ਫ਼ਿਰੋਜ਼ਪੁਰ ਵਿਖੇ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ
ਲੋਕ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈਣ - ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ ਵਿਖੇ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ
ਲੋਕ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈਣ – ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ, 11 ਅਕਤੂਬਰ 2023
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਰਾਜ ਵਿਚ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਫ਼ਿਰੋਜ਼ਪੁਰ ਵਿਖੇ ਵੀ ਵੱਖ-ਵੱਖ ਥਾਵਾਂ ‘ਤੇ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਹਰ ਜ਼ਿਲ੍ਹੇ ਵਿੱਚ ਮਾਹਿਰ ਯੋਗਾ ਟ੍ਰੇਨਰ ਭੇਜੇ ਗਏ ਹਨ ਜੋ ਹਰ ਰੋਜ਼ ਸਵੇਰੇ ਸ਼ਾਮ ਮੁਫ਼ਤ ਯੋਗਾ ਕਲਾਸਾਂ ਦੁਆਰਾ ਲੋਕਾਂ ਨੂੰ ਯੋਗਾ ਦੀ ਸਿਖਲਾਈ ਦਿੰਦੇ ਹਨ ਤਾਂ ਜੋ ਲੋਕ ਸਹੀ ਤਰੀਕੇ ਨਾਲ ਯੋਗਾ ਕਰਕੇ ਇਸਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਫ਼ਿਰੋਜ਼ਪੁਰ ਵਿਚ ਕੰਟੋਨਮੈਂਟ ਸਟੇਡੀਅਮ, ਗਾਂਧੀ ਗਾਰਡਨ ਫ਼ਿਰੋਜ਼ਪੁਰ ਛਾਉਣੀ, ਬੁੱਧਾ ਪਾਰਕ ਮਾਲ ਰੋਡ, ਢਿੰਗਰਾ ਪਾਰਕ, ਰਾਮਬਾਗ ਬਿਰਧ ਆਸ਼ਰਮ, ਸ਼ੀਤਲਾ ਮਾਤਾ ਮੰਦਿਰ, ਮਿਉਂਸਪਲ ਕਮੇਟੀ ਪਾਰਕ ਨੇੜੇ ਹੋਮ ਗਾਰਡ ਦਫ਼ਤਰ, ਕਮਲ ਸ਼ਰਮਾ ਪਾਰਕ, ਐਸ.ਬੀ.ਐਸ. ਪਾਰਕ, ਗੋਲਡਨ ਇੰਕਲੇਵ, ਬਾਗ਼ੀ ਪਾਰਕ, ਏ.ਡੀ.ਸੀ. (ਡੀ) ਦਫ਼ਤਰ ਕੈਂਪਸ ਵਿਖੇ ਸਵੇਰੇ 05:00 ਵਜੇ ਤੋਂ ਸ਼ਾਮ 07:00 ਵਜੇ ਤੱਕ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇੜੇ ਦੀ ਯੋਗਸ਼ਾਲਾ ਵਿਚ ਪੁੱਜ ਕੇ ਯੋਗਾ ਦਾ ਲਾਭ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ ਵਿਚ ਯੋਗਾ ਸਿੱਖਣ ਦੇ 20-25 ਲੋਕ ਚਾਹਵਾਨ ਹੋਣਗੇ ਤਾਂ ਉਸ ਮੁੱਹਲੇ ਵਿਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਵਾ ਦਿੱਤੀ ਜਾਵੇਗੀ। ਇਸ ਲਈ ਲੋਕ ਹੈਲਪਲਾਈਨ ਨੰਬਰ 76694-00500 ‘ਤੇ ਮਿਸ ਕਾਲ ਕਰ ਸਕਦੇ ਹਨ ਜਾਂ ਜ਼ਿਲ੍ਹਾ ਸੁਪਰਵਾਈਜ਼ਰ ਫ਼ਿਰੋਜ਼ਪੁਰ ਸ੍ਰੀ ਰਾਹੁਲ ਮਿਸ਼ਰਾ ਨਾਲ ਮੋ. ਨੰ: 70116-54011, 88824-72828 ‘ਤੇ ਸੰਪਰਕ ਕਰ ਸਕਦੇ ਹਨ।