Ferozepur News

ਜ਼ਮੀਨੀ ਝਗੜੇ &#39ਚ ਦੋ ਔਰਤਾਂ ਦਾ ਕਤਲ – ਦੋਵੇਂ ਔਰਤਾਂ ਸਨ ਨਨਾਣ-ਭਰਜਾਈ : ਪੁਲਸ ਵਲੋਂ ਇਕ ਧਿਰ ਦੇ 8 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਜ਼ਮੀਨੀ ਝਗੜੇ &#39ਚ ਦੋ ਔਰਤਾਂ ਦਾ ਕਤਲ
– ਦੋਵੇਂ ਔਰਤਾਂ ਸਨ ਨਨਾਣ-ਭਰਜਾਈ
– ਪੁਲਸ ਵਲੋਂ ਇਕ ਧਿਰ ਦੇ 8 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਗੁਰੂਹਰਸਹਾਏ, 14 ਨਵੰਬਰ (ਪਰਮਪਾਲ ਗੁਲਾਟੀ)- ਪਿੰਡ ਮੋਹਨ ਕੇ ਹਿਠਾੜ ਵਿਖੇ ਦੋ ਧਿਰਾਂ ਵਿਚਕਾਰ ਚੱਲ ਰਹੇ ਪੁਰਾਣੇ ਜ਼ਮੀਨੀ ਵਿਵਾਦ ਨੇ ਅੱਜ ਖੂਨੀ ਝੜਪ ਦਾ ਰੂਪ ਲੈ ਲਿਆ ਅਤੇ ਦੋਹਾਂ ਧਿਰਾਂ &#39ਚ ਹੋਈ ਲੜਾਈ ਵਿਚ ਦੋ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਗੁਰੂਹਰਸਹਾਏ ਸੁਲੱਖਣ ਸਿੰਘ ਮਾਨ ਅਤੇ ਐਸ.ਐਚ.ਓ ਗੁਰਦੀਪ ਸਿੰਘ ਨੇ ਮੌਕੇ &#39ਤੇ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਘਟਨਾ &#39ਚ ਵਰਤਿਆ ਟਰੈਕਟਰ ਆਪਣੇ ਕਬਜ਼ੇ ਵਿਚ ਲੈ ਕੇ ਇਸ ਮਾਮਲੇ &#39ਚ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਕ ਧਿਰ ਰਾਜ ਕੁਮਾਰ ਪੁੱਤਰ ਸਵ: ਕ੍ਰਿਸ਼ਨ ਚੰਦ ਦਾ ਪਿੰਡ ਦੀ ਦੂਜੀ ਧਿਰ ਅਸ਼ੋਕ ਕੁਮਾਰ ਪੁੱਤਰ ਜੋਗਿੰਦਰ ਚੰਦ ਜੋ ਕਿ ਆਪਸ ਵਿਚ ਰਿਸ਼ਤੇਦਾਰ ਵੀ ਹਨ ਦਾ ਕਰੀਬ 4 ਏਕੜ ਜ਼ਮੀਨ ਲਈ ਪੁਰਾਣਾ ਵਿਵਾਦ ਚਲਦਾ ਆ ਰਿਹਾ ਹੈ। ਜਿਸਨੂੰ ਲੈ ਕੇ ਅੱਜ ਸਵੇਰੇ ਪਿੰਡ ਦੇ ਨਾਲ ਲੱਗਦੇ ਖੇਤਾਂ ਵਿਚ ਝੋਨੇ ਦੀ ਕਟਾਈ ਨੂੰ ਲੈ ਕੇ ਦੋਹਾਂ ਧਿਰਾਂ ਦੀ ਲੜਾਈ ਹੋ ਗਈ। ਇਸ ਲੜਾਈ &#39ਚ ਇਕ ਧਿਰ ਨੇ ਸੋਮਾ ਰਾਣੀ ਪਤਨੀ ਜੋਗਿੰਦਰ ਚੰਦ ਦੇ ਉਪਰ ਟਰੈਕਟਰ ਸਮੇਤ ਰੀਪਰ ਚੜ•ਾ ਕੇ ਸੋਮਾ ਰਾਣੀ ਦਾ ਸਿਰ ਵੱਢ ਦਿੱਤਾ ਗਿਆ, ਜਿਸ ਦੀ ਮੌਕੇ &#39ਤੇ ਹੀ ਮੌਤ ਹੋ ਗਈ। ਜਦਕਿ ਲੜਾਈ ਦੌਰਾਨ ਦੂਜੀ ਧਿਰ ਦੀ ਇਕ ਔਰਤ ਜੈਲੋ ਦੇਵੀ ਪਤਨੀ ਕ੍ਰਿਸ਼ਨ ਚੰਦ ਦੇ ਪੇਟ ਅਤੇ ਗਰਦਨ &#39ਤੇ ਦਾਤਰੀ ਨਾਲ ਵਾਰ ਕੀਤੇ ਗਏ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜਖ਼ਮੀ ਜੈਲੋ ਦੇਵੀ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਜੈਲੋ ਦੇਵੀ ਦੀ ਵੀ ਮੌਤ ਹੋ ਗਈ।
ਉਧਰ ਪੁਲਸ ਨੇ ਮ੍ਰਿਤਕਾ ਸੋਮਾ ਰਾਣੀ ਦੇ ਪੁੱਤਰ ਕੁਲਵੰਤ ਕੁਮਾਰ ਦੇ ਬਿਆਨਾਂ &#39ਤੇ 8 ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰ ਦਿੱਤਾ ਹੈ। ਜਿਸ ਅਧੀਨ ਮੁਕੱਦਮਾ ਨੰਬਰ 188 ਅਧੀਨ ਧਾਰਾ 302, 307, 148,149, 506 ਆਈ.ਪੀ.ਸੀ ਤਹਿਤ ਪਿੰਡ ਮੋਹਨ ਕੇ ਹਿਠਾੜ ਵਾਸੀ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਲਾਲ, ਸੁਰਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ, ਬੱਬੂ ਪੁੱਤਰ ਨਿਆਮਤ ਰਾਮ, ਅਰੁਣ ਪੁੱਤਰ ਅਮੋਲਕ ਚੰਦ, ਮਲਕੀਤ ਪੁੱਤਰ ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰੰਘ ਪੁੱਤਰ ਗੁਰਦਾਸ ਰਾਮ, ਹਰਬੰਸ ਪੁੱਤਰ ਗੁਰਦਾਸ ਰਾਮ, ਵਿਜੇ ਕੁਮਾਰ ਪੁੱਤਰ ਮਹਿੰਦਰ ਵਾਸੀ ਠਠੇਰਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ।

Related Articles

Back to top button