Ferozepur News

ਫ਼ਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ ਅਨਾਥਾਲਿਆਂ ਵਿਖੇ ਬੱਚਿਆਂ ਨਾਲ ਕੀਤੀ ਮੁਲਾਕਾਤ

ਬ੍ਰਿਟਿਸ਼ ਅਧਿਕਾਰੀਆਂ ਨੇ ਅਨਾਥਾਲਿਆਂ ਵਿਚ ਨਵੀਂ ਬਣੀ ਮੈਸ ਅਤੇ ਬੱਚਿਆਂ ਦੀ ਵਧੀਆ ਦੇਖ-ਰੇਖ ਲਈ ਵਿਧਾਇਕ ਪਿੰਕੀ ਦੀ ਕੀਤੀ ਪ੍ਰਸ਼ੰਸਾ

ਫ਼ਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ ਅਨਾਥਾਲਿਆਂ ਵਿਖੇ ਬੱਚਿਆਂ ਨਾਲ ਕੀਤੀ ਮੁਲਾਕਾਤ
ਬ੍ਰਿਟਿਸ਼ ਅਧਿਕਾਰੀਆਂ ਨੇ ਅਨਾਥਾਲਿਆਂ ਵਿਚ ਨਵੀਂ ਬਣੀ ਮੈਸ ਅਤੇ ਬੱਚਿਆਂ ਦੀ ਵਧੀਆ ਦੇਖ-ਰੇਖ ਲਈ ਵਿਧਾਇਕ ਪਿੰਕੀ ਦੀ ਕੀਤੀ ਪ੍ਰਸ਼ੰਸਾ

ਫ਼ਿਰੋਜ਼ਪੁਰ 13 ਦਸੰਬਰ 2019 ( ) ਫ਼ਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਆਰਮੀ ਦੇ ਅਧਿਕਾਰੀ ਵੀਰਵਾਰ ਨੂੰ ਗੁਰਦੁਆਰਾ ਸਾਰਾਗੜ੍ਹੀ ਵਿਖੇ ਸ਼ੀਸ਼ ਨਿਵਾਉਣ ਤੋਂ ਬਾਅਦ ਸਥਾਨਕ ਅਨਾਥਾਲਿਆਂ ਵਿਖੇ ਪਹੁੰਚੇ। ਗੁਰਦੁਆਰਾ ਸਾਰਾਗੜ੍ਹੀ ਵਿਖੇ ਮੱਥਾ ਟੇਕਣ ਤੋਂ ਬਾਅਦ ਵਿਧਾਇਕ ਪਿੰਕੀ ਦੇ ਨਿਵਾਸ ਸਥਾਨ ਵਿਖੇ ਪਹੁੰਚੇ ਅਤੇ ਉੱਥੇ ਵਿਧਾਇਕ ਦੇ ਪਰਿਵਾਰਿਕ ਮੈਂਬਰਾਂ ਨਾਲ ਲੰਚ ਕੀਤਾ।
ਇੱਥੇ ਵਿਧਾਇਕ ਪਿੰਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਸ੍ਰ: ਬਿੱਟੂ ਸਾਂਘਾ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਅਨਾਥਾਲਿਆਂ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਵੱਲੋਂ  ਅਨਾਥਾਲਿਆਂ ਵਿਖੇ ਰਹਿ ਰਹੇ ਬੱਚਿਆਂ ਨਾਲ ਰੂਬਰੂ ਕਰਵਾਇਆ ਅਤੇ ਅਨਾਥਾਲਿਆਂ ਦੇ ਇਤਿਹਾਸ ਅਤੇ ਇੱਥੋਂ ਦੇ ਬੱਚਿਆਂ ਬਾਰੇ ਦੱਸਿਆ।


ਇਸ ਦੌਰਾਨ ਬ੍ਰਿਟਿਸ਼ ਆਰਮੀ ਦੀ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ,  ਕੈਪਟਨ ਕਰੇਜ ਬਿਕੇਰਟਨ, ਭਾਰਤੀਯ ਮੂਲ ਦੇ ਬ੍ਰਿਟਿਸ ਕੈਪਟਨ ਜਗਜੀਤ ਸਿੰਘ ਸੋਹਲ, ਵਾਰੰਟ ਅਫਸਰ ਅਸ਼ੋਕ ਚੌਹਾਨ

ਫ਼ਿਰੋਜ਼ਪੁਰ ਦੌਰੇ ਤੇ ਆਏ ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ ਅਨਾਥਾਲਿਆਂ ਵਿਖੇ ਬੱਚਿਆਂ ਨਾਲ ਕੀਤੀ ਮੁਲਾਕਾਤ
ਨੇ ਇੱਕ-ਇੱਕ ਬੱਚੇ ਨਾਲ ਹੱਥ ਮਿਲਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜਿੱਥੇ ਬੱਚਿਆਂ ਨੂੰ ਅੱਗੇ ਵੱਧਣ ਵਿਚ ਉਨ੍ਹਾਂ ਦੀ ਹੌਂਸਲਾ-ਅਫਜਾਈ ਕੀਤੀ ਉਥੇ ਆਪਣੇ ਬਾਰੇ ਵਿਚ ਵੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਅਧਿਕਾਰੀਆਂ ਨੇ ਅਨਾਥਾਲਿਆਂ ਵਿਖੇ ਨਵੀਂ ਬਣੀ ਮੈਸ ਅਤੇ ਬੱਚਿਆਂ ਦੀ ਵਧੀਆ ਦੇਖ-ਰੇਖ ਲਈ ਵਿਧਾਇਕ ਪਿੰਕੀ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਨ੍ਹਾਂ ਬੱਚਿਆਂ ਨਾਲ ਬੈਠ ਕੇ ਚਾਹ ਅਤੇ ਮਿਠਾਈ ਖਾਦੀ ਅਤੇ ਉਨ੍ਹਾਂ ਨਾਲ ਯਾਦਗਾਰੀ ਵਜੋਂ ਫ਼ੋਟੋਆਂ ਵੀ ਖਿਚਵਾਈਆਂ।


ਇਸ ਮੌਕੇ ਅਨਾਥਾਲਿਆਂ ਦੇ ਚੇਅਰਮੈਨ ਮੈਡਮ ਸਤਨਾਮ ਕੌਰ, ਰਿੰਕੂ ਗਰੋਵਰ, ਸੁਖਵਿੰਦਰ ਅਟਾਰੀ, ਸੰਜੇ ਗੁਪਤਾ, ਪਰਮਜੀਤ ਸਿੰਘ, ਪਰਮਿੰਦਰ ਹਾਂਡਾ, ਪ੍ਰਿੰਸ ਭਾਊ, ਰਿਸ਼ੀ ਸ਼ਰਮਾ ਆਦਿ ਹਾਜ਼ਰ ਸਨ।

 

Related Articles

Back to top button