Ferozepur News
ਜ਼ਿਲ•ਾ ਪੁਲਿਸ ਮੁੱਖੀ ਸ: ਹਰਦਿਆਲ ਸਿੰਘ ਮਾਨ ਨੂੰ ਸਦਮਾ, ਪਿਤਾ ਦਾ ਦਿਹਾਂਤ
ਫਿਰੋਜ਼ਪੁਰ: 20 ਮਾਰਚ (ਏ. ਸੀ. ਚਾਵਲਾ):ਫਿਰੋਜ਼ਪੁਰ ਦੇ ਜ਼ਿਲ•ਾ ਪੁਲਿਸ ਮੁੱਖੀ ਸ: ਹਰਦਿਆਲ ਸਿੰਘ ਮਾਨ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ•ਾਂ ਦੇ ਪਿਤਾ ਸ: ਸੁਖਦੇਵ ਸਿੰਘ ਮਾਨ ਅਚਾਨਕ ਅਕਾਲ ਚਲਾਣਾ ਕਰ ਗਏ। ਉਹ 74 ਸਾਲਾਂ ਦੇ ਸਨ। ਉਨ•ਾਂ ਦਾ ਅੱਜ ਉਨ•ਾਂ ਦੇ ਜੱਦੀ ਪਿੰਡ ਠਿਕਰੀ ਵਾਲਾ ਜ਼ਿਲ•ਾ ਬਰਨਾਲਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ•ਾਂ ਨਮਿਤ ਸ਼ਰਧਾਂਜਲੀ ਸਮਾਗਮ 25 ਮਾਰਚ 2015 ਨੂੰ ਜ਼ਿਲ•ਾ ਬਰਨਾਲਾ ਵਿਚ ਉਨ•ਾਂ ਦੇ ਜੱਦੀ ਪਿੰਡ ਠਿਕਰੀ ਵਾਲਾ ਵਿਖੇ ਐਸ.ਐਸ.ਪੀ. ਸ: ਹਰਦਿਆਲ ਸਿੰਘ ਮਾਨ ਦੇ ਗ੍ਰਹਿ ਵਿਖੇ ਹੋਵੇਗਾ। ਓਧਰ ਕੈਬਨਿਟ ਮੰਤਰੀ ਸ: ਜਨਮੇਜਾ ਸਿੰਘ ਸੇਖੋਂ, ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ, ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ, ਸ: ਅਵਤਾਰ ਸਿੰਘ ਜੀਰਾ ਚੇਅਰਮੈਨ ਪੀ.ਏ.ਡੀ.ਬੀ. ਬੈਂਕ, ਸ: ਵਰਦੇਵ ਸਿੰਘ ਨੋਨੀ ਮਾਨ ਨੇ ਵੀ ਐਸ.ਐਸ.ਪੀ. ਹੁਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿੱਛੜੀ ਆਤਮਾ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ।