Ferozepur News

ਫ਼ਿਰੋਜ਼ਪੁਰ ਪੁਲਿਸ ਨੇ ਮਨੁੱਖੀ ਜੀਵਾਂ ਅਤੇ ਪਰਿੰਦਿਆਂ ਲਈ ਘਾਤਕ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਫੜਿਆ ਜ਼ਖੀਰਾ

146 ਪੇਟੀਆਂ 5820 ਗੱਟੂ ਚਾਇਨੀਜ਼ ਡੋਰ ਮਾਰਕਾ ਮੋਨੋਕਾਈਟ   ਸਮੇਤ 1  ਕਾਬੂ , 1ਫਰਾਰ

ਫ਼ਿਰੋਜ਼ਪੁਰ ਪੁਲਿਸ ਨੇ ਮਨੁੱਖੀ ਜੀਵਾਂ ਅਤੇ ਪਰਿੰਦਿਆਂ ਲਈ ਘਾਤਕ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਫੜਿਆ ਜ਼ਖੀਰਾ
ਫ਼ਿਰੋਜ਼ਪੁਰ ਪੁਲਿਸ ਨੇ ਮਨੁੱਖੀ ਜੀਵਾਂ ਅਤੇ ਪਰਿੰਦਿਆਂ ਲਈ ਘਾਤਕ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਫੜਿਆ ਜ਼ਖੀਰਾ
146 ਪੇਟੀਆਂ 5820 ਗੱਟੂ ਚਾਇਨੀਜ਼ ਡੋਰ ਮਾਰਕਾ ਮੋਨੋਕਾਈਟ   ਸਮੇਤ 1  ਕਾਬੂ , 1ਫਰਾਰ
ਫ਼ਿਰੋਜ਼ਪੁਰ ਥਾਣਾ ਸਿਟੀ ਵਿਖੇ 2 ਵਿਅਕਤੀਆਂ ਖਿਲਾਫ  ਭਾਰਤੀ ਦੰਡ ਸਹਿਤਾ ਦੀ ਧਾਰਾ  15 ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986 ਦੇ ਤਹਿਤ ਵੀ ਕੀਤਾ  ਮਾਮਲਾ ਦਰਜ
ਗੌਰਵ ਮਾਣਿਕ
ਫਿਰੋਜ਼ਪੁਰ 9 ਜੂਨ  2021 —  ਫ਼ਿਰੋਜ਼ਪੁਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਨੁੱਖੀ ਜੀਵਾਂ ਅਤੇ ਪਰਿੰਦਿਆਂ ਲਈ ਘਾਤਕ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਜ਼ਖੀਰਾ ਫੜਦਿਆਂ 2 ਵੱਖ ਵੱਖ ਜਗ੍ਹਾ ਤੋਂ 146 ਪੇਟੀਆਂ ਚਾਈਨਾ ਡੋਰ ਬਰਾਮਦ ਕੀਤੀ ਹੈ।ਪੁਲਿਸ ਵੱਲੋਂ ਇਨ੍ਹਾਂ ਪੇਟੀਆਂ ਵਿਚ 5820 ਗਟੂ ਚਾਈਨਾ ਡੋਰ ਬਰਾਮਦ ਕਰਕੇ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ 2 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਜਿੰਨਾ ਵਿਚੋਂ 1 ਪੁਲਿਸ ਦੀ ਹਿਰਾਸਤ ਚ ਹੈ ਅਤੇ 1 ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।ਜਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਵਧੇਰੇ ਜਾਣਕਾਰੀ ਦੇਂਦਿਆ ਦੱਸਿਆ ਕਿ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ , ਦਿੱਤੇ ਗਏ ਦਿਸ਼ਾ
ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਜ਼ੇਰੇ ਨਿਗਰਾਨੀ  ਬਰਿੰਦਰ ਸਿੰਘ, ਉਪ ਕਪਤਾਨ ਪੁਲਿਸ (ਸ਼ਹਿਰੀ) ਫਿਰੋਜ਼ਪੁਰ,  ਨਿਖਿਲ ਗਰਗ, ਪ੍ਰੋਬੇਸ਼ਨਰ ਡੀ.ਐਸ.ਪੀ, ਅੰਡਰ ਟਰੇਨਿੰਗ ਜਿਲ੍ਹਾ ਫਿਰੋਜ਼ਪੁਰ ਅਤੇ ਇੰਸਪੈਕਟਰ ਮਨੋਜ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸਥ ਰਮਨ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਪਾਰਟੀ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਗੋਲਡਨ ਇੰਕਲੇਵ ਕਲੋਨੀ ਵਿਖੇ ਛੋਟਾ ਹਾਥੀ ਗੱਡੀ ਜਿਸ ਵਿਚ ਅਭਿਸ਼ੇਕ ਜੋ ਕਿ ਡਰਾਈਵਰ  ਨਾਲ ਬੈਠਾ ਸੀ। ਗੱਡੀ  ਦੀ ਤਲਾਸ਼ੀ ਲੈਣ ਤੇ ਉਸ ਵਿਚੋਂ 22 ਪੇਟੀਆਂ ਜਿਨ੍ਹਾਂ ਵਿਚੋਂ 936 ਗਟੂ ਚਾਈਨਾ ਡੋਰ ਬਰਾਮਦ ਹੋਏ।