ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਨੇ ਪਿੰਡ ਕਟੋਰਾ ਵਿਖੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਨਜ਼ਦੀਕ ਕੀਤਾ ਇੱਕ ਬੱਸ ਸਟਾਪ ਦਾ ਪ੍ਰਬੰਧ
ਕਿਹਾ, ਹੁਣ ਇਸ ਸਕੂਲ ਕੋਲ ਹਰੇਕ ਬੱਸ ਰੁਕ ਕੇ ਜਾਇਆ ਕਰੇਗੀ ਜਿਸ ਨਾਲ ਰਾਹਗੀਰਾਂ, ਸਕੂਲ ਸਟਾਫ ਤੇ ਵਿਦਿਆਰਥੀ ਨੂੰ ਮਿਲੇਗੀ ਮਦਦ
ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਨੇ ਪਿੰਡ ਕਟੋਰਾ ਵਿਖੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਨਜ਼ਦੀਕ ਕੀਤਾ ਇੱਕ ਬੱਸ ਸਟਾਪ ਦਾ ਪ੍ਰਬੰਧ
ਕਿਹਾ, ਹੁਣ ਇਸ ਸਕੂਲ ਕੋਲ ਹਰੇਕ ਬੱਸ ਰੁਕ ਕੇ ਜਾਇਆ ਕਰੇਗੀ ਜਿਸ ਨਾਲ ਰਾਹਗੀਰਾਂ, ਸਕੂਲ ਸਟਾਫ ਤੇ ਵਿਦਿਆਰਥੀ ਨੂੰ ਮਿਲੇਗੀ ਮਦਦ
ਫਿਰੋਜ਼ਪੁਰ 08 ਸਤੰਬਰ 2021: ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ਼੍ਰੀਮਤੀ ਸ਼ੈਲੀ ਕੰਬੋਜ ਦੀ ਸਹਾਇਤਾ ਨਾਲ ਪਿੰਡ ਕਟੋਰਾ ਵਿਖੇ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਨਜ਼ਦੀਕ ਇੱਕ ਬੱਸ ਸਟਾਪ ਦਾ ਪ੍ਰਬੰਧ ਕੀਤਾ ਹੈ ਜਿੱਥੇ ਹੁਣ ਹਰੇਕ ਬੱਸ ਰੁਕ ਕੇ ਜਾਇਆ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਪਹਿਲਾ ਇਸ ਸਮੱਸਿਆ ਸਬੰਧੀ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ ਸ਼੍ਰੀ ਨਿਰਦੋਸ਼ ਕੁਮਾਰ ਨਾਲ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਸ਼੍ਰੀ ਕਿਸ਼ੋਰ ਕੁਮਾਰ ਨਾਲ ਮੀਟਿੰਗ ਕੀਤੀ ਗਈ, ਇਸ ਦੌਰਾਨ ਇਸ ਸਕੂਲ ਦੇ ਕੋਲ ਬੱਸ ਅੱਡੇ ਦਾ ਪ੍ਰਬੰਧ ਕਰਨ ਸਬੰਧੀ ਵਿਚਾਰ ਕਰਨ ਤੋਂ ਬਾਅਦ ਉਕਤ ਸਕੂਲ ਦੇ ਨਜ਼ਦੀਕ ਬੱਸ ਸਟਾਪ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਸਕੂਲ ਕੋਲ ਹਰੇਕ ਬੱਸ ਰੁਕ ਕੇ ਜਾਇਆ ਕਰੇਗੀ । ਜਿਸ ਨਾਲ ਕਿਸੇ ਵੀ ਰਾਹਗੀਰ ਜਾਂ ਸਕੂਲ ਸਟਾਫ ਜਾਂ ਵਿਦਿਆਰਥੀ ਨੂੰ ਆਉਣ ਜਾਣ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਧਾਨ ਮਿਸ ਸ਼ੈਲੀ ਕੰਬੋਜ਼ ਜੀ ਦੀ ਸਹਾਇਤਾ ਨਾਲ ਅਪਾਹਜ ਬੱਚਿਆਂ ਲਈ ਪੈਨਸ਼ਨ ਲਗਾਉਣ ਦਾ ਉਪਰਾਲਾ ਵੀ ਕੀਤਾ ਗਿਆ ਲਗਭਗ 400 ਦੇ ਕਰੀਬ ਯੋਗ ਬੱਚਿਆਂ ਨੂੰ ਪੈਨਸ਼ਨ ਦਾ ਲਾਭ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਏ. ਡੀ. ਸੀ. ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਅਤੇ ਡੀ. ਐੱਸ. ਐੱਸ. ਓ. ਰਾਜਕਿਰਨ ਕੌਰ ਵੀ ਮੌਜੂਦ ਸਨ।