ਜ਼ਿਲ੍ਹੇ ਅੰਦਰ ਮਿਸ਼ਨ ਇੰਦਰ ਧਨੁਸ਼ ਟੀਕਾਕਰਨ ਮੁਹਿੰਮ ਲਈ ਤਿਆਰੀਆਂ ਮੁਕੰਮਲ-ਸਿਵਲ ਸਰਜਨ
ਜ਼ਿਲ੍ਹੇ ਅੰਦਰ ਮਿਸ਼ਨ ਇੰਦਰ ਧਨੁਸ਼ ਟੀਕਾਕਰਨ ਮੁਹਿੰਮ ਲਈ ਤਿਆਰੀਆਂ ਮੁਕੰਮਲ-ਸਿਵਲ ਸਰਜਨ
ਟੀਕਾਕਰਨ ਮੁਹਿੰਮ ਜ਼ਿਲ੍ਹੇ ਅੰਦਰ 2 ਦਸੰਬਰ ਤੋਂ ਇੱਕ ਹਫ਼ਤੇ ਤੱਕ ਚਲਾਈ ਜਾਵੇਗੀ
ਫਿਰੋਜ਼ਪੁਰ 27 ਨਵੰਬਰ 2019( ) ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਔਰਤਾਂ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਗਤੀਵਿਧੀਆਂ ਲਗਾਤਾਰ ਜਾਰੀ ਹਨ। ਟੀਕਾਕਰਨ ਪ੍ਰੋਗਰਾਮ ਵਿੱਚ 7 ਪ੍ਰਤੀਸ਼ਤ ਪ੍ਰਾਪਤੀ ਲਈ ਰਾਸ਼ਟਰੀ ਇੰਦਰ ਧਨੁਸ਼ ਮਿਸ਼ਨ ਤਹਿਤ ਜ਼ਿਲ੍ਹੇ ਅੰਦਰ ਵਿਸ਼ੇਸ਼ ਟੀਕਾਕਰਨ ਮੁਹਿੰਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਪ੍ਰਗਟਾਵਾ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਇੱਕ ਵਿਭਾਗੀ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਟੀਕਾਕਰਨ ਮੁਹਿੰਮ ਜ਼ਿਲ੍ਹੇ ਅੰਦਰ 02 ਦਸੰਬਰ ਤੋਂ ਇੱਕ ਹਫ਼ਤੇ ਤੱਕ ਚਲਾਈ ਜਾਵੇਗੀ ਅਤੇ 31 ਮਾਰਚ 2020 ਤੱਕ ਹਰ ਮਹੀਨੇ ਦਾ ਪਹਿਲਾ ਹਫ਼ਤਾ ਮਿਸ਼ਨ ਇੰਦਰ ਧਨੁਸ਼ ਮੁਹਿੰਮ ਵਜੋਂ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਅਧੂਰੇ ਟੀਕਾਕਰਨ ਵਾਲੇ 0 ਤੋਂ 2 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵੀ ਇਸ ਮੁਹਿੰਮ ਤਹਿਤ ਟੀਕਾਕਰਨ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੀ ਇੱਕ ਓਰੀਐਂਟੇਸ਼ਨ ਵਰਕਸ਼ਾਪ ਆਯੋਜਿਤ ਕੀਤੀ ਜਾ ਚੁੱਕੀ ਹੇਠ, ਜਿਸ ਵਿੱਚ ਸਟੇਟ ਹੈੱਡਕੁਆਟਰ ਤੋਂ ਸਟੇਟ ਟੀਕਾਕਰਨ ਅਧਿਕਾਰੀ ਡਾ: ਜੀ.ਬੀ.ਸਿੰਘ ਅਤੇ ਵਿਸ਼ਵ ਸਿਹਤ ਸੰਸਥਾ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗਗਨ ਸ਼ਰਮਾ ਵੱਲੋਂ ਮੁਹਿੰਮ ਨੂੰ ਲਾਗੂ ਕਰਨ ਲਈ ਜ਼ਰੂਰੀ ਟ੍ਰੇਨਿੰਗ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਹਿੰਮ ਲਈ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਅੰਦਰ ਤਾਲਮੇਲ ਅਤੇ ਸਹਿਯੋਗ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਇੱਕ ਵਿਸ਼ੇਸ਼ ਬੈਠਕ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਮਿਸ਼ਨ ਇੰਦਰ ਧਨੁਸ਼ ਮੁਹਿੰਮ ਲਈ ਟੀਕਾਕਰਨ ਤੋਂ ਵੰਚਿਤ ਰਹਿ ਗਏ 0 ਤੋਂ 02 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸ਼ਨਾਖ਼ਤ ਲਈ ਜ਼ਿਲ੍ਹੇ ਅੰਦਰ ਆਸ਼ਾ ਅਤੇ ਏ.ਐਨ.ਐਮਜ਼ ਵੱਲੋਂ ਵਿਸ਼ੇਸ਼ ਸਰਵੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਬਾਅਦ ਵਿੱਚ ਮੁਹਿੰਮ ਵਾਲੇ ਸਪਤਾਹ ਦੌਰਾਨ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ:ਸੰਜੀਵ ਗੁਪਤਾ, ਵਿਸ਼ਵ ਸਿਹਤ ਸੰਸਥਾ ਦੇ ਐਸ.ਐਮ.ਓ. ਡਾ:ਗਗਨ ਸ਼ਰਮਾ, ਮਨਜੀਤ ਕੌਰ, ਵਿਕਾਸ ਕਾਲੜਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ ਅਤੇ ਸਹਾਇਕ ਟੀਕਾਕਰਨ ਜੋਤੀ ਬਾਲਾ ਵੀ ਹਾਜ਼ਰ ਸਨ।