Ferozepur News

ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਕੀਤਾ ਗਿਆ ਗਠਨ

ਲੁਧਿਆਣਾ ਵਿਖੇ ਵੱਖ-ਵੱਖ ਵਿਭਾਗਾਂ ਦੇ ਸਟੈਨੋ ਕਾਡਰ ਨੇ ਕੀਤੀ ਦੂਜੀ ਸੂਬਾ ਪੱਧਰੀ ਮੀਟਿੰਗ

ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਕੀਤਾ ਗਿਆ ਗਠਨ
ਲੁਧਿਆਣਾ ਵਿਖੇ ਵੱਖ-ਵੱਖ ਵਿਭਾਗਾਂ ਦੇ ਸਟੈਨੋ ਕਾਡਰ ਨੇ ਕੀਤੀ ਦੂਜੀ ਸੂਬਾ ਪੱਧਰੀ ਮੀਟਿੰਗ
ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਕੀਤਾ ਗਿਆ ਗਠਨ
ਫਿਰੋਜ਼ਪੁਰ 18 ਅਕਤੂਬਰ, 2020:
ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਸਟੈਨੋ ਕਾਡਰ ਦੇ ਸਾਥੀਆਂ ਦੀ ਦੂਜੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਖ-ਵੱਖ ਵਿਭਾਗਾਂ ਤੋਂ ਸਟੈਨੋ ਕਾਡਰ ਦੇ ਕਰਮਚਾਰੀਆਂ ਨੇ ਭਾਗ ਲਿਆ। ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਦੇ ਹਾਜ਼ਰ ਹੋਏ ਸਾਥੀਆਂ ਵੱਲੋਂ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਸਟੈਨੋ ਕਾਡਰ ਦੀਆਂ ਪੱਦ ਉਨਤੀਆਂ ਨਾ ਹੋਣ,  ਸਰਕਾਰ ਵੱਲੋਂ ਜਾਰੀ ਪੱਤਰ ਮਿਤੀ 15-03-15 ਵਿੱਚ ਸੋਧ ਕਰਵਾਕੇ ਸਟੈਨੋਟਾਈਪਿਸਟ ਦੀ ਪ੍ਰਮੋਸ਼ਨ ਸੀਨੀਅਰ ਸਹਾਇਕ ਕਰਵਾਉਣ, ਕਲਰਕਾਂ ਦੀ ਤਰ੍ਹਾਂ ਸਟੈਨੋਟਾਈਪਿਸਟਾਂ ਨੂੰ 50-50% ਜੂਨੀਅਰ ਸਕੇਲ ਸਟੈਨੋਗ੍ਰਾਫਰ ਪਲੇਸਮੈਂਟ ਦੇਣ, ਸੀਨੀਅਰ ਸਕੈਲ ਸਟੈਨੋਗ੍ਰਾਫਰਾਂ ਦੀ ਪੋਸਟਾਂ ਮਨਜ਼ੂਰ ਕਰਵਾਉਣ ਅਤੇ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸੂਬਾ ਪੱਧਰੀ ਬਣਾਈ ਗਈ ਯੂਨੀਅਨ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਸ੍ਰੀ ਸੁਖਚੈਨ ਸਿੰਘ ਸਟੈਨੋ, ਦਫਤਰ ਡੀ.ਈ.ਓ. (ਸੈ:ਸਿ:), ਫਿਰੋਜ਼ਪੁਰ ਨੂੰ ਸਟੇਜ਼ ਸਕੱਤਰ, ਨਛੱਤਰ ਸਿੰਘ, ਕਰ ਤੇ ਆਬਕਾਰੀ ਵਿਭਾਗ, ਫਿਰੋਜ਼ਪੁਰ ਨੂੰ ਖਜ਼ਾਨਚੀ ਅਤੇ ਗੁਰਲਾਭ ਸਿੰਘ, ਤਕਨੀਕੀ ਸਿੱਖਿਆ ਵਿਭਾਗ, ਫਿਰੋਜ਼ਪੁਰ ਨੂੰ ਮੁੱਖ ਸਲਾਹਕਾਰ ਚੁਣੇ ਜਾਣ ਤੇ ਵਧਾਈਆਂ ਦਿੱਤੀਆਂ ਗਈਆਂ। ਚੁਣੇ ਗਏ ਨੁਮਾਇੰਦਿਆਂ ਵੱਲੋਂ ਵੀ ਸੂਬਾ ਪੱਧਰੀ ਯੂਨੀਅਨ ਵੱਲੋਂ ਦਿੱਤੀਆਂ ਜੁੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਗਿਆ। ਸਾਥੀਆਂ ਦੀ ਚੋਣ ਤੇ ਰੀਮਾ ਸਟੈਨੋ ਡੀ.ਸੀ. ਦਫਤਰ, ਗੌਰਵ ਕੁਮਾਰ ਸਟੈਨੋ ਡੀ.ਸੀ. ਦਫਤਰ, ਜੀਵਨ ਸਟੈਨੋ ਕਰ ਤੇ ਆਬਕਾਰੀ ਵਿਭਾਗ, ਪਰਦੀਪ ਸਿੰਘ ਸਟੈਨੋ ਦਫਤਰ ਡੀ.ਪੀ.ਆਰ.ਓ., ਵਿਕਾਸ ਕਾਲੜਾ ਸਟੈਨੋ ਸਿਹਤ ਵਿਭਾਗ, ਮਹਿਕਦੀਪ ਸਟੈਨੋ ਵਾਟਰ ਸਪਲਾਈ, ਮਨਜਿੰਦਰ ਕੌਰ ਸਟੈਨੋ ਪੀ.ਡਬਲਯੂ.ਡੀ., ਹਰਜਿੰਦਰ ਸਿੰਘ ਸਟੈਨੋ ਅੰਕੜਾ ਵਿਭਾਗ,  ਹੰਸ ਸਿੰਘ ਸਟੈਨੋ ਪੁਲਿਸ ਵਿਭਾਗ, ਸੁਖਜਿੰਦਰ ਕੌਰ ਸਟੈਨੋ ਕੋਆਪਰੇਟਿਵ ਸੋਸਾਇਟੀ, ਪਰਮਜੀਤ ਕੌਰ ਸਟੈਨੋ ਮੰਡਲ ਭੂਮੀ ਰੱਖਿਆ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਸਟੈਨੋ ਵੱਲੋਂ ਬਹੁਤ ਵਧਾਈਆਂ ਦਿੱਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button