Ferozepur News

ਜ਼ਿਲਾ ਸਿੱਖਿਆ ਅਫਸਰ ਵੱਲੋਂ ਸਕੂਲਾਂ ਵਿਚ ਬਾਲ ਮੈਗਜ਼ੀਨ ਰਲੀਜ਼

ਮਿਤੀ 25 ਨਵੰਬਰ 2017(ਫਿਰੋਜ਼ਪੁਰ) ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਵਿਚ ਬੱਚਿਆ ਦੀ ਪੜਾਈ ਦਾ ਪੱਧਰ ਵਧੀਆ ਬਣਾਉਣ ਲਈ ਪੜੋ ਪੰਜਾਬ ਪੜਾਓ ਪੰਜਾਬ ਤਹਿਤ ਵੱਖ ਵੱਖ ਗਤੀਵਿਧੀਆ ਕਰਵਾਈਆ ਜਾ ਰਹੀਆ ਹਨ।ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਪ੍ਰਸ਼ਾਤ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆ ਵੱਲੋਂ ਬਣਾਏ ਗਏ ਗਏ ਮੈਗਜ਼ੀਨ ਅੱਜ ਜ਼ਿਲਾ ਸਿੱਖਿਆ ਅਫਸਰ ਵੱਲੋਂ ਵੱਖ ਵੱਖ ਸਕੂਲਾਂ ਵਿਚ ਜਾ ਕੇ ਘੁੰਡ ਚੁਕਾਈ ਕੀਤੀ।ਅੱਜ ਜ਼ਿਲਾ ਸਿੱਖਿਆ ਅਫਸਰ (ਐ.ਸਿੱ) ਫਿਰੋਜ਼ਪੁਰ ਸ਼੍ਰੀ ਪਰਦੀਪ ਸ਼ਰਮਾਂ ਵੱਲੋਂ ਸਕੂਲਾਂ ਵਿਚ ਜਾ ਕੇ ਬੱਚਿਆ ਵੱਲੋਂ ਬਣਾੲਅਿਾ ਗਈਆ ਮੈਗਜ਼ੀਨ ਰਲੀਜ਼ ਕੀਤੀਆ ਅਤੇ ਨਾਲ ਹੀ ਜ਼ਿਲਾ ਸਿੱਖਿਆ ਅਫਸਰ ਵੱਲੋਂ ਸਕੂਲ ਸਟਾਫ ਨੂੰ ਬੱਚਿਆ ਲਈ ਪੜਾਈ ਦੇ ਹੋਰ ਵਧੀਆ ਇੰਨੋਵੇਟਿਵ ਢੰਗ ਤਰੀਕੇ ਅਪਣਾਉਣ ਦੀ ਹਦਾਇਤ ਕੀਤੀ। ਜ਼ਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਨਵੀ ਤਕਨੀਕ ਅਤੇ ਇਸ ਤਰਾ ਦੇ ਉਪਰਾਲੇ ਨਾਲ ਪੜਾਈ ਕਰਰਵਾਉਣ ਨਾਲ ਬੱਚਿਆ ਦਾ ਪੜਾਈ ਵਿਚ ਮਨ ਵਧੀਆ ਲੱਗੇਗਾ ਅਤੇ ਬੱਚੇ ਪੜਾਈ ਵਿਚ ਅਵੱਲ ਆਉਣਗੇ। ਅੱਜ ਜ਼ਿਲਾ ਸਿੱਖਿਆ ਅਫਸਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਾਈਆ ਵਾਾਲਾ, ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ, ਸਰਕਾਰੀ ਪ੍ਰਾਇਮਰੀ ਸਕੂਲ਼ ਕਾਸੂ ਬੇਗੂ ਆਦਿ ਵਿਚ ਵਿਜ਼ਟ ਕੀਤਾ ਗਿਆ। ਇਸ ਮੋਕੇ ਉਨਾਂ ਨਾਲ ਸਰਬਜੀਤ ਸਿੰਘ ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ ਜਨਰਲ, ਰਜਿੰਦਰ ਸਿੰਘ ਸੰਧਾ, ਸਕੂਲ ਸਟਾਫ ਅਤੇ ਪੰਚਾਇਤ ਮੈਂਬਰ ਮੋਜੂਦ ਸਨ।
 

Related Articles

Back to top button