ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਇੱਕ ਅੰਤਰਰਾਜੀ ਪਰਿਵਾਰ ਨੂੰ ਵੀ ਭਰਵਾ ਸਾਥ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਇੱਕ ਅੰਤਰਰਾਜੀ ਪਰਿਵਾਰ ਨੂੰ ਵੀ ਭਰਵਾ ਸਾਥ
ਫਿਰੋਜਪੁਰ ( ) ਮਿਤੀ 01.02.2024, ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਦੇ ਤਹਿਤ ਇੱਕ ਅੰਤਰਰਾਜੀ ਪਰਿਵਾਰ ਜ਼ੋ ਕਿ ਜੰਮੂ ਰਾਜ ਦਾ ਰਹਿਣ ਵਾਲਾ ਸੀ, ਨੂੰ ਰੁ.2,00,000/— ਮੁਆਵਜਾ ਦਿੱਤਾ। ਜਾਣਕਾਰੀ ਲਈ ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਹ ਕੇਸ ਕਤਲ ਦਾ ਸੀ ਜਿਸ ਵਿੱਚ ਜੰਮੂ ਵਾਸੀ ਦਾ ਕਤਲ ਹੋਇਆ ਸੀ। ਮਾਨਯੋਗ ਸੈਸ਼ਨ ਜੱਜ ਸਾਹਿਬ ਵੱਲੋਂ ਦੋਸ਼ੀਆਂ ਨੂੰ ਸਜਾ ਦਿੰਦੇ ਹੋਏ ਪੀੜ੍ਹਤ ਦੇ ਪਰਿਵਾਰ ਨੂੰ ਮੁਆਵਜਾ ਦੇਣ ਲਈ ਫੈਸਲੇ ਦੀ ਕਾਪੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਪਾਸ ਭੇਜੀ ਗਈ। ਜਿਸ ਉਪਰੰਤ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਜੀ ਵੱਲੋਂ ਇਸ ਕੇਸ ਸਬੰਧੀ ਜੰਮੂ ਦੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਪੱਤਰ ਵਿਹਾਰ ਰਾਹੀਂ ਲੌੜੀਂਦੇ ਦਸਤਾਵੇਜ਼ ਮੰਗਵਾਏ ਗਏ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵੀਰਇੰਦਰ ਅਗਰਵਾਲ ਜੀ ਦੀ ਪ੍ਰਵਾਨਗੀ ਨਾਲ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਤਹਿਤ ਕਮੇਟੀ ਵੱਲੋਂ ਪੀੜ੍ਹਤ ਦੇ ਪਰਿਵਾਰ ਨੂੰ ਰੁ.2,00,000/— ਦਾ ਮੁਆਵਜਾ ਦਿਵਾਇਆ।