Ferozepur News
ਫ਼ਿਰੋਜ਼ਪੁਰ ਪੁਲਿਸ ਵੱਲੋਂ ਸਰਹਦੋਂ ਪਾਰ ਤੋਂ ਆਈ ਜਾਲੀ ਕਰੰਸੀ ,ਅਸਲੇ ਸਣੇ ਕੀਤੇ 2 ਗਿਰਫ਼ਤਾਰ
ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਸਮਗਲਰਾਂ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ -- ਡਾ ਨਰਿੰਦਰ ਭਾਰਗਵ
ਫ਼ਿਰੋਜ਼ਪੁਰ ਪੁਲਿਸ ਵੱਲੋਂ ਸਰਹਦੋਂ ਪਾਰ ਤੋਂ ਆਈ ਜਾਲੀ ਕਰੰਸੀ ,ਅਸਲੇ ਸਣੇ ਕੀਤੇ 2 ਗਿਰਫ਼ਤਾਰ
ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਸਮਗਲਰਾਂ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ — ਡਾ ਨਰਿੰਦਰ ਭਾਰਗਵ
ਫ਼ਿਰੋਜ਼ਪੁਰ 25 ਜਨਵਰੀ 2022 — ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਅਤੇ ਮੁੱਖ ਚੋਣ ਅਫਸਰ
ਪੰਜਾਬ ਵੱਲੋਂ ਇਲੈਕਸ਼ਨ ਦੌਰਾਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ
ਮੁਹਿੰਮ ਤਹਿਤ ਜਿਲਾ ਫਿਰੋਜਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਫਿਰੋਜ਼ਪੁਰ ਪੁਲਿਸ ਵੱਲੋਂ ਸਮੱਗਲਿੰਗ ਗਰੋਹ ਦੇ 2 ਮੈਬਰਾਂ ਨੂੰ ਗ੍ਰਿਫਤਾਰ ਕਰਕੇ 80 ਹਜਾਰ ਰੁਪਏ ਜਾਅਲੀ ਕਰੰਸੀ ਨੋਟ, 01 ਪਿਸਟਲ 30 ਬੋਰ (MADE IN CHINA) ਸਮੇਤ 25 ਜਿੰਦਾ ਰੋਦ, 05 ਮੋਬਾਇਲ 01 ਡੰਗਲ, 400 ਫੁੱਟ ਰੱਸਾ ਪਲਾਸਟਿਕ, 01 ਕਾਰ ਅਤੇ 03 ਚੋਰੀ ਦੇ ਮੋਟਰਸਾਈਲ ਬਰਾਮਦ ਕੀਤੇ ਹਨ , ਡਾ. ਨਰਿੰਦਰ ਭਾਰਗਵ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਸਰਹੱਦੀ ਪਿੰਡਾ ਦੀ ਸਰਚ ਅਪ੍ਰੇਸ਼ਨ ਲਈ ਮਨਵਿੰਦਰ ਸਿੰਘ ਕਪਤਾਨ ਪੁਲਿਸ
(ਇੰਨਵ) ਫਿਰੋਜ਼ਪੁਰ ਸਮੇਤ ਜਗਦੀਸ਼ ਕੁਮਾਰ ਉਪ ਕਪਤਾਨ ਪੁਲਿਸ (ਇੰਨਵ.) ਫਿਰੋਜਪੁਰ, ਇੰਸਪੈਕਟਰ ਜਗਦੀਸ਼
ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ ਜੋ ਇਸ ਟੀਮ ਦੀ
