ਜ਼ਿਲ•ਾ ਪੱਧਰੀ ਸਲਾਹਕਾਰ ਕਮੇਟੀਆਂ ਦੀ ਪਲੇਠੀ ਮੀਟਿੰਗ
ਫਿਰੋਜ਼ਪੁਰ 08 (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਲਈ ਜ਼ਿਲ•ਾ ਪੱਧਰੀ ਤੇ ਗੱਠਿਤ ਕੀਤੀਆਂ ਗਈਆਂ ਸਲਾਹਕਾਰ ਕਮੇਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮੂਹ ਕਮੇਟੀਆਂ ਦੇ ਮੈਂਬਰਾਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਨ•ਾਂ ਕਮੇਟੀਆਂ ਨੂੰ ਗੱਠਿਤ ਕਰਕੇ ਇਸ ਵਿਚ ਆਮ ਲੋਕਾਂ ਵਿਚੋਂ ਮੈਂਬਰ ਲੈਣ ਦਾ ਮਕਸਦ ਸਬੰਧਿਤ ਵਿਭਾਗਾਂ ਦੇ ਕੰਮ-ਕਾਜ ਵਿਚ ਸੁਧਾਰ ਲਿਆਉਣਾ ਅਤੇ ਇਨ•ਾਂ ਸਰਕਾਰੀ ਵਿਭਾਗਾਂ ਸਬੰਧੀ ਲੋਕਾਂ ਦੇ ਸੁਝਾਅ, ਫੀਡ ਬੈਕ ਆਦਿ ਵੀ ਲੈਣਾ ਹੈ ਤਾਂ ਜੋ ਇਨ•ਾਂ ਵਿਭਾਗਾਂ ਵਿਚ ਸਲਾਹਕਾਰ ਕਮੇਟੀਆਂ ਦੇ ਸੁਝਾਵਾਂ ਅਨੁਸਾਰ ਸੁਧਾਰ ਕੀਤੇ ਜਾ ਸਕਣ। ਮੀਟਿੰਗ ਦੌਰਾਨ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਵੱਲੋਂ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਿਤ ਮੁਸ਼ਕਿਲਾਂ ਸਬੰਧੀ ਸੁਝਾਅ ਦਿੱਤੇ ਗਏ। ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਨੂੰ ਮੈਂਬਰਾਂ ਦੇ ਸੁਝਾਵਾਂ ਨੂੰ ਲਾਗੂ ਕਰਨ ਲਈ ਆਪਣੇ ਤੇ ਸਰਕਾਰ ਦੇ ਪੱਧਰ ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਮੀਟਿੰਗ ਵਿਚ ਅੰਡਰ ਟ੍ਰੇਨਿੰਗ ਆਈ.ਏ.ਐਸ ਸ੍ਰੀ ਜਤਿੰਦਰਾ ਜੋਰਵਾਲ, ਡਾ.ਕੇਂਤਨ ਪਾਟਿਲ ਐਸ.ਪੀ (ਐਚ), ਸਹਾਇਕ ਕਮਿਸ਼ਨਰ ਮਿਸ ਜਸਲੀਨ ਕੋਰ ਸੰਧੂ ਤੋ ਇਲਾਵਾ ਆਬਕਾਰੀ ਤੇ ਕਰ ਵਿਭਾਗ, ਪੁਲੀਸ, ਸਿਹਤ, ਸਿੱਖਿਆ, ਜਨ ਸਿਹਤ, ਸਮਾਜਿਕ ਸੁਰੱਖਿਆ, ਬਿਜਲੀ, ਸਿੰਚਾਈ, ਅਰਬਨ ਇਨਫ੍ਰਾਸਟ੍ਰਕਚਰ ਅਤੇ ਮਿਉਂਸਪਲ ਅਮੈਨਟੀਜ਼ ਵਿਭਾਗ, ਖੁਰਾਕ ਸ਼ੇ ਸਿਵਲ ਸਪਲਾਈ, ਸਹਿਕਾਰਤਾ ਤੇ ਮਾਲ ਵਿਭਾਗ ਆਦਿ ਕਮੇਟੀਆਂ ਦੇ ਮੈਂਬਰ ਤੇ ਇਨ•ਾਂ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।