ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੀੜ੍ਹਤ ਨੂੰ ਰੁ.3,00,000/— ਦਾ ਮੁਆਵਜਾ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੀੜ੍ਹਤ ਨੂੰ ਰੁ.3,00,000/— ਦਾ ਮੁਆਵਜਾ ਜਾਰੀ
ਫਿਰੋਜ਼ਪੁਰ, 25.8.2023: ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੇ ਦਿਸ਼ਾ—ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਵੱਲੋਂ ਇੱਕ ਕੇਸ ਵਿੱਚ ਪੀੜ੍ਹਤ ਨੂੰ ਤਿੰਨ ਲੱਖ ਰੁਪਏ ਦਾ ਮੁਆਵਜਾ ਜਾਰੀ ਕੀਤਾ ਗਿਆ ਹੈ।
ਇਹ ਮੁਆਵਜਾ ਮਾਨਯੋਗ ਜੱਜ ਵੱਲੋਂ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਦਿੱਤਾ ਗਿਆ। ਮੁਆਵਜਾ ਲੈਣ ਵਾਲਾ ਪੀੜ੍ਹਤ ਨਾਬਾਲਗ ਸੀ ਅਤੇ ਉਸ ਦੇ ਮਾਂ—ਪਿਓ ਅਤੇ ਦਾਦਾ—ਦਾਦੀ ਵੀ ਨਹੀਂ ਸਨ ਜਿਸ ਉਪਰੰਤ ਜੱਜ ਸਾਹਿਬ ਵੱਲੋਂ ਪੈਨਲ ਦੇ ਵਕੀਲ ਸਾਹਿਬ ਰਾਹੀਂ ਮੁਫਤ ਉਸ ਪੀੜ੍ਹਤ ਦਾ ਗਾਰਡੀਅਨਸ਼ਿਪ ਲੈਣ ਲਈ ਕੇਸ ਦਾਇਰ ਕਰਵਾਇਆ ਜਿਸ ਵਿੱਚ ਉਸ ਬੱਚੇ ਦੇ ਤਾਏ ਨੂੰ ਗਾਰਡੀਅਨ ਬਣਾਇਆ ਗਿਆ। ਬਾਅਦ ਵਿੱਚ ਜਦੋਂ ਮੁਆਵਜੇ ਦੀ ਰਕਮ ਰਲੀਜ਼ ਕੀਤੀ ਗਈ ਤਾਂ ਬੱਚੇ ਦਾ ਬੈਂਕ ਖਾਤਾ ਛੋਟਾ ਸੀ ਜਿਸ ਕਾਰਨ ਵੱਡੀ ਰਕਮ ਦਾਖਲ ਨਹੀਂ ਹੋ ਰਹੀ ਸੀ। ਇਸ ਦੇ ਬਾਅਦ ਜੱਜ ਨੇ ਆਪ ਖੁਦ ਉਦਮ ਕਰਕੇ ਬੈਂਕ ਮੈਨੇਜਰ ਨੂੰ ਪੱਤਰ ਜਾਰੀ ਕਰਕੇ ਬੱਚੇ ਦਾ ਖਾਤਾ ਵੱਡਾ ਕਰਵਾਇਆ ਅਤੇ ਹੁਣ ਉਸ ਪੀੜ੍ਹਤ ਬੱਚੇ ਦੇ ਖਾਤੇ ਵਿੱਚ ਉਕਤ ਮੁਆਵਜੇ ਦੀ ਤਿੰਨ ਲੱਖ ਦੀ ਰਕਮ ਜਮ੍ਹਾਂ ਹੋ ਗਈ ਹੈ।
ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਪੀੜ੍ਹਤ ਨੂੰ ਮੁਆਵਜਾ ਦਿੱਤਾ ਜਾਂਦਾ ਹੈ ਜਿਸ ਸਬੰਧੀ ਵਧੇਰੇ ਜਾਣਕਾਰੀ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਝੋਕ ਰੋਡ, ਨੇੜੇ ਸ਼ੇਰ ਸ਼ਾਹ ਵਾਲੀ ਚੌਕ, ਫਿਰੋਜਪੁਰ ਕੈਂਟ ਵਿਖੇ ਸੰਪਰਕ ਕਰਨ।