ਨਿਗਰਾਨੀ/ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਐਸ.ਆਈ ਤਾਰਾ ਸਿੰਘ ਸੀ.ਆਈ.ਏ ਸਟਾਫ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆ ਦੋਰਾਨੇ ਗਸ਼ਤ ਬਾਹੱਦ ਰੇਲਵੇ ਫਾਟਕ ਪਿੰਡ ਮੱਧਰੇ ਹੁਸੈਨੀਵਾਲਾ ਰੋਡ ਤੇ ਪੁੱਜੀ ਤਾਂ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਵਿੰਦੀ ਪੁੱਤਰ
ਦਰਸ਼ਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ, ਟੇਕ ਚੰਦ ਪੁੱਤਰ ਗੁਲਜਾਰ, ਵਿਕਰਮ ਪੁੱਤਰ ਟੇਕ ਚੰਦ ਅਤੇ ਅਰੁਨ ਭੱਟੀ
ਪੁਤਰ ਮੰਗਲ ਸਿੰਘ ਵਾਸੀਆਨ ਪਿੰਡ ਬਾਰੇ ਕੇ ਸਾਰੇ ਰਲ ਕੇ ਪਾਕਿਸਤਾਨੀ ਸਮੱਗਲਰਾ ਤੋ ਅਸਲਾ, ਜਾਅਲੀ ਕਰੰਸੀ ਅਤੇ
ਹੈਰੋਇਨ ਇੱਧਰ ਮੰਗਵਾਉਦੇ ਹਨ ਅਤੇ ਚੋਰੀ ਦੇ ਵਹੀਕਲਾ ਪਰ ਜਾਅਲੀ ਨੰਬਰ ਲਗਾ ਕੇ ਇੱਧਰ ਨਸ਼ੇ ਦੀ ਸਮੱਗਲਿੰਗ
ਕਰਦੇ ਹਨ, ਇਸ ਵਾਰ ਵੀ ਇਹਨਾ ਨੇ ਭਾਰੀ ਮਾਤਰਾ ਵਿੱਚ ਹੈਰੋਇਨ, ਅਸਲਾ ਅਤੇ ਜਾਅਲੀ ਕਰੰਸੀ ਪਾਕਿਸਤਾਨ ਤੋਂ ਇਧਰ ਭਾਰਤ ਵਿੱਚ ਮੰਗਵਾ ਲਈ ਹੈ ਅਤੇ ਉਕਤ ਮਾਲ ਲੈ ਕੇ ਇਹ ਸਾਰੇ ਜਣੇ ਇੱਕ ਕਾਰ ਮਾਰੂਤੀ ਰੰਗ ਗਰੇਅ ਅਤੇ ਇੱਕ ਮੋਟਰਸਾਈਕਲ ਹੀਰੋ ਸਪੈਲਡਰ ਪਲੱਸ ਜਿੰਨਾ ਪਰ ਇਹਨਾ ਨੇ ਜਾਅਲੀ ਨੰਬਰ ਲਗਾਏ ਹਨ, ਪਰ ਸਵਾਰ ਹੋ ਕੇ ਫਿਰੋਜਪੁਰ ਵੱਲ ਨੂੰ ਆਉਣ ਦੀ ਤਿਆਰੀ ਵਿੱਚ ਹਨ, ਜੇਕਰ ਪਿੰਡ ਬਾਰੇ ਕੇ ਜਾਦੇ ਰਸਤੇ ਵਿੱਚ ਪੈਦੇ ਪੁਲ ਸੂਆ ਪਰ ਹੁਣੇ
ਹੀ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਵਿਅਕਤੀ ਹੈਰੋਇਨ, ਅਸਲਾ ਅਤੇ ਜਾਅਲੀ ਕਰੰਸੀ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਕਾਰਵਾਈ ਕਰਦਿਆ ਐਸ.ਆਈ ਤਾਰਾ ਸਿੰਘ ਸੀ.ਆਈ.ਏ ਸਟਾਫ ਫਿਰੋਜਪੁਰ ਨੇ ਮੁਖਬਰੀ ਦੇ ਅਧਾਰ ਪਰ ਉਕਤ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ ਮਿਤੀ 25 -1- 2022/379,411,420,473,489A, 489B,489c IPC, 21/23 ਐਨ.ਡੀ.ਪੀ.ਐਸ ਐਕਟ, 25 ਅਸਲਾ ਐਕਟ ਥਾਣਾ ਸਦਰ
