ਜ਼ਿਲ੍ਹਾ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜ਼ਰੀ ਬੋਰਡ ਦੀ ਮੀਟਿੰਗ ਹੋਈ
ਫਿਰੋਜਪੁਰ 01 ਅਪ੍ਰੈਲ ( ) ਚੇਅਰਮੈਨ ਜ਼ਿਲ੍ਹਾ ਪੱਧਰੀ ਸਾਂਝ (ਕਮਿਊਨਿਟੀ ਪੌਲਸਿੰਗ ) ਐਡਵਾਈਜ਼ਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਸ੍ਰੀ ਗੌਰਵ ਗਰਗ ਦੀ ਪ੍ਰਧਾਨਗੀ ਹੇਠ, ਸ੍ਰੀ ਰਾਜਵੀਰ ਸਿੰਘ ਪੀ.ਪੀ.ਐਸ ਕਪਤਾਨ ਪੁਲੀਸ (ਸਥਾਨਿਕ) ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਾਂਝ ਕਮਿਊਨਿਟੀ ਪੁਲਸਿੰਗ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਸ੍ਰੀ ਸਤਪਾਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲੀਸ (ਇੰਨਵੈ:) ਫ਼ਿਰੋਜ਼ਪੁਰ, ਇੰਸਪੈਕਟਰ ਗੁਰਬਖਸੀਸ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ , ਸ:ਥ ਗੁਰਜੀਤ ਸਿੰਘ ਸਮੂਹ ਅਹੁਦੇਦਾਰ /ਮੈਂਬਰ ਆਦਿ ਸ਼ਾਮਲ ਹੋਏ।
ਮੀਟਿੰਗ ਵਿੱਚ ਫ਼ਿਰੋਜ਼ਪੁਰ ਸਿਟੀ ਅਤੇ ਕੈਟ ਦੀ ਟ੍ਰੈਫਿਕ ਸਮੱਸਿਆ, ਔਰਤਾਂ ਵਿਰੁੱਧ ਵੱਧ ਰਹੇ ਅੱਤਿਆਚਾਰ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਕਮੇਟੀ ਮੈਂਬਰ ਸ੍ਰੀ ਏ.ਸੀ ਚਾਵਲਾ , ਸ੍ਰੀ ਐਲਵਿਨ ਭੱਟੀ, ਸ੍ਰੀ ਬਲਵਿੰਦਰਪਾਲ ਸ਼ਰਮਾ , ਸ੍ਰੀ ਪੀ.ਸੀ ਕੁਮਾਰ ਅਤੇ ਸ੍ਰੀ ਗੁਰਦਿਆਲ ਸਿੰਘ ਵਿਰਕ ਨੇ ਆਪਣੇ ਆਪਣੇ ਵਿਚਾਰ/ਸੁਝਾਓ ਪੇਸ਼ ਕੀਤੇ । ਇਸ ਤੋ ਬਿਨਾ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਵੀ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਅਤੇ ਪੈਨਿਲ ਮੈਂਬਰਾਂ ਵੱਲੋਂ ਵੀ ਐਸ.ਪੀ (ਐਚ) ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਘਰੇਲੂ ਹਿੰਸਾ ਦੀਆ ਸ਼ਿਕਾਰ ਔਰਤਾਂ ਦੀਆ ਸ਼ਿਕਾਇਤਾਂ ਨੂੰ ਧਿਆਨ ਪੂਰਵਕ ਸੁਣਿਆ ਜਾਂਦਾ ਹੈ ਅਤੇ ਉਸ ਦਾ ਸਕਾਰਾਤਮਿਕ ਹੱਲ ਕੱਢਿਆ ਜਾਂਦਾ ਹੈ। ਪਤੀ ਪਤਨੀ ਦੇ ਝਗੜਿਆ ਨੂੰ ਕੌਂਸਲਿੰਗ ਕਰਕੇ ਦੋਵੇਂ ਧਿਰਾਂ ਨੂੰ ਸਮਝਾ ਬੁਝਆ ਕੇ ਵੱਧ ਤੋ ਵੱਧ ਘਰ ਟੁੱਟਣ ਤੋ ਬਚਾਇਆ ਜਾਂਦਾ ਹੈ । ਜਿਸ ਨਾਲ ਕਾਫ਼ੀ ਹੱਦ ਤੱਕ ਸਫਲਤਾ ਵੀ ਹਾਸਲ ਹੁੰਦੀ ਹੈ ।ਨੌਜਵਾਨਾ ਵਿੱਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਪ੍ਰਧਾਨ ਜੀ ਵੱਲੋਂ ਹਾਜ਼ਰ ਮੈਂਬਰਾਂ ਤੋ ਸਹਿਯੋਗ ਮੰਗਿਆ ਗਿਆ ਅਤੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਸਮਝਾ ਕੇ ਨੋਂਜਵਾਨਾਂ ਨੂੰ ਸਹੀ ਰਸਤਿਆ ਤੇ ਲਿਆਉਣ ਬਾਰੇ ਕਿਹਾ ਗਿਆ । ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਇੰਚਾਰਜ ਸਾਂਝ ਕੇਂਦਰ ਜ਼ੀਰਾ , ਗੁਰੂਹਰਸਹਾਏ, ਕੁੱਲਗੜ੍ਹੀ, ਸਦਰ, ਸਿਟੀ , ਕੈਟ ਫ਼ਿਰੋਜ਼ਪੁਰ ,ਮੋਟਰ ਸਾਈਕਲ ਪੀ.ਸੀ.ਆਰ ਇੰਚਾਰਜ ਇੰਸਪੈਕਟਰ ਰਾਮ ਸਰੂਪ, ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸ:ਥ ਨਰੇਸ਼ ਕੁਮਾਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਫ਼ਿਰੋਜ਼ਪੁਰ, ਸ੍ਰੀ ਭਾਗ ਸਿੰਘ ਸਾਬਕਾ ਸਰਪੰਚ, ਸ੍ਰੀ ਸੁਨੀਲ ਮੋਂਗਾ , ਜੇ.ਐਸ ਚਾਵਲਾ , ਪਰਮਜੀਤ ਕੌਰ ਅਤੇ ਸੁਖਪਾਲ ਸਿੰਘ ਆਦਿ ਹਾਜ਼ਰ ਸਨ।