Ferozepur News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੀੜ੍ਹਤਾਂ ਨੂੰ ਰੁ.2,00,000/- ਦਾ ਮੁਆਵਜਾ ਜਾਰੀ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੀੜ੍ਹਤਾਂ ਨੂੰ ਰੁ.2,00,000/- ਦਾ ਮੁਆਵਜਾ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੀੜ੍ਹਤਾਂ ਨੂੰ ਰੁ.2,00,000/- ਦਾ ਮੁਆਵਜਾ ਜਾਰੀ
ਫਿਰੋਜ਼ਪੁਰ, 20.7.2023:  ਮਾਨਯੋਗ ਮੈਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ  ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ  ਵੱਲੋਂ ਦੋ ਕੇਸਾਂ ਵਿੱਚ ਵੱਖ-ਵੱਖ ਦੋਨਾਂ ਪੀੜ੍ਹਤਾਂ ਨੂੰ ਇੱਕ-ਇੱਕ ਲੱਖ ਰੁਪਏ ਦਾ ਮੁਆਵਜਾ ਜਾਰੀ ਕੀਤਾ ਗਿਆ ਹੈ।
ਇਹ ਮੁਆਵਜਾ ਮਾਨਯੋਗ ਜੱਜ ਸਾਹਿਬ ਵੱਲੋਂ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਦਿੱਤਾ ਗਿਆ। ਪੀੜ੍ਹਤ ਅਤੇ ਉਹਨਾਂ ਦੇ ਪਰਿਵਾਰ ਵਾਲੇ ਖੁਸ਼ ਸਨ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮੁਆਵਜੇ ਦੀ ਰਕਮ ਨਾਲ ਉਹਨਾਂ ਦੀਆਂ ਪੀੜ੍ਹਤ ਬੱਚੀਆਂ ਦਾ ਭਵਿੱਖ ਸਵਰ ਸਕਦਾ ਹੈ।
ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੀੜ੍ਹਤ ਮੁਆਵਜਾ ਸਕੀਮ ਅਧੀਨ ਪੀੜ੍ਹਤ ਨੂੰ ਮੁਆਵਜਾ ਦਿੱਤਾ ਜਾਂਦਾ ਹੈ ਜਿਸ ਸਬੰਧੀ ਵਧੇਰੇ ਜਾਣਕਾਰੀ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਝੋਕ ਰੋਡ, ਨੇੜੇ ਸ਼ੇਰ ਸ਼ਾਹ ਵਾਲੀ ਚੌਕ, ਫਿਰੋਜਪੁਰ ਕੈਂਟ ਵਿਖੇ ਸੰਪਰਕ ਕਰ  ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button