Ferozepur News

     ਜ਼ਿਲ੍ਹਾ ਰੈਡ ਕਰਾਸ ਸੰਸਥਾ, ਸਿਹਤ ਵਿਭਾਗ ਦੀ ਮੱਦਦ ਨਾਲ ਵਿਸ਼ੇਸ਼ ਲੋੜਾ ਵਾਲੇ ਬੱਚਿਆ ਨੂੰ ਨਕਲੀ ਅੰਗ, ਸੁਣਨ ਵਾਲੀਆਂ ਮਸ਼ੀਨਾਂ ਆਦਿ ਮੁਹੱਈਆ ਕਰਵਾਇਆਂ ਜਾਣਗੀਆਂ

੍ਹ        13 ਮਾਰਚ ਨੂੰ ਲੱਗੇਗਾ ਜ਼ਿਲ੍ਹਾ ਪੱਧਰੀ ਸਿਹਤ ਜਾਂਚ ਕੈਂਪ

ਫ਼ਿਰੋਜ਼ਪੁਰ 4 ਮਾਰਚ 2015 (                           ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਤੇ ਏਡਿਡ ਸਕੂਲਾਂ ਦੇ 6 ਤੋ 14 ਸਾਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਨੂੰ ਲੋੜ ਅਨੁਸਾਰ ਨਜ਼ਰ ਦੀਆਂ ਐਨਕਾਂ, ਨਕਲੀ ਅੰਗ, ਵਹੀਲ ਚੇਅਰ, ਫੋਹੜੀਆਂ, ਸੁਣਨ ਵਾਲੀਆ ਮਸ਼ੀਨਾਂ ਆਦਿ ਮੁਹੱਈਆ ਕਰਵਾਉਣ ਲਈ 13 ਮਾਰਚ ਨੂੰ ਸਰਕਾਰੀ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਤੋ ਇਲਾਵਾ ਅਲਿਮਕੋ (ਆਰਟੀਫੀਸ਼ਲ ਲਿਮਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ) ਕਾਨਪੁਰ ਦੀ ਟੀਮ ਵੀ ਵਿਸ਼ੇਸ਼ ਤੋਰ ਤੇ ਪਹੁੰਚੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ।

