Ferozepur News

ਜ਼ਿਲ•ਾ ਫਿਰੋਜ਼ਪੁਰ ਪੁਲਸ ਨੇ ਜ਼ੀਰਾ ਵਿਖੇ ਦੜਾ ਸੱਟਾ ਲਗਾਉਂਦੇ ਤਿੰਨ ਗ੍ਰਿਫਤਾਰ ਕੀਤੇ  

policeਫਿਰੋਜ਼ਪੁਰ 12 ਅਪ੍ਰੈਲ (ਏ. ਸੀ. ਚਾਵਲਾ)ਜ਼ਿਲ•ਾ ਫਿਰੋਜ਼ਪੁਰ ਪੁਲਸ ਨੇ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਕੋਲੋਂ ਜੂਏ ਦੀ ਰਾਸ਼ੀ ਬਰਾਮਦ ਕਰਕੇ ਥਾਣਾ ਸਦਰ ਜ਼ੀਰਾ ਵਿਖੇ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਪੁਰਾਣਾ ਤਲਵੰਡੀ ਰੋਡ ਨੇੜੇ ਦਾਣਾ ਮੰਡੀ ਜ਼ੀਰਾ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਕ ਵਿਅਕਤੀ ਸ਼ਰੇਆਮ ਉੱਚੀ ਅਵਾਜ਼ ਦੇ ਕੇ ਦੜਾ ਸੱਟਾ ਲਗਾ ਰਿਹਾ ਸੀ। ਜਿਸ ਕੋਲੋਂ 250 ਰੁਪਏ, ਇਕ ਪੈਨ, ਇਕ ਪੇਪਰ ਬੋਰਡ ਅਤੇ ਪਰਚੀਆਂ ਬਰਾਮਦ ਕੀਤੀਆਂ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਦੇਸ ਬੁੱਧੂ ਉਰਫ ਟੰਡਨ ਪੁੱਤਰ ਅਮੋਲਕ ਰਾਮ ਵਾਸੀ ਵਾਰਡ ਨੰਬਰ 9 ਸਿਟੀ ਜ਼ੀਰਾ ਵਜੋਂ ਕੀਤੀ ਗਈ ਹੈ। ਇਸੇ ਹੀ ਥਾਣੇ ਦੇ ਹੈੱਡਕਾਂਸਟੇਬਲ ਬਲਵੀਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਮੇਨ ਚੋਂਕ ਪੁਰਾਣਾ ਤਲਵੰਡੀ ਚੋਂਕ ਜ਼ੀਰਾ ਵਿਖੇ ਗਸ਼ਤ ਕਰ ਰਹੀ ਸੀ ਤਾਂ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਗਊਸ਼ਾਲਾ ਰੋਡ ਬਸਤੀ ਮਾਛੀਆ ਜ਼ੀਰਾ ਸਿਟੀ ਉੱਚੀ ਅਵਾਜ਼ ਵਿਚ ਦੜਾ ਸੱਟਾ ਲਗਾ ਰਿਹਾ ਸੀ, ਜਿਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 280 ਰੁਪਏ, ਇਕ ਪੇਪਰ ਬੋਰਡ ਤੇ ਪਰਚੀਆਂ ਬਰਾਮਦ ਕੀਤੀਆਂ ਹਨ। ਇਸੇ ਹੀ ਥਾਣੇ ਦੇ ਹੈੱਡਕਾਂਸਟੇਬਲ ਮੁਖਤਿਆਰ ਸਿੰਘ ਦੀ ਅਗਵਾਈ ਵਿਚ ਬੀਤੀ ਸ਼ਾਮ ਝਤਰਾ ਰੋਡ ਨੇੜੇ ਮਾਡਲ ਟਾਊਨ ਕਾਲੌਲੀ ਜ਼ੀਰਾ ਵਿਖੇ ਗਸ਼ਤ ਦੌਰਾਨ ਇੰਦਰਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਝਤਰਾ ਰੋਡ ਘੋੜ ਮੁਹੱਲਾ ਸਿਟੀ ਜ਼ੀਰਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 160 ਰੁਪਏ, ਇਕ ਪੇਪਰ ਬੋਰਡ ਅਤੇ ਪਰਚੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਦੱਸਿਆ ਕਿ ਤਿੰਨਾਂ ਨੌਜ਼ਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Back to top button