ਹੋਮਿਓਪੈਥਿਕ ਪੱਧਤੀ ਨਾਲ ਕੀਤਾ ਜਾ ਸਕਦਾ ਹੈ ਗੰਭੀਰ ਬੀਮਾਰੀਆਂ ਦਾ ਇਲਾਜ਼- ਡਾ ਗੁਰਮੀਤ ਰਾਇ
ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਰਲਡ ਹੋਮੋਪੈਥੀ ਦਿਵਸ ਵਜੋਂ ਮਨਾਇਆ ਗਿਆ
ਹੋਮਿਓਪੈਥਿਕ ਪੱਧਤੀ ਨਾਲ ਕੀਤਾ ਜਾ ਸਕਦਾ ਹੈ ਗੰਭੀਰ ਬੀਮਾਰੀਆਂ ਦਾ ਇਲਾਜ਼- ਡਾ ਗੁਰਮੀਤ ਰਾਇ
ਅੱਜ ਹੋਮਿਓਪੈਥਿਕ ਦਿਵਸ ਜੋ ਕਿ ਇਸ ਇਲਾਜ਼ ਪੱਧਤੀ ਦੇ ਜਨਕ ਡਾ ਸੇਮਉਲ ਹੇਨਮਨ (ਜਿਨਾਂ ਦਾ ਜਨਮ 10 ਅਪ੍ਰੈਲ 1755 ਵਿਚ ਹੋਇਆ) ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਜੀ ਦੀਆਂ ਹਦਾਇਤਾਂ ਅਨੁਸਾਰ ਜਿਲਾ ਹਸਪਤਾਲ ਫਾਜਿਲਕਾ ਵਿਖੇ ਡਾ ਸੇਮਉਲ ਹੇਨਮਨ ਦੇ ਫੋਟੋ ਤੇ ਫੁੱਲ ਭੇਂਟ ਚੜ੍ਹਾ ਕੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਜਿਲਾ ਹਸਪਤਾਲ ਫਾਜ਼ਿਲਕਾ ਦੇ ਹੋਮਿਓਪੈਥਿਕ ਮੈਡੀਕਲ ਅਫਸਰ ਡਾ ਗੁਰਮੀਤ ਰਾਇ ਨੇ ਕਿਹਾ ਕਿ ਅੱਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਹੋਮਿਓਪੈਥਿਕ ਪੱਧਤੀ ਨਾਲ ਇਲਾਜ਼ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ। ਇਸ ਪੱਧਤੀ ਵਿਚ ਮਰੀਜ਼ ਪੂਰੀ ਹਿਸਟਰੀ ਲੈ ਕੇ ਫਿਰ ਉਸਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਕਿਸੇ ਸਮੇਂ ਇਸ ਨੂੰ ਸਿਰਫ ਅਮੀਰਾਂ ਦਾ ਇਲਾਜ਼ ਕਿਹਾ ਜਾਂਦਾ ਸੀ ਪਰ ਅੱਜ ਸਮਾਜ ਦੇ ਹਰ ਵਰਗ ਦੇ ਲੋਕ ਭਾਵੇਂ ਸ਼ਹਿਰੀ ਹੋਣ ਜਾਂ ਪੇਂਡੂ ਹਰ ਕੋਈ ਇਸ ਇਲਾਜ਼ ਪੱਧਤੀ ਵਿਚ ਭਰੋਸਾ ਦਿਖਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੋਜ਼ਾਨਾ ਲਗਭਗ 80 ਤੋਂ 100 ਤੱਕ ਮਰੀਜ਼ ਉਹ ਦੇਖ ਰਹੇ ਹਨ ਤੇ ਉਹਨਾਂ ਨੂੰ ਬਿਲਕੁਲ ਮੁਫਤ ਦੁਆਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਪੱਥਰੀ ਅਤੇ ਚਮੜੀ ਦੇ ਰੋਗਾਂ ਵਰਗੇ ਹੋਰ ਕਿੰਨੇ ਹੀ ਰੋਗਾਂ ਦੇ ਮਰੀਜ਼ਾਂ ਨੂੰ ਉਹ ਹੋਮਿਓਪੈਥਿਕ ਦੁਆਈਆਂ ਨਾਲ ਠੀਕ ਕਰ ਚੁੱਕੇ ਹਨ। ਅਬੋਹਰ ਸਿਵਲ ਹਸਪਤਾਲ ਦੇ ਹੋਮਿਓਪੈਥਿਕ ਡਾ ਕੁਨਾਲ ਮਲਿਕ ਨੇ ਕਿਹਾ ਕੇ ਅੱਜ ਦੇ ਸਮੇਂ ਵਿੱਚ ਇਸ ਪੱਧਤੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲੋੜ ਹੈ ਤਾਂ ਜੋ ਲੋਕਾਂ ਤੱਕ ਸਸਤਾ ਤੇ ਮਿਆਰੀ ਇਲਾਜ਼ ਮੁਹੱਈਆ ਕਰਵਾਇਆ ਜਾ ਸਕੇ ਤੇ ਦੂਰ ਦੁਰਾਡੇ ਖੇਤਰਾਂ ਦੇ ਲੋਕ ਵੀ ਆ ਕਿ ਅਪਣਾ ਇਲਾਜ਼ ਕਰਾ ਸਕਣ। ਡਾ ਆਮਨਾ ਕੰਬੋਜ ਜੋ ਕਿ ਦੱਫਤਰ ਸਿਵਲ ਸਰਜਨ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਜੇ ਹੋਮਿਓਪੈਥਿਕ hਮੈਡੀਕਲ ਅਫਸਰਾਂ ਅਤੇ ਡਿਸਪੈਂਸਰਾ ਦੀਆਂ ਖ਼ਾਲੀ ਪਈਆਂ ਪੋਸਟਾਂ ਭਰ ਦਿਤੀਆਂ ਜਾਣ ਤਾਂ hਲੋਕਾਂ ਦੀ ਪਹੁੰਚ ਵਿੱਚ ਹੋਮਿਓਪੈਥਿਕ ਇਲਾਜ਼ ਪੱਧਤੀ ਹੋਰ ਵੀ ਜ਼ਿਆਦਾ ਲਾਭ ਪਹੁੰਚਾ ਸਕਦੀ ਹੈ। ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਉਹ ਅਪਣੇ ਹਰ ਪ੍ਰੋਗਰਾਮ ਵਿਚ ਇਸ ਪੱਧਤੀ ਬਾਰੇ ਜਾਗਰੁਕਤਾ ਲਿਆਉਣ ਲਈ ਵਚਨਬੱਧ ਹਨ ਤੇ ਉਹਨਾਂ ਨੇ ਅਪਣੇ ਮੀਡੀਆ ਦੇ ਸਾਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਅਪਣੇ ਅਖਬਾਰਾਂ ਤੇ ਚੈਨਲਾ ਰਾਹੀਂ ਇਸ ਪੱਧਤੀ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦੇਣ। ਸੁਖਦੇਵ ਸਿੰਘ ਬੀ ਸੀ ਸੀ ਅਤੇ ਗੁਰਮਿੰਦਰ ਸਿੰਘ ਡਿਸਪੈਂਸਰ ਵੀ ਇਸ ਮੌਕੇ ਤੇ ਮੌਜੂਦ ਸਨ।