਗਰੁੱਪਾਂ ਦੀ ਸਥਾਪਨਾ, ਕਾਰਜ ਪ੍ਰਨਾਲੀ, ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਅਤੇ ਬੈਂਕ ਕਰਜ਼ਿਆਂ ਆਦਿ ਬਾਰੇ ਜਾਣਕਾਰੀ ਦਿੱਤੀ। ਇਹ ਸੈਲਫ ਹੈਲਪ ਗਰੁੱਪ ਸਰਹੱਦੀ ਪਿੰਡਾਂ ਨੋਨਾਰੀ ਖੋਖਰ, ਬੋਘੀ ਵਾਲਾ, ਮੋਹਨ ਕੇ ਹਿਠਾੜ, ਬੁੱਲਾ ਰਾਏ ਉਤਾੜ, ਪਿੰਡੀ, ਬੁੱਲਾਂ ਰਾਏ ਹਿਠਾੜ, ਵਾਸਲ ਮੋਹਨ ਕੇ ਅਤੇ ਬਾਜੇ ਕੇ ਆਦਿ ਪਿੰਡਾ ਵਿਚ ਸਥਾਪਿਤ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਨੀਲਮਾ ਆਈ.ਏ.ਐਸ ਨੇ ਦੱਸਿਆ ਕਿ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਬਨਣ ਦੇ ਤਿੰਨ ਮਹੀਨੇ ਬਾਅਦ ਉਨ•ਾਂ ਨੂੰ 15 ਹਜਾਰ ਰੁਪਏ ਖਰਚੇ ਵਜੋਂ ਦਿੱਤੇ ਜਾਂਦੇ ਹਨ ਅਤੇ 6 ਮਹੀਨੇ ਬਾਅਦ 1 ਲੱਖ 10 ਹਜਾਰ ਰੁਪਏ ਕਮਿਊਨਿਟੀ ਇਨਵੈਸਟਮੈਂਟ ਫੰਡ ਵਜੋਂ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ 6 ਮਹੀਨੇ ਬਾਅਦ ਬੈਂਕ ਵੱਲੋਂ ਸਵੈ-ਸਹਾਇਤਾ ਗਰੁੱਪ ਦੀ ਬੱਚਤ ਦਾ ਹਿਸਾਬ ਲਗਾ ਕੇ ਉਸ ਤੋਂ 8 ਗੁਣਾ ਤੱਕ ਲਿਮਟ ਬਣਾ ਕੇ ਦਿੱਤੀ ਜਾਂਦੀ ਹੈ; ਜਿਸਨੂੰ ਗਰੁੱਪ ਲੋੜ ਅਨੁਸਾਰ ਖਰਚ ਸਕਦਾ ਹੈ। ਉਨ•ਾਂ ਕਿਹਾ ਕਿ 10 ਤੋਂ 15 ਔਰਤਾਂ ਦਾ ਸਮੂੰਹ ਇਹ ਗਰੁੱਪ ਬਣਾ ਸਕਦਾ ਹੈ; ਜਿਸ ਲਈ ਫ਼ਰੀ ਟ੍ਰੇਨਿੰਗ ਕਰਵਾਈ ਜਾਂਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਿਤ ਕੁਮਾਰ ਨੇ ਰਾਜੀਵ ਗਾਂਧੀ ਮਹਿਲਾ ਵਿਕਾਸ ਪ੍ਰਯੋਜਨਾਂ( ਉੱਤਰ ਪ੍ਰਦੇਸ਼) ਤੋਂ ਆਈ 6 ਮੈਂਬਰੀ ਟੀਮ ਤੋਂ ਸਕੀਮ ਅਤੇ ਟ੍ਰੇਨਿੰਗ ਬਾਰੇ ਜਾਣਕਾਰੀ ਹਾਸਲ ਕੀਤੀ। ਉਨ•ਾਂ ਕਿਹਾ ਕਿ ਸਵੈ-ਸਹਾਇਤਾ ਗਰੁੱਪਾਂ ਨੂੰ ਬਣਾਉਣ ਦਾ ਮਕਸਦ, ਔਰਤਾਂ ਨੂੰ ਸਮਾਜ ਵਿਚ ਅੱਗੇ ਲਿਆਉਣਾ, ਉਨ•ਾਂ ਨੂੰ ਵਿੱਤੀ ਤੋਰ ਤੇ ਮਜ਼ਬੂਤ ਕਰਨਾ, ਬੱਚਤ ਦੀ ਆਦਤ ਪਾਉਣਾ ਤੇ ਵਿਕਾਸ ਵਿਚ ਭਾਗੀਦਾਰ ਬਣਾਉਣਾ ਹੈ । ਇਸ ਮੌਕੇ ਸ੍ਰੀ ਰਮਨਦੀਪ ਸ਼ਰਮਾ ( ਜਿਲ•ਾ ਪ੍ਰੋਗਰਾਮ ਮੈਨੇਜਰ), ਸ.ਬਲਜਿੰਦਰ ਸਿੰਘ ਬਾਜਵਾ, ਸ.ਮਨਜਿੰਦਰ ਸਿੰਘ, ਸ.ਅਕਾਸ਼ਦੀਪ ਅਰੋੜਾ ਵੀ ਹਾਜਰ ਸਨ।