ਹੋਮਿਊਪੈਥੀ ਦੇ ਜਨਮ ਦਾਤਾ ਡਾ.ਸੈਮੂਅਲ ਹਾਨੇਮਨ ਦੇ 269ਵੇਂ ਜਨਮ ਦਿਵਸ ਸਬੰਧੀ ਫ਼ਰੀ ਹੋਮਿਊਪੈਥਿਕ ਕੈਂਪ ਦਾ ਆਯੋਜਨ ਕੀਤਾ ਗਿਆ
ਕੈਂਪ ਦੌਰਾਨ 50 ਦੇ ਕਰੀਬ ਮਰੀਜਾਂ ਦਾ ਕੀਤਾ ਗਿਆ ਮਫ਼ਤ ਚੈਕਅਪ
ਹੋਮਿਊਪੈਥੀ ਦੇ ਜਨਮ ਦਾਤਾ ਡਾ.ਸੈਮੂਅਲ ਹਾਨੇਮਨ ਦੇ 269ਵੇਂ ਜਨਮ ਦਿਵਸ ਸਬੰਧੀ ਫ਼ਰੀ ਹੋਮਿਊਪੈਥਿਕ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ 50 ਦੇ ਕਰੀਬ ਮਰੀਜਾਂ ਦਾ ਕੀਤਾ ਗਿਆ ਮਫ਼ਤ ਚੈਕਅਪ
ਹੋਮਿਉਪੈਥੀ ਸੁਰੱਖਿਅਤ ਅਤੇ ਸਸਤੀ ਇਲਾਜ ਪ੍ਰਣਾਲੀ ਹੈ ਅਤੇ ਹਰੇਕ ਵਰਗ ਦੇ ਲੋਕ ਇਸ ਦਾ ਫਾਇਦਾ ਲੈ ਸਕਦੇ ਹਨ:- ਡਾ. ਧੀਰਜ ਦੇਵਗਨ
ਫਿਰੋਜ਼ਪੁਰ 4 ਅਪ੍ਰੈਲ 2023: (ਹਰੀਸ਼ ਮੋਂਗਾ) ਹੋਮਿਉਪੈਥੀ ਇਲਾਜ ਪ੍ਰਣਾਲੀ ਦੇ ਜਨਮ ਦਾਤਾ ਡਾ.ਸੈਮੂਅਲ ਹਾਨੇਮਨ ਦੇ 268ਵੇਂ ਜਨਮ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਹੈਪੀ ਹੋਮਿਓਪੈਥੀ ਕਲੀਨਿਕ ਦੀਪ ਏਨਕਲੇਵ ਨੇੜੇ ਸਤੀਏਵਾਲਾ ਬਾਈਪਾਸ ਫਿਰੋਜ਼ਪੁਰ ਵਿਖੇ ਫ਼ਰੀ ਹੋਮਿਊਪੈਥਿਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਧੀਰਜ ਦੇਵਗਨ ਬੀ.ਐੱਚ.ਐੱਮ.ਐੱਸ ਹੋਮਿਊਪੈਥਿਕ ਵੱਲੋਂ ਡਾ.ਹਾਨੇਮਨ ਦੀ ਤਸਵੀਰ ‘ਤੇ ਫੁੱਲ ਅਰਪਿਤ ਕਰਕੇ ਸ਼ਰਧਾ ਭੇਟ ਕੀਤੀ।
ਇਸ ਮੌਕੇ ਡਾ. ਧੀਰਜ ਦੇਵਗਨ ਬੀ.ਐੱਚ.ਐੱਮ.ਐੱਸ ਹੋਮਿਊਪੈਥਿਕ ਨੇ ਕਿਹਾ ਕਿ ਡਾ. ਸੈਮੂਅਲ ਹਾਨੇਮਨ ਜਨਮ ਮਿਤੀ 10 ਅਪ੍ਰੈਲ 1755 ਈਸਵੀ ਨੂੰ ਜਰਮਨੀ ਵਿਖੇ ਹੋਇਆ ਵਰਲਡ ਹੈਲਥ ਆਰਗੇਨਾਈਜੇਸਨ ਮੁਤਾਬਿਕ ਹੋਮਿਊਪੈਥੀ ਦੂਜੀ ਵੱਡੀ ਪ੍ਰਣਾਲੀ ਹੈ ਜੋ ਸੰਸਾਰ ਦੇ 82 ਦੇਸਾਂ ਵਿਚ ਹੋਮਿਊਪੈਥੀ ਦੀ ਦਵਾਈ ਕੀਤੀ ਜਾਂਦੀ ਹੈ ਅਤੇ ਭਾਰਤ ਵਿਚ 25 ਫੀਸਦੀ ਦੇ ਲੱਗਭਗ ਲੋਕ ਅੱਜ ਹੋਮਿਊਪਥਿਕ ਦਵਾਈ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਹੋਮਿਓਪੈਥਿਕ ਪ੍ਰਣਾਲੀ ਪੁਰਾਣੀਆਂ ਤੇ ਲਾ-ਇਲਾਜ ਬਿਮਾਰੀਆਂ ਦੇ ਇਲਾਜ ‘ਚ ਕਾਰਗਰ ਇਲਾਜ ਪ੍ਰਣਾਲੀ ਹੈ। ਉਨਾਂ ਕਿਹਾ ਕਿ ਇਹ ਇਕ ਸੁਰੱਖਿਅਤ ਅਤੇ ਸਸਤੀ ਇਲਾਜ ਪ੍ਰਣਾਲੀ ਹੈ ਅਤੇ ਹਰੇਕ ਵਰਗ ਦੇ ਲੋਕ ਇਸ ਦਾ ਫਾਇਦਾ ਲੈ ਸਕਦੇ ਹਨ। ਉਨਾਂ ਕਿਹਾ ਕਿ ਹੋਮਿਊਪੈਥਿਕ ਇਲਾਜ ਪ੍ਰਣਾਲੀ ਰਾਹੀਂ ਇਲਾਜ ਕਰਵਾਉਣ ‘ਤੇ ਮਰੀਜ਼ ਉੱਪਰ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੋਮਿਊਪੈਥੀ ਦਵਾਈ ਮਰੀਜ਼ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਇਸ ਨਾਲ ਐਲਰਜੀ, ਚਮੜੀ ਦੇ ਰੋਗ, ਔਰਤਾਂ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦ, ਬੱਚਿਆਂ ਦੀਆਂ ਤਕਲੀਫ਼ਾਂ ਵਿਚ ਬਹੁਤ ਫਾਇਦਾ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਦਵਾਈ ਦੀ ਚੋਣ ਸਹੀ ਹੋਵੇ ਤਾਂ ਹੋਮਿਓਪੈਥੀ ਦੁਆਰਾ ਪੁਰਾਣੀ ਤੋਂ ਪੁਰਾਣੀ ਅਤੇ ਲਾ ਇਲਾਜ ਬਿਮਾਰੀ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ ਅਤੇ ਆਪਰੇਸ਼ਨ ਦੀ ਸਥਿਤੀ ਨੂੰ ਵੀ ਟਾਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਹੋਮਿਓਪੈਥਿਕ ਦਵਾਈਆ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਵਿਚ ਵੀ ਕਾਰਗਰ ਸਿੱਧ ਹੁੰਦੀਆਂ ਹਨ। ਇਸ ਮੌਕੇ ਉਨਾਂ ਕਿਹਾ ਕਿ ਰੋਜਾਨਾ ਦੀ ਜਿੰਦਗੀ ਵਿਚ ਤਨਾਓ ਨੂੰ ਘੱਟ ਕਰਕੇ ਅਤੇ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਲਿਆ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ। ਇਸ ਮੋਕੇ ਕੈਂਪ ਦੌਰਾਨ ਡਾ. ਧੀਰਜ ਦੇਵਗਨ ਵੱਲੋਂ ਹੈਪੀ ਹਮਿਓ ਕਲੀਨਿਕ ਵਿਖੇ 50 ਮਰੀਜ਼ਾ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।