ਜ਼ਿਲਾ ਫਿਰੋਜ਼ਪੁਰ ਦੇ 3 ਅਧਿਆਪਕ ਰਾਜ ਪੱਧਰੀ ਪੁਰਸਕਾਰ 2020 ਨਾਲ ਸਨਮਾਨਿਤ ।
ਫਿਰੋਜ਼ਪੁਰ 5 ਸਤੰਬਰ ਪੰਜਾਬ ਸਰਕਾਰ ਨੇ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ 3 ਅਧਿਆਪਕਾਂ ਸ. ਜਗਤਾਰ ਸਿੰਘ ਸੋਖੀ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਕਬਰਵੱਛਾ, ਸ. ਮਹਿਲ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਬਲਾਕ ਸਤੀਏ ਵਾਲਾ ਨੂੰ ਅਧਿਆਪਕ ਰਾਜ ਪੁਰਸਕਾਰ 2020 ਅਤੇ ਸ. ਪ੍ਰਿਤਪਾਲ ਸਿੰਘ ਕੰਪਿਊਟਰ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੋ ਕੇ ਉਸਪਾਰ ਨੂੰ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ। ਕੋਵਿਡ –19 ਦੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜ ਪੱਧਰ ਤੇ ਹੋਏ ਆਨਲਾਇਨ ਸਮਾਗਮ ਦੌਰਾਨ ਸਿਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ, ਸਿਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ., ਅਤੇ ਡੀ.ਜੀ.ਐੱਸ.ਈ. ਸ਼੍ਰੀ ਮੁਹੰਮਦ ਤਾਇਬ, ਡੀ.ਪੀ.ਆਈ.ਸੈਕੰਡਰੀ ਸੁਖਜੀਤ ਪਾਲ ਸਿੰਘ ਪੀ.ਸੀ.ਐਸ., ਡੀ.ਪੀ.ਆਈ. ਪ੍ਰਾਇਮਰੀ ਸ਼੍ਰੀ ਲਲਿਤ ਕਿਸ਼ੋਰ ਘਈ ਪੀ.ਈ.ਐੱਸ.ਨੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀਆਂ ਅਤੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ। ਜਿਲ੍ਹਾ ਪੱਧਰ ਤੇ ਆਯੋਜਿਤ ਸਮਾਗਮ ਵਿੱਚ ਜਿਲ੍ਹਾ ਸਿਖਿਆ ਅਫਸਰ (ਸੈਕੰਡਰੀ )ਫਿਰੋਜ਼ਪੁਰ ਸ਼੍ਰੀਮਤੀ ਕੁਲਵਿੰਦਰ ਕੌਰ , ਸ਼੍ਰੀ ਰਜੀਵ ਛਾਬੜਾ ਜਿਲ੍ਹਾ ਸਿਖਿਆ ਅਫਸਰ (ਐ.ਸਿੱ ) , ਸ਼੍ਰੀ ਕੋਮਲ ਅਰੋੜਾ ਅਤੇ ਸ. ਸੁਖਵਿੰਦਰ ਸਿੰਘ ਦੋਵੇਂ ਡਿਪਟੀ ਡੀ.ਈ.ਓ. ਵੱਲੋਂ ਤਿੰਨਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀ ਰਜੀਵ ਛਾਬੜਾ, ਸ਼੍ਰੀ ਕੋਮਲ ਅਰੋੜਾ ਅਤੇ ਸ. ਸੁਖਵਿੰਦਰ ਸਿੰਘ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਅਧਿਆਪਕਾਂ ਨੇ ਮੁਸ਼ਕਲ ਹਲਾਤਾਂ ਵਿੱਚ ਸ਼ਾਨਦਾਰ ਨਤੀਜੇ ਦਿਤੇ ਅਤੇ ਸਕੂਲ ਦੇ ਸਮੁੱਚੇ ਵਿਕਾਸ ਲਈ ਤਨਦੇਹੀ ਨਾਲ ਯੋਗਦਾਨ ਪਾਇਆ ਅਤੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ, ਜਿਸ ਦੀ ਬਦੌਲਤ ਇਹ ਸਨਮਾਨ ਮਿਲਿਆ ਹੈ। ਇਹ ਸਨਮਾਨ ਜ਼ਿਲੇ ਫਿਰੋਜ਼ਪੁਰ ਦੇ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਬਨੇਗਾ। ਤਿੰਨਾਂ ਪੁਰਸਕਾਰ ਜੇਤੂ ਅਧਿਆਪਕਾਂ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ਼ ਪ੍ਰਗਟਾਇਆ । ਇਸ ਮੌਕੇ ਇਸ ਮੌਕੇ ਸ. ਸਰਬਜੀਤ ਸਿੰਘ ਏ.ਪੀ.ਸੀ. ਜਨਰਲ, ਪਵਨ ਕੁਮਾਰ ਐਮ ਆਈ ਐਸ ਕੋਆਰਡੀਨੇਟਰ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ,ਮਹਿੰਦਰ ਸਿੰਘ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪਪਪਪ, ਸਰਬਜੀਤ ਸਿੰਘ ਭਾਵੜਾ, ਤਲਵਿੰਦਰ ਸਿੰਘ, ਚਰਨਜੀਤ ਸਿੰਘ, ਹਰਮਨਪ੍ਰੀਤ ਸਿੰਘ ਮੁੱਤੀ, ਸੁਰਿੰਦਰ ਸਿੰਘ ਗਿੱਲ, ਇੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਸ਼ਾਮ ਸੁੰਦਰ, ਪਰਮਜੀਤ ਸਿੰਘ, ਹਰੀਸ਼ ਕੁਮਾਰ, ਗਗਨਦੀਪ ਸਿੰਘ,ਵਿਨੋਦ ਕੁਮਾਰ ਗੁਪਤਾ, ਬਿਕਰਮਜੀਤ ਸਿੰਘ ਉੱਪਲ, ਸਤਨਾਮ ਸਿੰਘ ਬਾਲੇਵਾਲਾ, ਭੁਪਿੰਦਰ ਸਿੰਘ, ਰੇਸ਼ਮ ਸਿੰਘ ਅਤੇ ਹੀਰਾ ਸਿੰਘ ਤੂਤ ਨੇ ਵਿਸ਼ੇਸ਼ ਤੌਰ ਮੁਬਾਰਕਬਾਦ ਦਿੱਤੀ ।