ਫਿਰੋਜਪੁਰ ਵਿਖੇ ਦਰਜ ਕਰਵਾਇਆ , ਐਸ.ਆਈ ਤਾਰਾ ਸਿੰਘ ਸੀ.ਆਈ.ਏ ਸਟਾਫ ਫਿਰੋਜਪੁਰ ਸਮੇਤ ਸਾਥੀ ਮਚਾਰੀਆ
ਦੇ ਕਰਵਾਈ ਕਰਦਿਆ ਪੁਲ ਸੂਆ ਲਿੰਕ ਰੋਡ ਪਿੰਡ ਬਾਰੇ ਕੇ ਪਰ ਨਾਕਾਬੰਦੀ ਕਰਕੇ ਦੋਸ਼ੀਆਨ ਵਿਕਰਮ ਪੁੱਤਰ ਟੇਕ
ਚੰਦ ਅਤੇ ਅਰੁਨ ਭੱਟੀ ਪੁਤਰ ਮੰਗਲ ਸਿੰਘ ਵਾਸੀਆਨ ਪਿੰਡ ਬਾਰੇ ਕੇ ਨੂੰ ਸਮੇਤ ਕਾਰ ਕਾਬੂ ਕੀਤਾ ਅਤੇ ਇਹਨਾ ਪਾਸੋ 80 ਹਜਾਰ ਰੁਪਏ ਜਾਅਲੀ ਕਰੰਸੀ ਨੋਟ (ਸਾਰੇ ਨੋਟ 2000/- ਰੁਪਏ ਵਾਲੇ), 01 ਪਿਸਟਲ 30 ਬੋਰ (MADE IN CHINA) ਸਮੇਤ 25 ਜਿੰਦਾ ਰੋਦ, 05 ਮੋਬਾਇਲ 01 ਡੰਗਲ, 400 ਫੁੱਟ ਰੱਸਾ ਪਲਾਸਟਿਕ, 01 ਕਾਰ ਮਾਰੂਤੀ 800 ਰੰਗ ਗਰੇਅ ਜਿਸ ਪਰ ਜਾਅਲੀ ਨੰਬਰ ਲੱਗਾ ਹੋਇਆ, ਬ੍ਰਾਮਦ ਕੀਤੀ। ਜਦਕਿ ਦੋਸ਼ੀ ਬਲਵਿੰਦਰ ਸਿੰਘ ਉਰਫ ਵਿੰਦੀ ਪੁੱਤਰ
ਦਰਸ਼ਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ, ਟੇਕ ਚੰਦ ਪੁੱਤਰ ਗੁਲਜਾਰ ਵਾਸੀ ਪਿੰਡ ਬਾਰੇ ਕੇ ਮੋਟਰਸਾਈਕਲ ਸਮੇਤ
ਭੱਜਣ ਵਿੱਚ ਕਾਮਯਾਬ ਹੋ ਗਏ। ਜਿਹਨਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇੱਕ ਵਾਰ ਪਹਿਲਾਂ ਅਸਲਾ ਐਮੂਨੇਸ਼ਨ ਵੀ ਲੈ ਕੇ ਆਏ ਸਨ ਅਤੇ ਉਹਨਾਂ ਨੇ ਗੰਦੇ ਨਾਲੇ ਰਾਂਹੀ ਰੱਸੇ ਦੀ ਸਹਾਇਤਾ ਨਾਲ ਇਸ ਤੋਂ ਪਹਿਲਾ ਤਾਰੋ ਪਾਰ ਪਾਕਿਸਤਾਨ ਤਰਫੋ 03/04 ਵਾਰੀ ਹੈਰੋਇਨ ਦੀ ਖੇਪ ਮੰਗਵਾਈ ਹੈ ਅਤੇ ਹੁਣ ਜੋ 24/25-01-2022 ਦੀ ਦਰਮਿਆਨੀ ਰਾਤ ਨੂੰ 06 ਕਿਲੋ ਖੇਪ ਹੈਰੋਇਨ ਪਾਕਿਸਤਾਨ ਤਰਫੋ ਮੰਗਵਾਈ ਹੈ, ਜੋ ਭੱਜਣ ਵਾਲੇ ਵਿਅਕਤੀ ਟੇਕ ਚੰਦ ਅਤੇ ਬਲਵਿੰਦਰ
ਸਿੰਘ ਉਰਫ ਵਿੰਦੀ ਉਕਤ ਪਾਸ ਕਿੱਟ ਬੈਗ ਵਿੱਚ ਸੀ। ਗ੍ਰਿਫਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ ਪਰ ਦੋਸ਼ੀ ਟੇਕ ਚੰਦ ਦੇ
ਘਰ ਵਿੱਚੋ 03 ਚੋਰੀ ਦੇ ਮੋਟਰਸਾਈਕਲ ਬ੍ਰਾਮਦ ਕੀਤੇ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।