ਹੋਲੀ ਹਾਰਟ ਡੇ ਬੋਰਡਿੰਗ ਸਕੂਲ ਵਿੱਚ ਬਸੰਤ ਪੰਚਮੀ ਦਾ ਤਿਓਹਾਰ ਮਨਾਇਆ
ਫਾਜ਼ਿਲਕਾ, 1 ਫਰਵਰੀ (ਵਿਨੀਤ ਅਰੋੜਾ): ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀ ਪ੍ਰਾਇਮਰੀ ਵਿੰਗ ਵਿਚ ਪ੍ਰਿੰਸੀਪਲ ਰੀਤੂ ਭੁਸਰੀ ਦੀ ਅਗਵਾਈ ਵਿਚ ਬਸੰਤ ਪੰਚਮੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਾਰੇ ਵਿਦਿਆਰਥੀ ਪੀਲੇ ਕਪੜੇ ਪਾਕੇ ਅਤੇ ਪੀਲੇ ਰੰਗ ਦੀਆਂ ਵਸਤੂਆਂ ਅਤੇ ਖਾਣ ਪੀਣ ਦਾ ਸਮਾਨ ਲੈਕੇ ਆਏ।
ਇਸ ਮੌਕੇ ਪ੍ਰਿੰਸੀਪਲ ਰੀਤੂ ਭੁਸਰੀ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਸੰਤ ਪੰਚਮੀ ਤਿਓਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਰੰਗਾਂ ਦੇ ਬਿਨਾ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਬਸੰਤ ਪੰਚਮੀ ਤਿਓਹਾਰ ਰੁਤ ਬਦਲਾਅ ਦਾ ਸੁਨੇਹਾ ਦਿੰਦੇ ਹੋਏ ਸਿਖਾਉਂਦਾ ਹੈ ਕਿ ਸਾਨੂੰ ਕਦੇ ਵੀ ਆਪਣੇ ਜੀਵਨ ਵਿਚ ਘਮੰਡ ਨਹੀਂ ਕਰਨਾ ਚਾਹੀਦਾ ਕਿਉਂਕਿ ਪ੍ਰਕ੍ਰਿਤੀ ਬਦਲਾਅ ਕਰਦੇ ਦੇਰ ਨਹੀ ਲਗਾਉਂਦੀ। ਇਸ ਮੌਕੇ ਅਧਿਆਪਕਾਂ ਵੱਲੋਂ ਬੱਚਿਆਂ ਵਿਚ ਵਨ ਮਿੰਟ ਗੇਮ ਕਰਵਾਈ ਗਈ। ਬੱਚਿਆ ਨੇ ਪੀਲੇ ਅਤੇ ਹੋਰਨਾਂ ਰੰਗਾਂ ਦੇ ਗੁਬਾਰੇ ਫੁਲਾਕੇ ਗਾਣਿਆਂ ਤੇ ਡਾਂਸ ਕੀਤਾ। ਪ੍ਰਗਰਾਮ ਵਿਚ ਕੇਜੀ ਵਿੰਗ ਦੇ ਸਮੂਹ ਸਟਾਫ਼ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।