Ferozepur News
ਫ਼ਿਰੋਜ਼ਪੁਰ ਪੁਲਿਸ ਨੇ ਵਪਾਰੀ ਚੇਤਨ ਡੂੰਮੜਾ ਦੇ ਪੰਜ ਕਾਤਲਾਂ ਨੂੰ ਦੋ ਦੇਸੀ ਪਿਸਟਲ ਪੰਜ ਰੌੰਦ ਫਾਰਚੁੂਨਰ ਗੱਡੀ ਸਮੇਤ ਕੀਤਾ ਗ੍ਰਿਫ਼ਤਾਰ
ਫ਼ਿਰੋਜ਼ਪੁਰ ਪੁਲਿਸ ਨੇ ਵਪਾਰੀ ਚੇਤਨ ਡੂੰਮੜਾ ਦੇ ਪੰਜ ਕਾਤਲਾਂ ਨੂੰ ਦੋ ਦੇਸੀ ਪਿਸਟਲ ਪੰਜ ਰੌੰਦ ਫਾਰਚੁੂਨਰ ਗੱਡੀ ਸਮੇਤ ਕੀਤਾ ਗ੍ਰਿਫ਼ਤਾਰ
ਫਿਰੋਜ਼ਪੁਰ 20 ਜਨਵਰੀ (ਬਲਬੀਰ ਸਿੰਘ ਜੋਸਨ ) -ਫਿਰੋਜ਼ਪੁਰ ਦੇ ਜੰਡੀ ਮੁਹੱਲਾ ਵਿਚ 4 ਜਨਵਰੀ ਦੀ ਰਾਤ ਨੂੰ ਇਕ ਫਾਰਚੂਨਰ ਗੱਡੀ ‘ ਤੇ ਆਏ 4 ਕਾਤਲਾਂ ਵੱਲੋ ਫਾਇਰਿੰਗ ਕਰ ਕੇ ਫਿਰੋਜ਼ਪੁਰ ਸ਼ਹਿਰ ਦੇ ਵਪਾਰੀ ਨੌਜਵਾਨ ਚੇਤਨ ਡੁੂੰਮੜਾ ( 32 ) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ , ਜਦ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਨੂੰ ਆ ਰਿਹਾ ਸੀ। ਇਸ ਮਾਮਲੇ ਦੀ ਫਿਰੋਜ਼ਪੁਰ ਪੁਲਿਸ ਨੇ ਸਖਤ ਮਿਹਨਤ ਦੇ ਬਾਅਦ ਚੇਤਨ ਭੂੰਮਰਾ ਕਤਲਕਾਂਡ ਦੀ ਗੁੱਥੀ ਸੁਲਝਾ ਲਈ ਹੈ । ਅਤੇ ਇਸ ਮਾਮਲੇ ਚ ਲੋੜੀਂਦੇ ਪੰਜ ਦੋਸ਼ੀਆਂ ਨੂੰ ਦੋ ਦੇਸੀ ਪਿਸਟਲਾਂ 5 ਜਿੰਦਾ ਰੌੰਦ ਤੇ ਫਾਰਚੂਨਰ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ 4 ਜਨਵਰੀ ਰਾਤ ਨੂੰ ਚੇਤਨ ਡੁੂੰਮੜਾ ਪੁੱਤਰ ਵੀਰਭਾਨ ਵਾਸੀ ਜੰਡੀ ਮੁਹੱਲਾ ਅੰਦਰੂਨ ਅਮ੍ਰਿਤਸਰੀ ਗੇਟ , ਸਿਟੀ ਫਿਰੋਜ਼ਪੁਰ ਦਾ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ , ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਲਈ ਸ ਬਲਵੀਰ ਸਿੰਘ ਕਪਤਾਨ ਪੁਲਿਸ ( ਸਥਾਨਿਕ ) ,ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਸ ਬਰਿੰਦਰ ਸਿੰਘ ਗਿੱਲ ਡੀ.ਐਸ.ਪੀ ( ਸ਼ਹਿਰੀ ) , ਰਵਿੰਦਰ ਪਾਲ ਸਿੰਘ ਡੀ.ਐਸ.ਪੀ ( ਡੀ ) , ਜਗਦੀਸ਼ ਕੁਮਾਰ ਡੀ.ਐਸ.ਪੀ ( ਪੀ.ਬੀ.ਆਈ ) ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ ਅਤੇ ਇੰਚਾਰਜ ਸੀ.ਆਈ.ਏ ਫਿਰੋਜਪੁਰ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ । ਇਸ ਟੀਮ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸਾਜਨ ਉਰਫ ਮਾਲੀ ਪੁੱਤਰ ਅਮਰਜੀਤ , ਸਾਹਿਲ ਉਰਫ ਟਿੱਡੀ ਪੁੱਤਰ ਅਮਾਨਤ ਵਾਸੀਆਨ ਬਸਤੀ ਭਟੀਆਂ ਵਾਲੀ , ਫਿਰੋਜਪੁਰ ਸਹਿਰ , ਚਰਨਪਾਲ ਸਿੰਘ ਉਰਫ ਸੁੱਟੀ ਪੁੱਤਰ ਵੀਰੂ ਵਾਸੀ ਬਸਤੀ ਸੁਨਵਾ ਵਾਲੀ , ਫਿਰੋਜਪੁਰ ਸ਼ਹਿਰ , ਸੁਰਜੀਤ ਉਰਫ ਮਿਠਣ ਪੁੱਤਰ ਗੁਰਨਾਮ ਉਰਫ਼ ਗਾਮੀ ਵਾਸੀ ਬਸਤੀ ਸ਼ੇਖਾ ਵਾਲੀ , ਫਿਰੋਜ਼ਪੁਰ ਸ਼ਹਿਰ , ਵਿੱਕੀ ਉਰਫ ਸੁੰਡੀ ਪੁੱਤਰ ਸੁਰਜੀਤ ਸਿੰਘ ਉਰਫ ਬਰਨਾਲਾ ਵਾਸੀ ਭਾਰਤ ਨਗਰ , ਵਾਰਡ ਨੰਬਰ 02 , ਫਿਰੋਜ਼ਪੁਰ ਸ਼ਹਿਰ ਨੂੰ ਟੀ – ਪੁਆਇੰਟ ਮਮਦੋਟ ਨੇੜੇ ਪਿੰਡ ਖਾਈ ਫੇਮੇ ਕੀ ਨਹਿਰਾਂ ਤੋਂ ਗ੍ਰਿਫਤਾਰ ਕੀਤਾ ।
ਤਲਾਸੀ ਲੇੈਨ਼ ਤੇ ਸਾਜ਼ਨ ਮਾਲੀ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ ਅਤੇ ਸਾਹਿਲ ਟਿੱਡੀ ਪਾਸੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ 05 ਹੋਂਦ ਜਿੰਦਾ ਬਰਾਮਦ ਕੀਤੇ ਅਤੇ ਵਾਰਦਾਤ ਵਿੱਚ ਵਰਤੀ ਗਈ ਫਾਰਚੂਨਰ ਨੰਬਰੀ ਪੀ.ਬੀ – 10 ਈ.ਐਚ -8100 ਬ੍ਰਾਮਦ ਕੀਤੀ । ਤਫਤੀਸ਼ ਦੌਰਾਨ ਦੋਸ਼ੀਆਂ ਪਾਸੋਂ ਕੀਤੀ ਗਈ ਮੁੱਢਲੀ ਪੁੱਛ ਗਿੱਛ ਤੋਂ ਪਾਇਆ ਗਿਆ ਕਿ ਦੋਸ਼ੀ ਸਾਜ਼ਨ ਮਾਲੀ ਉਕੱਤ ਦੀ ਨਿਤਿਨ ਚੁੱਚ ਵਾਸੀ ਹਾਊਸਿੰਗ ਬੋਰਡ ਕਲੋਨੀ ਨਾਲ ਪਹਿਲਾਂ ਤੋਂ ਹੀ ਪੁਰਾਣੀ ਰੰਜ਼ਿਸ਼ ਚੱਲਦੀ ਸੀ , ਜੋ ਵਕੂਆ ਵਾਲੇ ਦਿਨ ਉਕਤਾਨ ਦੋਸ਼ੀਆਂ ਨੂੰ ਇਤਲਾਹ ਮਿਲੀ ਕਿ ਨਿਤਿਨ ਚੁੱਚ ਕਾਰ ਨੰਬਰੀ ਪੀ.ਬੀ. – 05 – ਏ.ਐਲ -8023 ਮਾਰਕਾ ਹੰਡਾਈ ਏਸੈਂਟ ਪਰ ਸਿਆਂ ਫਿਰੋਜ਼ਪੁਰ ਵਿੱਚ ਘੁੰਮ – ਫਿਰ ਰਿਹਾ ਹੈ , ਜਿਹਨਾਂ ਨੇ ਨਿਤਿਨ ਉੱਚ ਦਾ ਕਤਲ ਕਰਨਾ ਸੀ ਪਰੰਤੂ ਵਕੂਆ ਵਾਲੇ ਦਿਨ ਉਕੱਤ ਕਾਰ ਵਿੱਚ ਚੇਤਨ ਡੁੂਮੜਾ ਆਪਣੇ ਪਰਿਵਾਰ ਸਮੇਤ ਕੰਮ – ਕਾਜ਼ ਕਰਕੇ ਘਰ ਵਾਪਸ ਆ ਰਿਹਾ ਸੀ , ਜਿਹਨਾਂ ਨੇ ਉਪਰੋਕਤ ਇਤਲਾਹ ਅਨੁਸਾਰ ਉਕੱਤ ਕਾਰ ਸਵਾਰ ਚੇਤਨ ਡੁੂਮੜਾ ਤੇ ਅੰਨੇਵਾਹ ਫਾਇਰਿੰਗ ਕਰਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕਾ ਤੋਂ ਫਰਾਰ ਹੋ ਗਏ । ਮੁਕੱਦਮਾਂ ਵਿੱਚ ਬਾਕੀ ਰਹਿੰਦੇ ਦੋਸ਼ੀਆਂ ਬਾਰੇ ਪਤਾ ਕਰਕੇ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ।
ਇਥੇ ਇਹ ਵੀ ਦੱਸਣਯੋਗ ਹੈ ਕਿ ਉਪਰੋਕਤਾਂ ਵਿਰੁੱਧ ਵੱਖ – ਵੱਖ ਥਾਣਿਆਂ ਵਿੱਚ ਹੋਰ ਵੀ ਇਰਾਦਾ ਕਤਲ ਦੇ ਕੇਸ ਦਰਜ ਹਨ । ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਜਿੰਨਾਂ ਦੀ ਪੁੱਛ – ਗਿੱਛ ਤੋਂ ਕਈ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ ।
HARISH MONGA
|
|
|
|