ਡਿਪਟੀ ਕਮਿਸ਼ਨਰ ਸ੍ਰੀ.ਖਰਬੰਦਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਰਕਾਰੀ ਤੇ ਏਡਿਡ ਸਕੂਲਾਂ ਦੇ 3682 ਵਿਸ਼ੇਸ਼ ਲੋੜਾਂ ਵਾਲੇ ਬੱਚੇ ਹਨ। ਉਨ੍ਹਾਂ ਕਿਹਾ ਕਿ 13 ਮਾਰਚ ਨੂੰ ਲੱਗਣ ਵਾਲੇ ਸਿਹਤ ਜਾਂਚ ਕੈਂਪ ਵਿਚ ਇਨ੍ਹਾਂ ਬੱਚਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਉਪਕਰਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਮਜ਼ੋਰ ਨਜ਼ਰ ਵਾਲੇ ਬੱਚਿਆਂ ਨੂੰ ਐਨਕਾਂ, ਘੱਟ ਸੁਨਣ ਵਾਲੇ ਬੱਚਿਆ ਨੂੰ ਮਸ਼ੀਨਾਂ, ਵਹੀਲ ਚੇਅਰ, ਨਕਲੀ ਅੰਗ ਆਦਿ ਸਿਹਤ ਵਿਭਾਗ, ਅਤੇ ਜ਼ਿਲ੍ਹਾ ਰੈਡ ਕਰਾਸ ਸੰਸਥਾ ਦੀ ਮੱਦਦ ਨਾਲ ਮੁਹੱਈਆ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਸਿੱਖਿਆ, ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਡਾ ਸਾਰਿਆ ਦਾ ਫ਼ਰਜ਼ ਬਣਦਾ ਹੈ ਕਿ ਆਸੀਂ ਇਨ੍ਹਾਂ ਵਰਗਾਂ ਦੇ ਬੱਚਿਆਂ ਨੂੰ ਹੀਣਤਾ ਦਾ ਅਹਿਸਾਸ ਨਾਂ ਹੋਣ ਦੇਈਏ ਅਤੇ ਉਨ੍ਹਾਂ ਦੀ ਹਰ ਮੱਦਦ ਕਰੀਏ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਅਸਾਮ ਦੇ ਵਲਾਈਡ (ਅੰਨ੍ਹਾਪਨ ਦਾ ਸ਼ਿਕਾਰ) ਵਿਅਕਤੀ ਜੋ ਕਿ ਇੱਕ ਆਈ.ਏ ਅਫ਼ਸਰ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ ਉਸ ਦੀ ਸਫਲਤਾ ਦੀ ਕਹਾਣੀ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਦੱਸੀ ਜਾਵੇ ਤਾਂ ਜੋ ਉਹ ਇਨ੍ਹਾਂ ਤੋ ਪ੍ਰੇਰਨਾ ਲੈ ਸਕਣ। ਇਸ ਮੀਟਿੰਗ ਵਿਚ ਪ੍ਰਵੇਸ਼ ਪ੍ਰਾਜੈਕਟ, ਦੁਪਹਿਰ ਦੇ ਖਾਣੇ ਅਤੇ ਸਿਵਲ ਵਰਕ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖ਼ੁਦ ਅਤੇ ਸਮੂਹ ਐਸ.ਡੀ.ਐਮਜ਼ ਮਹੀਨੇ ਵਿਚ 2 ਵਾਰ ਸਰਕਾਰੀ ਸਕੂਲਾਂ ਦੀ ਚੈਕਿੰਗ ਕਰਕੇ ਸਾਰੇ ਪ੍ਰਾਜੈਕਟਾਂ ਦੀ ਸਮੀਖਿਆ ਕਰਨਗੇ। ਇਸ ਉਪਰੰਤ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਕੇਸਾਂ, ਮਿÀੂਂਸੀਪਲ ਸਾਲਿਡ ਵੇਸਟ ਮੈਨੇਜਮੈਂਟ, ਜਨਮ ਤੇ ਮੌਤ ਦੇ ਸਰਟੀਫਿਕੇਟ, ਰਾਸ਼ਟਰੀ, ਰਾਜ ਮਾਰਗਾਂ ਤੇ ਪਹੁੰਚ ਮਾਰਗਾਂ ਤੇ ਨਜਾਇਜ਼ ਕਬਜ਼ਿਆਂ ਆਦਿ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।

ਇਸ ਮੀਟਿੰਗ ਵਿਚ ਸ੍ਰੀ.ਅਮਿਤ ਕੁਮਾਰ ਏ.ਡੀ.ਸੀ (ਜਨ:), ਮੈਡਮ ਨੀਲਮਾ ਏ.ਡੀ.ਸੀ (ਵਿਕਾਸ), ਸ੍ਰ. ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ, ਸ੍ਰ.ਜਸਪਾਲ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਜਸਪਾਲ ਸਿੰਘ ਐਸ.ਡੀ.ਐਮ ਜ਼ੀਰਾ, ਮਿਸ ਜਸਲੀਨ ਕੌਰ ਸੰਧੂ ਜੀ.ਏ, ਡੀ.ਈ.ਓ ਸ੍ਰ.ਦਰਸ਼ਨ ਸਿੰਘ ਕਟਾਰੀਆ ਐਲੀਮੈਂਟਰੀ, ਸ੍ਰ.ਪ੍ਰਦੀਪ ਸਿੰਘ ਦਿਉੜਾ ਡਿਪਟੀ ਡੀ.ਈ.ਓ ਸਕੈਂਡਰੀ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Converted from Satluj to Unicode

©2015 AglsoftDisclaimerFeedback

Related Articles

Back to top button