ਪੁਲਿਸ ਮੁਖੀ ਨੇ ਦੱਸਿਆ ਕਿ ਅਭਿਸ਼ੇਕ ਤੋਂ ਪੁੱਛਗਿੱਛ ਦੌਰਾਨ ਉਸਦੇ ਗੋਦਾਮ ਵਿਚੋਂ 124 ਪੇਟੀਆਂ ਜਿਨ੍ਹਾਂ ਵਿਚ 4884 ਗਟੂ  ਹੋਰ ਚਾਈਨਾ ਡੋਰ ਬਰਾਮਦ ਹੋਈ ਹੈ।ਜ਼ਿਲਾ ਪੁਲਿਸ ਮੁਖੀ ਦੱਸਿਆ ਕਿ ਅਭਿਸ਼ੇਕ ਅਤੇ ਮਨੋਜ ਕੁਮਾਰ ਇਕੱਠੇ ਚਾਈਨਾ ਡੋਰ ਵੇਚਣ ਦਾ ਧੰਦਾ ਕਰਦੇ ਹਨ ।
ਫ਼ਿਰੋਜ਼ਪੁਰ ਪੁਲਿਸ ਨੇ ਮਨੁੱਖੀ ਜੀਵਾਂ ਅਤੇ ਪਰਿੰਦਿਆਂ ਲਈ ਘਾਤਕ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਫੜਿਆ ਜ਼ਖੀਰਾ
ਉਹਨਾਂ ਦੱਸਿਆ ਕਿ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ  ਜਿਨ੍ਹਾਂ ਵਿਚੋਂ 1 ਪੁਲਿਸ ਹਿਰਾਸਤ ਚ ਹੈ ਅਤੇ ਇਕ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।ਉਨ੍ਹਾਂ ਨੇ ਦੱਸਿਆ ਕਿ ਮਾਰਕੀਟ ਵਿਚ ਇਸ ਗੱਟੂ ਦੀ ਕੀਮਤ ਤਿੱਨ ਸੌ ਤੋਂ ਲੈ ਕੇ ਸੱਤ ਸੌ ਰੁਪਏ ਹੈ  ਅਤੇ ਸੀਜ਼ਨ ਤੋਂ ਪਹਿਲਾਂ ਹੀ ਇਹ ਲੋਕ ਚਾਈਨਾ ਡੋਰ ਦਾ ਸਟਾਕ ਕਰਨਾ ਸ਼ੁਰੂ ਕਰ ਦਿੰਦੇ ਹਨ  ਤਾਂ ਕਿ ਸੀਜ਼ਨ ਦੇ ਨੇਡ਼ੇ ਇਹ ਇਸ ਨੂੰ ਵੀ ਸਕਣ  ਐੱਸਐੱਸਪੀ ਭਗੀਰਥ ਮੀਨਾ ਨੇ ਦੱਸਿਆ ਕਿ ਰੇਲਵੇ ਦਾ ਇੱਕ ਕਰਮਚਾਰੀ ਵੀ ਇਸ ਪੂਰੇ ਖੇਲ ਵਿੱਚ ਸ਼ਾਮਿਲ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ  ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ  ਉਨ੍ਹਾਂ ਨੇ ਦੱਸਿਆ ਕਿ ਉਕਤ ਦੋਸ਼ੀ ਮਨੋਜ ਕੁਮਾਰ ਜਿਸ ਦੇ ਸੰਬੰਧ ਦਿੱਲੀ ਤੱਕ ਨੇ  ਇਸ ਪੂਰੇ ਕਾਰੋਬਾਰ ਦਾ ਕਿੰਗ ਪਿੰਨ ਵੀ ਦੱਸਿਆ ਜਾ ਰਿਹਾ ਹੈ  ਫਿਰੋਜ਼ਪੁਰ ਪੁਲੀਸ ਵੱਲੋਂ ਫੜੇ ਗਏ ਜ਼ਖੀਰੇ ਨੂੰ ਆਪਣੀ ਇਕ ਵੱਡੀ ਕਾਮਯਾਬੀ ਦੇ ਤੌਰ ਤੇ ਦੇਖ ਰਹੀ ਹੈ  ਅਤੇ ਉਨ੍ਹਾਂ ਦਾ ਕਹਿਣਾ ਹੈ ਕਿ  ਸਮਾਂ ਰਹਿੰਦਿਆਂ ਹੀ ਇਹ ਜ਼ਖੀਰਾ ਫੜ ਲਿਆ ਗਿਆ ਹੈ  ਜੇਕਰ ਇਹ ਮਾਰਕੀਟ ਵਿੱਚ ਵੇਚ ਦਿੱਤਾ ਜਾਂਦਾ ਤਾਂ  ਕਈਆਂ ਦੀ ਜਾਨ ਨੂੰ ਇਸ ਨਾਲ ਖ਼ਤਰਾ ਹੋ ਸਕਦਾ ਸੀ  ਪੁਲਿਸ ਵੱਲੋਂ  ਦੋਸ਼ੀਆਂ ਖ਼ਿਲਾਫ਼  ਭਾਰਤੀ ਦੰਡ ਸਹਿਤਾ ਦੀ ਧਾਰਾ  15 ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986 ਦੀ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਛੇ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ

Related Articles

Leave a Reply

Your email address will not be published. Required fields are marked *

Back to top button