ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਅੰਧੇਰੋ ਸੇ ਉਜਾਲੋਂ ਕੀ ਔਰ ਭਾਗ-2 ਦੀ ਲੜੀ ਵਿੱਚ ਮੁਹਿੰਮ ਬੰਦੀ ਸਸ਼ਕਤੀਕਰਨ – Prison Empowerment- ਮੁਹਿੰਮ ਦੀ ਮੈਂਬਰ ਸਕੱਤਰ ਵੱਲੋਂ ਕੰਪਿਊਟਰ ਸਿਖਲਾਈ ਕੋਰਸ ਦੇ ਸਰਟੀਫਿਕੇਟ ਵੰਡੇ ਗਏ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਅੰਧੇਰੋ ਸੇ ਉਜਾਲੋਂ ਕੀ ਔਰ ਭਾਗ-2 ਦੀ ਲੜੀ ਵਿੱਚ ਮੁਹਿੰਮ ਬੰਦੀ ਸਸ਼ਕਤੀਕਰਨ – Prison Empowerment– ਮੁਹਿੰਮ ਦੀ ਮੈਂਬਰ ਸਕੱਤਰ ਵੱਲੋਂ ਕੰਪਿਊਟਰ ਸਿਖਲਾਈ ਕੋਰਸ ਦੇ ਸਰਟੀਫਿਕੇਟ ਵੰਡੇ ਗਏ
ਫਿਰੋਜੁਪਰ 27 ਜੁਲਾਈ, 2023, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਨਿਵੇਕਲੀ ਪਹਿਲ ਅੰਧੇਰੋ ਸੇ ਉਜਾਲੋਂ ਕੀ ਔਰ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਜ਼ਿਲ੍ਹਾ ਫਿਰੋਜਪੁਰ ਦੇ ਸਾਰੇ ਇੱਟਾਂ ਦੇ ਭੱਠਿਆਂ ਉੱਪਰ ਕੰਮ ਕਰ ਰਹੇ ਜਾਂ ਪੜ੍ਹਾਈ ਨਾ ਕਰ ਰਹੇੇ ਬੱਚਿਆਂ ਦਾ ਜਾਇਜਾ ਲਿਆ ਗਿਆ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਉਹਨਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਜਿਸ ਦਾ ਸਿਹਰਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਹਿੱਸੇ ਆਇਆ। ਹੁਣ ਤੱਕ 800 ਦੇ ਕਰੀਬ ਬੱਚੇ ਸਕੂਲਾਂ ਵਿੱਚ ਭਰਤੀ ਕਰਵਾਏ ਗਏ ਹਨ। ਹੁਣ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਫਿਰ ਇਸੇ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਨੂੰ ਕਿ ਅੰਧੇਰੋ ਸੇ ਉਜਾਲੋਂ ਕੀ ਔਰ ਦਾ ਭਾਗ^2 ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਲੜੀ ਦੇ ਤਹਿਤ ਹੁਣ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਬੰਦੀ ਸਸ਼ਕਤੀਕਰਨ ^ ਸ਼ਗਜਤਰਅਕਗਤ ਥਠਬਰਮਕਗਠਕਅਵ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਜ਼ੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਸਮੇਂ^ਸਮੇਂ ਸਿਰ ਹੁਨਰ ਵਿਕਾਸ ਲਈ ਕੋਰਸ ਕਰਵਾਏ ਜਾਣਗੇ ਜਿਸ ਨਾਲ ਉਹ ਜ਼ੇਲ੍ਹ ਤੋਂ ਰਿਹਾਅ ਹੋ ਕੇ ਆਪਣਾ ਸਵੈ^ਰੁਜ਼ਗਾਰ ਕਰ ਸਕਣ ਅਤੇ ਆਪਣੇ^ਆਪ ਨੂੰ ਸਮਾਜ ਵਿੱਚ ਢਾਲ ਸਕਣ। ਇਸੇ ਲੜੀ ਦੇ ਤਹਿਤ ਡੀHਸੀHਐੱਮ ਸਕੂਲਜ਼ ਗਰੁੱਪ, ਫਿਰੋਜਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸੈਂਟਰਲ ਜ਼ੇਲ੍ਹ, ਫਿਰੋਜਪੁਰ ਵਿੱਚ ਬੰਦੀਆਂ ਦੇ ਕੰਪਿਊਟਰ ਕੋਰਸ ਸ਼ੁਰੂ ਕਰਵਾਏ ਗਏ ਸਨ ਜਿਹਨਾਂ ਵਿੱਚੋਂ ਇੱਕ ਗਰੁੱਪ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਅੱਜ ਸ੍ਰੀ ਮਨਜ਼ਿੰਦਰ ਸਿੰਘ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਗਰੁੱਪ ਵਿੱਚ ਸਿਖਲਾਈ ਪ੍ਰਾਪਤ ਬੰਦੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ ਨਵੇਂ ਗਰੁੱਪ ਦਾ ਕੋਰਸ ਸ਼ੁਰੂ ਕੀਤਾ ਗਿਆ। ਇਸ ਕੋਰਸ ਦਾ ਮੰਤਵ ਬੰਦੀਆਂ ਵਿੱਚ ਕੰਪਿਊਟਰ ਸਾਖਰਤਾ ਪੈਦਾ ਕਰਨਾ ਹੈ। ਇਸ ਦੌਰਾਨ ਬੰਦੀਆਂ ਨੂੰ ਡਾਟਾ ਐਂਟਰੀ, ਐਕਸਲ ਸ਼ੀਟ ਅਤੇ ਬੇਸਿਕ ਕੰਪਿਊਟਰ ਦੀ ਜਾਣਕਾਰੀ ਪ੍ਰਦਾਨ ਕੀਤੀ। ਇਹ ਕੋਰਸ ਕਰਨ ਉਪਰੰਤ ਬੰਦੀ ਰਿਹਾਈ ਤੋਂ ਬਾਅਦ ਸਮਾਜ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜ਼ੇਲ੍ਹ ਵਿੱਚ ਬੰਦੀਆਂ ਲਈ ਪੀHਐੱਨHਬੀ ਅਤੇ ਹੋਰ ਟ੍ਰੇਨਿੰਗ ਸੰਸਥਾਵਾਂ ਦੇ ਸਹਿਯੋਗ ਨਾਲ ਹੁਨਰ ਵਿਕਾਸ ਲਈ ਸਮੇਂ^ਸਮੇਂ ਸਿਰ ਵੱਖ^ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਣਗੇ।