ਜ਼ਿਲ•ਾ ਪੱਧਰੀ ਜਲਗਾਹ ਦਿਵਸ ਸਰਕਾਰੀ ਸੀਨੀ. ਸੈਕੰ. ਸਕੂਲ ਲੂੰਬੜੀਵਾਲਾ ਵਿਖੇ ਮਨਾਇਆ
ਫਿਰੋਜ਼ਪੁਰ 2 ਫਰਵਰੀ (ਏ. ਸੀ. ਚਾਵਲਾ) ਜ਼ਿਲ•ਾ ਸਿੱਖਿਆ ਅਫਸਰ ਸੈਕ. ਸਿ. ਫਿਰੋਜ਼ਪੁਰ ਜਗਸੀਰ ਸਿੰਘ ਆਵਾ ਅਤੇ ਉਪ ਜ਼ਿਲ•ਾ ਸਿੱਖਿਆ ਅਫਸਰ ਸੈਕ. ਸਿ. ਪ੍ਰਦੀਪ ਦਿਉੜਾ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ•ਾ ਪੱਧਰੀ ਜਲਗਾਹ ਦਿਵਸ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੂੰਬੜੀਵਾਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਜੱਗਾ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਰਾਜੇਸ਼ ਮਹਿਤਾ ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਫਿਰੋਜ਼ਪੁਰ ਅਤੇ ਨੋਡਲ ਅਫਸਰ ਦੀਪਕ ਸ਼ਰਮਾ ਸਨ। ਸਕੂਲ ਵਿਚ ਇਸ ਸਮੇਂ ਚਾਰਟ ਮੇਕਿੰਗ, ਸਲੋਗਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲਗਭਗ 50 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਰਾਜ ਕੁਮਾਰ ਲੈਕਚਰਾਰ ਅਤੇ ਪ੍ਰੀਤਮ ਸਿੰਘ ਲੈਕਚਰਾਰ ਨੇ ਵਿਸ਼ਵ ਜਲਗਾਹ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਤੀ। ਰਾਜੇਸ਼ ਮਹਿਤਾ ਨੇ ਆਪਣੇ ਭਾਸ਼ਣ ਵਿਚ ਜਲਗਾਹਾਂ ਦੀ ਮਹੱਤਤਾ ਅਤੇ ਇਨ•ਾਂ ਦੀ ਸੁਰੱਖਿਆ ਬਾਰੇ ਬੱਚਿਆਂ ਨੂੰ ਦੱਸਿਆ। ਕਰਵਾਏ ਗਏ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਅਧਿਆਪਕ ਸ਼੍ਰੀਮਤੀ ਵਿੰਨੀ ਥਿੰਦ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਮਧੂ ਬਾਲਾ, ਸ਼੍ਰੀਮਤੀ ਪ੍ਰਿਆ ਰਾਣੀ, ਸ਼੍ਰੀਮਤੀ ਅੰਜੂ ਬਾਲਾ, ਸ਼੍ਰੀਮਤੀ ਵਿਜੈ ਭਾਰਤੀ, ਸਤੀਸ਼ ਠਾਕੁਰ, ਮਿਸ. ਸੈਲਜ਼ਾ ਬਾਹਰੀ ਅਤੇ ਪਿੱਪਲ ਸਿੰਘ ਨੇ ਇਸ ਸਮਾਰੋਹ ਨੂੰ ਸਫਲ ਬਨਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਪੂਰੀ ਲੈਕਚਰਾਰ ਨੇ ਨਿਭਾਈ।