Ferozepur News

ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਸਥਿਰ ਰੱਖਣ ਲਈ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕੀਤੀ ਜਾਵੇ- ਡਿਪਟੀ ਕਮਿਸ਼ਨਰ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ

ਫ਼ਿਰੋਜ਼ਪੁਰ 7 ਜੂਨ 2018 ( Manish Bawa ) ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੂੰ ਨੀਵਾਂ ਹੁੰਦਾ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਰਿਜਰਵੇਸ਼ਨ ਆਫ਼ ਸਬ ਸਾਇਲ ਐਕਟ 2009 ਵਿਚ ਸੋਧ ਕਰਦਿਆਂ ਝੋਨੇ ਦੀ ਲਵਾਈ ਦੀ ਮਿਤੀ 20 ਜੂਨ ਕਰ ਦਿੱਤੀ ਗਈ  ਹੈ।  ਜੇਕਰ ਕਿਸੇ ਕਿਸਾਨ ਨੇ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਤਾਂ ਐਕਟ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ. ਨੇ ਦਿੱਤੀ। 
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ  ਹੈ ਕਿ ਭਵਿੱਖ  ਵਿੱਚ ਪਾਣੀ ਦੇ ਸੰਕਟ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ ਕਿਸੇ ਵੀ ਹਾਲਤ ਵਿਚ ਸ਼ੁਰੂ ਨਾ ਕੀਤੀ ਜਾਵੇ।  ਉਨ੍ਹਾਂ ਦੱਸਿਆ ਕਿ ਇਸ ਸਮੇਂ ਬਿਜਾਈ ਕਰਨ ਨਾਲ ਪਾਣੀ/ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਕਿਸਾਨਾਂ ਦਾ ਖਰਚਾ ਵੀ ਘਟਦਾ ਹੈ। ਉਨ੍ਹਾਂ ਕਿਹਾ ਕਿ ਝੋਨਾ ਪੱਕਣ ਵੇਲੇ ਠੰਢ ਆ ਜਾਣ ਕਾਰਨ ਕੁਆਲਿਟੀ ਵਧੀਆ ਬਣਦੀ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।  ਉਨ੍ਹਾਂ ਨੇ ਕਿਹਾ ਕਿ  ਜੇਕਰ ਕਿਸੇ ਸਰਕਲ ਵਿਚ ,ਕਿਸੇ ਕਿਸਾਨ ਨੇ ਝੋਨੇ ਦੀ ਲਵਾਈ 20 ਜੂਨ ਤੋਂ ਪਹਿਲਾਂ  ਸ਼ੁਰੂ ਕੀਤੀ ਤਾਂ ਉਸ ਦੀ ਜ਼ਿੰਮੇਵਾਰੀ ਸਰਕਲ ਇੰਚਾਰਜ ਦੀ ਹੋਵੇਗੀ ਅਤੇ ਕਿਸਾਨ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਬਲਜਿੰਦਰ ਸਿੰਘ ਬਰਾੜ ਅਤੇ ਡਾ. ਮੁਖ਼ਤਿਆਰ ਸਿੰਘ ਏ.ਡੀ.ਓ. ਵੀ ਹਾਜ਼ਰ ਸਨ। 

Related Articles

Back to top button