ਜ਼ਿਲ੍ਹੇ ਦੇ ਸਾਰੇ 6 ਬਲਾਕਾਂ ਵਿੱਚ ਲਗਾਏ ਗਏ 2.69 ਲੱਖ ਤੋਂ ਜ਼ਿਆਦਾ ਬੂਟੇ, ਦੇਖਭਾਲ ਲਈ 1297 ਵਨ ਮਿਤਰਾਂ ਦੀ ਨਿਯੁਕਤੀ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੌਧਾਰੋਪਣ ਮੁਹਿੰਮ ਵਿੱਚ ਲਗਾਏ ਗਏ ਬੂਟਿਆਂ ਦੀ ਦੇਖਭਾਲ ਦੀ ਮੁਹਿੰਮ ਛੇੜੀ
ਫਿਰੋਜ਼ਪੁਰ, 18 ਅਗਸਤ
ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਖਤਰੇ ਨਾਲ ਨਜਿਠਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਛੇ ਬਲਾਕਾਂ ਵਿੱਚ 2,69,295 ਬੂਟੇ ਲਗਾਏ ਜਾ ਚੁੱਕੇ ਹਨ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਰਵਿੰਦਰਪਾਲ ਸਿੰਘ ਸੰਧੂ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਪੌਧਾਰੋਪਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਸਮਰਪਤ ਮੁਹਿੰਮ ਦੇ ਤਹਿਤ ਕੀਤਾ ਗਿਆ ਹੈ , ਜਿਸਦੇ ਤਹਿਤ ਹਰੇਕ ਪਿੰਡ ਵਿੱਚ 550 ਬੂਟੇ ਲਗਾਏ ਗਏ ਹਨ ਤਾਂ ਜੋ ਰਾਜ ਭਰ ਦਾ ਜੰਗਲਾਤ ਖੇਤਰ ਵਧਾਇਆ ਜਾ ਸਕੇ ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਬਲਾਕ ਵਿੱਚ 28145, ਘੱਲਖੁਰਦ ਵਿੱਚ 63850, ਗਰੁਹਰਸਹਾਏ ਵਿੱਚ 44100, ਮੱਖੂ ਬਲਾਕ ਵਿੱਚ 48020, ਮਮਦੋਟ ਵਿੱਚ 53080 ਅਤੇ ਜੀਰਾ ਵਿੱਚ 32100 ਬੂਟੇ ਲਗਾਏ ਜਾ ਚੁੱਕੇ ਹਨ । ਇਸ ਤਰ੍ਹਾਂ ਪੂਰੇ ਜਿਲ੍ਹੇ ਵਿੱਚ 2,69,295 ਬੂਟੇ ਇਸ ਮੁਹਿੰਮ ਦੇ ਤਹਿਤ ਲਗਾਏ ਗਏ ਹਨ । ਏਡੀਸੀ ਨੇ ਅੱਗੇ ਦੱਸਿਆ ਕਿ ਜੋ ਬੂਟੇ ਡਵਲਪ ਨਹੀਂ ਹੋਏ ਜਾਂ ਫਿਰ ਜਿਨ੍ਹਾਂ ਵਿੱਚ ਕੋਈ ਖਰਾਬੀ ਆ ਗਈ ਹੈ, ਉਨ੍ਹਾਂ ਨੂੰ ਬਦਲਣ ਲਈ ਵੀ ਮੁਹਿੰਮ ਛੇੜੀ ਗਈ ਹੈ । ਇਸਦੇ ਲਈ ਪੂਰੇ ਜਿਲ੍ਹੇ ਵਿੱਚ 13 ਨਰਸੀਆਂ ਸਥਾਪਤ ਕੀਤੀ ਗਈਆਂ ਹਨ, ਜਿੱਥੋਂ ਪੰਚਾਇਤਾਂ ਨੂੰ ਬੂਟੀਆਂ ਦੀ ਡਾਇਰੇਕਟ ਸਪਲਾਈ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਹਨਾਂ ਵਿਚੋਂ ਇੱਕ ਨਰਸਰੀ ਮਮਦੋਟ ਡਵਲਪਮੇਂਟ ਬਲਾਕ , ਦੋ ਗੁਰੁਹਰਸਹਾਏ , ਦੋ ਫਿਰੋਜਪੁਰ , ਤਿੰਨ ਘੱਲਖੁਰਦ , ਤਿੰਨ ਜੀਰਾ ਅਤੇ ਦੋ ਮੱਖੂ ਬਲਾਕ ਵਿੱਚ ਬਣਾਈ ਗਈਆਂ ਹਨ ।
ਜਿਆਦਾ ਵਿਸਥਾਰ ਨਾਲ ਦੱਸਦੇ ਹੋਏ ਜਿਲਾ ਪੇਂਡੂ ਵਿਕਾਸ ਅਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਇਨਾਂ ਬੂਟੀਆਂ ਦੀ ਦੇਖਭਾਲ ਅਤੇ ਖ਼ਰਾਬ ਬੂਟੀਆਂ ਨੂੰ ਬਦਲਨ ਲਈ ਜਿਲ੍ਹੇ ਵਿੱਚ ਕੁਲ 1297 ਵਨ ਮਿੱਤਰ ਨਿਯੁਕਤ ਕੀਤੇ ਗਏ ਹਨ । ਸਾਰੇ ਵਨ ਮਿੱਤਰ ਆਪੌ-ਆਪਣੇ ਇਲਾਕੇ ਵਿੱਚ ਬੂਟਿਆਂ ਦੀ ਰੋਜ਼ਾਨਾ ਨਿਗਰਾਨੀ ਕਰ ਰਹੇ ਹਨ ਅਤੇ ਜਿਵੇਂ ਹੀ ਕੋਈ ਬੂਟਾ ਮਰ ਜਾਂਦਾ ਹੈ , ਉਸਦੀ ਜਗ੍ਹਾ ਉੱਤੇ ਨਵਾਂ ਬੂਟਾ ਲਗਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜਨ ਦੇ ਮੱਦੇਨਜਰ ਬੂਟੀਆਂ ਨੂੰ ਬਦਲਣ ਅਤੇ ਨਵੇਂ ਬੂਟੇ ਲਗਾਉਣ ਦੀ ਮੁਹਿੰਮ ਜ਼ਿਲ੍ਹੇ ਵਿੱਚ ਤੇਜ਼ ਕਰ ਦਿੱਤੀ ਗਈ ਹੈ ।